ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਪੁੱਜੀਆਂ ਅਹਿਮ ਸ਼ਖਸੀਅਤਾਂ
ਸਾਨ ਫਰਾਂਸਿਸਕੋ, 2 ਅਕਤੂਬਰ (ਐਸ. ਅਸ਼ੋਕ ਭੌਰਾ)-ਪੰਜਾਬ ਲੋਕ ਰੰਗ ਕੈਲੀਫੋਰਨੀਆ ਵਲੋਂ ਯੂਨੀਅਨ ਸਿਟੀ ਸਥਿਤ ਲੋਗਨ ਹਾਈ ਸਕੂਲ ਦੇ ਵਿਸ਼ਾਲ ਥੀਏਟਰ ‘ਚ ਪੰਜਾਬ ਲੋਕ ਰੰਗ ਕੈਲੀਫੋਰਨੀਆਂ ਵਲੋਂ ਸੁਰਿੰਦਰ ਸਿੰਘ ਧਨੋਆ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਇਤਿਹਾਸਿਕ ਨਾਟਕ ਬਾਬਾ ਬੰਦਾ ਸਿੰਘ ਬਹਾਦਰ ਦਾ ਸਫਲ ਮੰਚਨ ਕੀਤਾ ਗਿਆ,ਜਿਸ ਨੂੰ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਸਾਹ ਰੋਕ ਕੇ ਵੇਖਿਆ। ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਇਹ ਇੱਕ ਵੱਡਾ ਉਪਰਾਲਾ ਸੀ ਤੇ ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਪੰਜਾਬ ਲੋਕ ਰੰਗ ਦਾ ਇਹ 13ਵਾਂ ਨਾਟਕ ਸੀ ਤੇ ਅਮਰੀਕਾ ਵਰਗੇ ਰੁਝੇਵਿਆਂ ਭਰੇ ਮੁਲਕ ਵਿੱਚ ਅਜਿਹੇ ਕਾਰਜਾਂ ਲਈ ਸਮਾਂ ਦੇਣਾ ਬਹੁਤ ਕਠਿਨ ਹਨ।’ਅਜੀਤ’ਨਾਲ ਗੱਲਬਾਤ ਕਰਦਿਆਂ ਨਿਰਦੇਸ਼ਕ ਸ ਧਨੋਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਲੋਕ ਰੰਗ ‘ਗੁਰੂ ਮਾਨਿਓ ਗ੍ਰੰਥ,ਮਹਾਰਾਣੀ ਜਿੰਦਾ’ਅਤੇ ‘ਜਫਰਨਾਮਾ’ ਨਾਟਕ ਦਾ ਸਫਲ ਮੰਚਨ ਭਾਰਤ ਤੇ ਉੱਤਰੀ ਅਮਰੀਕਾ ਵਿੱਚ ਅਨੇਕਾਂ ਵਾਰ ਕਰ ਚੁੱਕਾ ਹੈ।ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਅਤੇ ਅਤੇ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ,ਜਿਮੀਦਾਰਾਂ ਲਈ ਜਮੀਨਾਂ ਦੀ ਮਾਲਕੀ ਦੇ ਇਤਿਹਾਸ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ ਗਿਆ। ਗੀਤ-ਸੰਗੀਤ ਭਾਵੁਕ ਸੀ ਤੇ ਨਾਟਕ ਵਿਚਲੇ ਪਾਤਰਾਂ ਨੇ ਆਪਣੇ ਕਿਰਦਾਰ ਨਾਲ ਗਹਿ-ਗੱਚ ਹੋ ਕੇ ਪੇਸ਼ਕਾਰੀ ਕੀਤੀ,ਖਾਸ ਤੌਰ ਤੇ ਬਾਦਸ਼ਾਹ ਫਾਰੁਖਸੀਅਰ ਦੇ ਰੋਲ ‘ਚ ਸੁਰਿੰਦਰ ਸਿੰਘ ਧਨੋਆ,ਬਾਬਾ ਬੰਦਾ ਸਿੰਘ ਬਹਾਦਰ ਦੇ ਕਿਰਦਾਰ ਵਿੱਚ ਅਨੂਪ ਚੀਮਾ ਖੂਬ ਰਹੇ ਸੋਨੂੰ ਰਾਣਾ ਵਜੀਰ ਖਾਨ, ਮੁਕੰਦ ਲੂੰਬਾ ਸੁੱਚਾ ਨੰਦ ਤੇ ਹੋਰਨਾਂ ‘ਚ ਜਸਲੋਕ ਸਿੰਘ,ਹਰਿੰਦਰ ਸਿੰਘ ,ਗਗਨਦੀਪ , ਮੁਕੰਦ ਲੂੰਬਾ ,ਜਸਵਿੰਦਰ ਕੌਰ ਧਨੋਆ,ਦਿਲਪ੍ਰੀਤ ਕੌਰ,ਰਮਨੀਤ ਕੌਰ,ਸੋਨੂ ਰਾਣਾ ਦੀ ਅਦਾਕਾਰੀ ਕਾਬਲੇ ਗੌਰ ਸੀ। ਇਸ ਮੌਕੇ ‘ਤੇ ਉਚੇਚਾ ਪੁੱਜੇ ਖਾਲਸਾ ਕਾਲਜ ਅੰਮ੍ਰਿਤਸਰ ‘ਦੇ ਪ੍ਰਿੰਸੀਪਲ ਆਤਮ ਸਿੰਘ ਰੰਧਾਵਾ ਨੇ ਨਾਟਕ ਨੂੰ ਬੇਹੱਦ ਸਲਾਹਿਆ,ਲਹਿੰਦੇ ਪੰਜਾਬ ਤੋਂ ਡਾ ਨਬੀਲਾ ਰਹਿਮਾਨ ਅਤੇ ਸ਼ਾਇਰਾ ਤਾਹਿਰਾ ਸਰਾ ਨੇ ਵੀ ਇਸ ਨਾਟਕ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੱਜ ਦਾ ਦਿਨ ਦੋਵਾਂ ਪੰਜਾਬਾਂ ਲਈ ਇੱਕ ਅਜਿਹਾ ਦਿਨ ਹੈ ਜਦੋਂ ਰੰਗ ਮੰਚ ਦਾ ਸਿਖਰ ਵੇਖਣ ਨੂੰ ਮਿਲਿਆ।ਪ੍ਰੋ ਬਲਵਿੰਦਰ ਸਿੰਘ ਲਾਲੀ ਧਨੋਆ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਸਿੱਖ ਪੰਚਾਇਤ ਤੋਂ ਇਲਾਵਾ ਕੈਲੀਫੋਰਨੀਆ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
ਕੈਲੀਫੋਰਨੀਆ ’ਚ ਬਾਬਾ ਬੰਦਾ ਸਿੰਘ ਬਹਾਦਰ ਨਾਟਕ ਦਾ ਸਫਲ ਮੰਚਨ
ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਪੁੱਜੀਆਂ ਅਹਿਮ ਸ਼ਖਸੀਅਤਾਂ ਸਾਨ ਫਰਾਂਸਿਸਕੋ, 2 ਅਕਤੂਬਰ (ਐਸ. ਅਸ਼ੋਕ ਭੌਰਾ)-ਪੰਜਾਬ ਲੋਕ ਰੰਗ ਕੈਲੀਫੋਰਨੀਆ ਵਲੋਂ ਯੂਨੀਅਨ ਸਿਟੀ ਸਥਿਤ ਲੋਗਨ ਹਾਈ ਸਕੂਲ ਦੇ ਵਿਸ਼ਾਲ ਥੀਏਟਰ ‘ਚ ਪੰਜਾਬ ਲੋਕ ਰੰਗ ਕੈਲੀਫੋਰਨੀਆਂ ਵਲੋਂ ਸੁਰਿੰਦਰ ਸਿੰਘ ਧਨੋਆ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਇਤਿਹਾਸਿਕ ਨਾਟਕ ਬਾਬਾ ਬੰਦਾ ਸਿੰਘ ਬਹਾਦਰ ਦਾ ਸਫਲ ਮੰਚਨ ਕੀਤਾ ਗਿਆ,ਜਿਸ ਨੂੰ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਸਾਹ ਰੋਕ ਕੇ ਵੇਖਿਆ।
ਅਜੀਤ ਡੈਸਕ
03-10-2026