06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਡੀ . ਪੀ . ਡੀ . ਡਿਪੂ ’ ਤੇ ਇਮੀਗ੍ਰੇਸ਼ਨ ਵਿਭਾਗ ਦੀ ਵੱਡੀ ਕਾਰਵਾਈ

ਲੰਡਨ, 5 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ’ਚ ਗੈਰਕਾਨੂੰਨੀ ਕੰਮਕਾਜ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਗ੍ਰਹਿ ਮੰਤਰਾਲੇ ਦੇ ਇਮੀਗ੍ਰੇਸ਼ਨ ਇਨਫੋਰਸਮੈਂਟ ਅਧਿਕਾਰੀਆਂ ਨੇ ਵੈਸਟ ਮਿਡਲੈਂਡਜ਼ ਦੇ ਡਡਲੀ ਪੋਰਟ ਸਥਿਤ ਡੀ. ਪੀ.

Ad Position 21
No active advertisement
ਅਜੀਤ ਡੈਸਕ 06-10-2026
ਲੰਡਨ, 5 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ’ਚ ਗੈਰਕਾਨੂੰਨੀ ਕੰਮਕਾਜ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਗ੍ਰਹਿ ਮੰਤਰਾਲੇ ਦੇ ਇਮੀਗ੍ਰੇਸ਼ਨ ਇਨਫੋਰਸਮੈਂਟ ਅਧਿਕਾਰੀਆਂ ਨੇ ਵੈਸਟ ਮਿਡਲੈਂਡਜ਼ ਦੇ ਡਡਲੀ ਪੋਰਟ ਸਥਿਤ ਡੀ.ਪੀ. ਡੀ. ਡਿਪੂ ’ਤੇ ਛਾਪੇਮਾਰੀ ਕਰਕੇ 18 ਡਿਲੀਵਰੀ ਕਾਮਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਡਿਲੀਵਰੀ ਅਤੇ ਵੰਡ ਖੇਤਰ ਵਿਚ ਗੈਰਕਾਨੂੰਨੀ ਤੌਰ ’ਤੇ ਕੰਮ ਕਰਨ ਵਾਲਿਆਂ ਖ਼ਿਲਾਫ਼ ਕੀਤੀ ਗਈ। ਸਰਕਾਰੀ ਅੰਕੜਿਆਂ ਮੁਤਾਬਕ ਇਮੀਗ੍ਰੇਸ਼ਨ ਇਨਫੋਰਸਮੈਂਟ ਵਲੋਂ ਗੋਦਾਮਾਂ, ਵੰਡ ਅਤੇ ਡਿਲੀਵਰੀ ਸੇਵਾਵਾਂ ਨਾਲ ਜੁੜੇ ਖੇਤਰਾਂ ਵਿਚ ਨਿਗਰਾਨੀ ਕਾਫ਼ੀ ਵਧਾਈ ਗਈ ਹੈ। ਜਨਵਰੀ ਤੋਂ ਜੂਨ 2026 ਤੱਕ ਇਸ ਖੇਤਰ ਵਿਚ 635 ਛਾਪੇ ਅਤੇ ਜਾਂਚਾਂ ਕੀਤੀਆਂ ਗਈਆਂ, ਜਿਨ੍ਹਾਂ ਦੌਰਾਨ 635 ਗ੍ਰਿਫ਼ਤਾਰੀਆਂ ਹੋਈਆਂ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਜਾਂਚਾਂ ਵਿਚ 147 ਫ਼ੀਸਦੀ ਅਤੇ ਗ੍ਰਿਫ਼ਤਾਰੀਆਂ ਵਿਚ 70 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਜੁਲਾਈ 2024 ਤੋਂ ਜੂਨ 2026 ਤੱਕ ਗੋਦਾਮਾਂ, ਵੰਡ ਅਤੇ ਡਿਲੀਵਰੀ ਖੇਤਰ ਵਿਚ ਗੈਰਕਾਨੂੰਨੀ ਕੰਮਕਾਜ ਖ਼ਿਲਾਫ਼ ਕੀਤੀਆਂ ਕਾਰਵਾਈਆਂ ਦੌਰਾਨ ਲਗਭਗ 2,000 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਐਡੀਲੇਡ ’ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ’ ਚ ਕਲਮ ਰਾਹੀਂ ਕੀਤੀਆਂ ਸੋਧਾਂ ਦਾ ਮਾਮਲਾ ਸਾਹਮਣੇ ਆਇਆ ਅਗਲੀ ਖ਼ਬਰ ਗੈਰੀ ਪੁਰੇਵਾਲ ਵਲੋਂ ਚੋਣ ਦਫਤਰ ਦਾ ਉਦਘਾਟਨ
Ad Position 24