06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ’ ਚ 40 ਪੰਜਾਬੀਆਂ ਸਮੇਤ 355 ਉਮੀਦਵਾਰ ਮੈਦਾਨ ’ ਚ

ਐਬਟਸਫੋਰਡ, 5 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਮੱਧਕਾਲੀ ਵਿਧਾਨ ਸਭਾ ਚੋਣਾਂ ਵਾਸਤੇ ਇਲੈੱਕਸ਼ਨ ਬੀ. ਸੀ.

Ad Position 21
No active advertisement
ਅਜੀਤ ਡੈਸਕ 06-10-2026

ਐਬਟਸਫੋਰਡ, 5 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਮੱਧਕਾਲੀ ਵਿਧਾਨ ਸਭਾ ਚੋਣਾਂ ਵਾਸਤੇ ਇਲੈੱਕਸ਼ਨ ਬੀ.ਸੀ. ਨੇ ਅੱਜ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 93 ਮੈਂਬਰੀ ਵਿਧਾਨ ਸਭਾ ਵਾਸਤੇ ਕੁੱਲ 355 ਉਮੀਦਵਾਰ ਮੈਦਾਨ ’ਚ ਨਿੱਤਰੇ ਹਨ, ਜਿਨ੍ਹਾਂ ਵਿਚ ਕੰਜ਼ਰਵੇਟਿਵ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ 93, ਨਿਊ ਡੈਮੋਕਰੈਟਿਕ ਪਾਰਟੀ 92, ਗਰੀਨ ਪਾਰਟੀ 73, ਸੈਂਟਰ ਬੀ.ਸੀ. 35, ਵੰਨ ਬੀ.ਸੀ. 33, ਕਮਿਊਨਿਸਟ ਪਾਰਟੀ ਆਫ਼ ਬੀ.ਸੀ. 4, ਲਿਬਰਟੇਰੀਅਨ ਪਾਰਟੀ 4, ਕ੍ਰਿਚੀਅਨ ਪਾਰਟੀ ਆਫ਼ ਬੀ.ਸੀ. 3, ਕੈਨਵੈਸਟ ਪਾਰਟੀ 2, ਫਰੀਡਮ ਪਾਰਟੀ ਆਫ਼ ਬੀ.ਸੀ. 1 ਅਤੇ 15 ਆਜ਼ਾਦ ਉਮੀਦਵਾਰ ਵਿਧਾਇਕ ਬਣਨ ਲਈ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਮੁੱਖ ਮੁਕਾਬਲਾ ਐਨ.ਡੀ.ਪੀ. ਤੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਹੋਵੇਗਾ। ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਡੇਵਿਡ ਈਬੀ, ਕੰਜ਼ਰਵੇਟਿਵ ਪਾਰਟੀ ਦੇ ਆਗੂ ਲੋਰਨ ਡੋਰਕਸਨ ਤੇ ਗਰੀਨ ਪਾਰਟੀ ਦੀ ਨੇਤਾ ਈਮਲੀ ਲੋਅਨ ਮੁੱਖ ਮੰਤਰੀ ਵਜੋਂ ਉਮੀਦਵਾਰ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ 40 ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ’ਚ ਨਿਊ ਡੈਮੋਕਰੈਟਿਕ ਪਾਰਟੀ ਵਲੋਂ ਜਗਰੂਪ ਸਿੰਘ ਬਰਾੜ, ਰਾਜ ਚੌਹਾਨ, ਨਿੱਕੀ ਸ਼ਰਮਾ, ਜੋਗਿੰਦਰ ਕੌਰ, ਜਿੰਨੀ ਸਿਮਜ਼, ਜੱਸੀ ਸੁੰਨੜ, ਹਰਵਿੰਦਰ ਸੰਧੂ, ਸੁਨੀਤਾ ਧੀਰ, ਰਵੀ ਪਰਮਾਰ, ਅਮਨਦੀਪ ਸਿੰਘ, ਧਰਮਿੰਦਰ ‘ਧਰ’ ਗਰੇਵਾਲ, ਸਾਹਿਬ ਥਿੰਦ, ਸਿਕੰਦਰ ਸਿੰਘ ਕੰਗ, ਰੋਹਿਨੀ ਅਰੋੜਾ ਤੇ ਬਿੰਨੀ ਬੋਪਾਰਾਏ ਚੋਣ ਮੈਦਾਨ ’ਚ ਨਿੱਤਰੇ ਹਨ ਜਦਕਿ ਹਰਮਨ ਭੰਗੂ, ਮਨਦੀਪ ਸਿੰਘ ਧਾਲੀਵਾਲ, ਜੋਤੀ ਤੂਰ, ਸਟੀਵ ਕੂਨਰ, ਗੁਰਪ੍ਰੀਤ ਸਿੰਘ ‘ਗੈਰੀ’ ਥਿੰਦ, ਡਾ. ਹਰਜ ਧਾਲੀਵਾਲ, ਪਵਨੀਤ ਸਿੰਘ, ਜਸਪ੍ਰੀਤ ਸਿੰਘ ‘ਜੱਸੀ’ ਸਹੋਤਾ, ਗੈਰੀ ਪੁਰੇਵਾਲ, ਦੀਪ ਸੰਧੂ ਤੇ ਅਰਨ ਲੰਗੇਰੀ ਕੰਜ਼ਰਵੇਟਿਵ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਉਮੀਦਵਾਰ ਹਨ ਗੁਰਪ੍ਰੀਤ ਸਿੰਘ ਚਾਹਲ, ਲਖਵਿੰਦਰ ਝੱਜ, ਕੁਲਦੀਪ ਰੰਗੀ, ਰਮਨ ਸ਼ਰਮਾ, ਪਾਲ ਬਰਾੜ, ਸਰਗੀ ਚੀਮਾ, ਕੇਡਨ ਮਾਨ, ਹਰਮਨਪ੍ਰੀਤ ਸਿੰਘ, ਪਰਮ ਭੰਦੋਹਲ ਤੇ ਵਿਕਾਸ ਗੌਤਮ ਸੈਂਟਰ ਬੀ.ਸੀ. ਪਾਰਟੀ ਵਲੋਂ ਵਿਧਾਇਕ ਬਣਨ ਲਈ ਕਿਸਮਤ ਅਜ਼ਮਾ ਰਹੇ ਹਨ। ਗਰੀਨ ਪਾਰਟੀ ਨੇ ਰਾਜਿੰਦਰ ਸਿੰਘ ਸਹੋਤਾ ਤੇ ਯੁੱਧਵੀਰ ਗਿੱਲ ਅਤੇ ਬੀ.ਸੀ. ਵੰਨ ਨੇ ਸ਼ੁਭਮ ਜੋਸ਼ੀ ਤੇ ਤਾਨੀਆ ਗੁਪਤਾ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ ਤੇ ਜੈਗ ਭੰਡਾਰੀ ਆਜ਼ਾਦ ਉਮੀਦਵਾਰ ਹਨ। ਵੋਟਾਂ 24 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਪੈਣਗੀਆਂ ਤੇ ਉਸੇ ਦਿਨ ਦੇਰ ਰਾਤ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ। ਇਹ 24 ਅਕਤੂਬਰ ਨੂੰ ਹੀ ਪਤਾ ਚੱਲੇਗਾ ਕਿ ਕਿਹੜਾ ਪੰਜਾਬੀ ਉਮੀਦਵਾਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਿਚ ਸਫ਼ਲ ਹੁੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਦੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਹੱਥ - ਲਿਖਤ ਸਰੂਪ ਦੇ ਕਰੇਗੀ ਦਰਸ਼ਨ ਅਗਲੀ ਖ਼ਬਰ ਲੰਡਨ ਦੇ ਭਾਰਤੀ ਰੈਸਟੋਰੈਂਟ ਨੂੰ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਕੈਦ
Ad Position 24