ਸਰੀ ਦੇ ਬੇਅਰ ਕ੍ਰੀਕ ਪਾਰਕ ‘ਚ ਬੱਚਿਆਂ ਲਈ ਹੈਲੋਵੀਨ ‘ਰੇਲ ਗੱਡੀ’ ਸ਼ੁਰੂ
ਵੈਨਕੂਵਰ, 2 ਅਕਤੂਬਰ (ਮਲਕੀਤ ਸਿੰਘ)-ਸਰੀ ਦੇ ਪ੍ਰਸਿੱਧ ਬੇਅਰ ਕ੍ਰੀਕ ਪਾਰਕ ਵਿੱਚ ਹੈਲੋਵੀਨ ਮਹੀਨੇ ਦੇ ਮੌਕੇ ਤੇ ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਛੋਟੀ ‘ਰੇਲ ਗੱਡੀ’ ਦਾ ਪ੍ਰਬੰਧ ਕੀਤਾ ਗਿਆ ਹੈ। ਦਿਨ ਵੇਲੇ ਚੱਲਣ ਵਾਲੀ ਕੱਦੂ ‘ਰੇਲ ਗੱਡੀ’ ਖਾਸ ਤੌਰ ‘ਤੇ ਛੋਟੇ ਬੱਚਿਆਂ ਅਤੇ ਪਰਿਵਾਰਾਂ ਲਈ ਸਜਾਈ ਗਈ ਹੈ, ਜਦਕਿ ਡਰਾਉਣੇ ਦ੍ਰਿਸ਼ਾਂ ਵਾਲੀ ਰਾਤ ਦੀ ਰੇਲ ਗੱਡੀ 16 ਅਕਤੂਬਰ ਤੋਂ ਸ਼ੁਰੂ ਹੋਵੇਗੀ।
ਵੈਨਕੂਵਰ, 2 ਅਕਤੂਬਰ (ਮਲਕੀਤ ਸਿੰਘ)-ਸਰੀ ਦੇ ਪ੍ਰਸਿੱਧ ਬੇਅਰ ਕ੍ਰੀਕ ਪਾਰਕ ਵਿੱਚ ਹੈਲੋਵੀਨ ਮਹੀਨੇ ਦੇ ਮੌਕੇ ਤੇ ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਛੋਟੀ ‘ਰੇਲ ਗੱਡੀ’ ਦਾ ਪ੍ਰਬੰਧ ਕੀਤਾ ਗਿਆ ਹੈ। ਦਿਨ ਵੇਲੇ ਚੱਲਣ ਵਾਲੀ ਕੱਦੂ ‘ਰੇਲ ਗੱਡੀ’ ਖਾਸ ਤੌਰ ‘ਤੇ ਛੋਟੇ ਬੱਚਿਆਂ ਅਤੇ ਪਰਿਵਾਰਾਂ ਲਈ ਸਜਾਈ ਗਈ ਹੈ, ਜਦਕਿ ਡਰਾਉਣੇ ਦ੍ਰਿਸ਼ਾਂ ਵਾਲੀ ਰਾਤ ਦੀ ਰੇਲ ਗੱਡੀ 16 ਅਕਤੂਬਰ ਤੋਂ ਸ਼ੁਰੂ ਹੋਵੇਗੀ। ਬੇਅਰ ਕ੍ਰੀਕ ਪਾਰਕ ਵਿਚ ਇਹ ਕੱਦੂ ਰੇਲ ਗੱਡੀ 1 ਤੋਂ 31 ਅਕਤੂਬਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚਲਦੀ ਰਹੇਗੀ। ਇਸ ਦੀ ਟਿਕਟ ਪ੍ਰਤੀ ਵਿਅਕਤੀ 12 ਡਾਲਰ ਰੱਖੀ ਗਈ ਹੈ ਜਦਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਸ ਵਿੱਚ ‘ਹੂਟੇ’ ਲੈਣ ਦੀ ਸਹੂਲਤ ਫਰੀ ਰੱਖੀ ਗਈ ਹੈ।ਰੇਲ ਗੱਡੀ ਯਾਤਰੀਆਂ ਨੂੰ ਹੈਲੋਵੀਨ ਲਈ ਸਜਾਏ ਜੰਗਲੀ ਖੇਤਰ ਵਿੱਚੋਂ ਲੰਘਾਉਂਣ ਦਾ ਦਿਲਚਸਪ ਅਹਿਸਾਸ ਕਰਵਾਏਗੀ। ਟਿਕਟ ਵਿੱਚ ਰੇਲ ਸਵਾਰੀ ਦੇ ਨਾਲ ਮਠਿਆਈ, ਇੱਕ ਕੱਦੂ ਅਤੇ ਬੱਚਿਆਂ ਲਈ ਹੱਥੀਂ ਕਲਾ ਦੀਆਂ ਸਰਗਰਮੀਆਂ ਵੀ ਸ਼ਾਮਲ ਹਨ। ਦਿਨ ਦੀ ਰੇਲ ਲਈ ਅਗਾਊਂ ਆਨਲਾਈਨ ਟਿਕਟਾਂ ਨਹੀਂ ਹਨ ਅਤੇ ਦਾਖ਼ਲਾ ਪਹਿਲਾਂ ਆਉਣ ਵਾਲਿਆਂ ਨੂੰ ਪਹਿਲ ਦੇ ਆਧਾਰ ‘ਤੇ ਦਿੱਤਾ ਜਾਵੇਗਾ ਵੱਡੇ ਬੱਚਿਆਂ ਅਤੇ ਬਾਲਗਾਂ ਲਈ ਵਧੇਰੇ ਡਰਾਉਣੀ ਰਾਤ ਦੀ ਹੈਲੋਵੀਨ ਰੇਲ 16 ਅਕਤੂਬਰ ਤੋਂ 1 ਨਵੰਬਰ ਤੱਕ ਹਰ ਰਾਤ ਸ਼ਾਮ 6 ਤੋਂ ਰਾਤ 10 ਵਜੇ ਤੱਕ ਚੱਲੇਗੀ। ਇਸ ਦੀ ਟਿਕਟ 18 ਡਾਲਰ ਪ੍ਰਤੀ ਵਿਅਕਤੀ ਹੈ ਅਤੇ ਪ੍ਰਬੰਧਕਾਂ ਵੱਲੋਂ ਇਹ ਸਵਾਰੀ ਮੁੱਖ ਤੌਰ ‘ਤੇ 12 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਲਈ ਸਿਫ਼ਾਰਸ਼ ਕੀਤੀ ਗਈ ਹੈ। ਰਾਤ ਦੀ ਸਵਾਰੀ ਦੌਰਾਨ ਭੂਤੀਆ ਜੰਗਲ, ਡਰਾਉਣੇ ਕਿਰਦਾਰ, ਅਚਾਨਕ ਸਾਹਮਣੇ ਆਉਣ ਵਾਲੇ ਦ੍ਰਿਸ਼ ਅਤੇ ਕਲਾਕਾਰ ਯਾਤਰੀਆਂ ਨੂੰ ਡਰਾਉਣ ਦੀ ਕਲਾ ਦਾ ਪਦਰਸ਼ਨ ਵੀ ਕਰਨਗੇ ਪ੍ਰਬੰਧਕਾਂ ਅਨੁਸਾਰ ਖਾਣ-ਪੀਣ ਲਈ ਗਰਮ ਅਤੇ ਠੰਢੇ ਪਦਾਰਥ, ਮੱਕੀ ਦੇ ਫੁੱਲ, ਮਠਿਆਈ ਅਤੇ ਹੋਰ ਚੀਜ਼ਾਂ ਵੀ ਉਪਲਬਧ ਹੋਣਗੀਆਂ।