ਫਿਲਾਡੈਲਫੀਆ ’ਚ ਵੱਡੀ ਕਾਰਵਾਈ, ਸਰਕਾਰੀ ਸਹਾਇਤਾ ਵਾਲੀਆਂ ਰਿਹਾਇਸ਼ਾਂ ’ਚੋਂ 41 ਭਗੌੜੇ ਗ੍ਰਿਫ਼ਤਾਰ
ਨਿਊਯਾਰਕ, 29 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਫਿਲਾਡੈਲਫੀਆ ਵਿਚ ਸਰਕਾਰੀ ਸਹਾਇਤਾ ਵਾਲੀਆਂ ਰਿਹਾਇਸ਼ਾਂ ਵਿਚ ਰਹਿ ਰਹੇ ਭਗੌੜਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 41 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋ ਹਫ਼ਤਿਆਂ ਤੱਕ ਚੱਲੀ ਇਸ ਮੁਹਿੰਮ ਦੌਰਾਨ ਗੰਭੀਰ ਅਤੇ ਹਿੰਸਕ ਅਪਰਾਧਾਂ ਦੇ ਮਾਮਲਿਆਂ ਵਿੱਚ ਲੋੜੀਂਦੇ ਲੋਕਾਂ ਦੀ ਭਾਲ ਕੀਤੀ ਗਈ।
ਨਿਊਯਾਰਕ, 29 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਫਿਲਾਡੈਲਫੀਆ ਵਿਚ ਸਰਕਾਰੀ ਸਹਾਇਤਾ ਵਾਲੀਆਂ ਰਿਹਾਇਸ਼ਾਂ ਵਿਚ ਰਹਿ ਰਹੇ ਭਗੌੜਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 41 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋ ਹਫ਼ਤਿਆਂ ਤੱਕ ਚੱਲੀ ਇਸ ਮੁਹਿੰਮ ਦੌਰਾਨ ਗੰਭੀਰ ਅਤੇ ਹਿੰਸਕ ਅਪਰਾਧਾਂ ਦੇ ਮਾਮਲਿਆਂ ਵਿੱਚ ਲੋੜੀਂਦੇ ਲੋਕਾਂ ਦੀ ਭਾਲ ਕੀਤੀ ਗਈ।‘ਆਪਰੇਸ਼ਨ ਮੂਵਿੰਗ ਡੇ’ ਨਾਂਅ ਹੇਠ ਚਲਾਈ ਗਈ ਇਸ ਮੁਹਿੰਮ ਵਿੱਚ ਅਮਰੀਕੀ ਮਾਰਸ਼ਲ ਸਰਵਿਸ ਅਤੇ ਸਰਕਾਰੀ ਰਿਹਾਇਸ਼ੀ ਵਿਭਾਗ ਦੀ ਜਾਂਚ ਟੀਮ ਨੇ ਸਾਂਝੇ ਤੌਰ ’ਤੇ ਕਾਰਵਾਈ ਕੀਤੀ। ਅਧਿਕਾਰੀਆਂ ਮੁਤਾਬਕ ਫੜੇ ਗਏ ਲੋਕ ਅੱਗਜ਼ਨੀ, ਗੰਭੀਰ ਹਮਲੇ, ਗੋਲੀਬਾਰੀ, ਹਥਿਆਰਬੰਦ ਲੁੱਟ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਸਮੇਤ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਸਨ। ਗ੍ਰਿਫ਼ਤਾਰ ਕੀਤੇ ਲੋਕਾਂ ਵਿੱਚ 31 ਸਾਲਾ ਇੱਕ ਵਿਅਕਤੀ ਵੀ ਸ਼ਾਮਲ ਹੈ, ਜਿਸ ਦੀ ਫਿਲਾਡੈਲਫੀਆ ਪੁਲਿਸ ਨੂੰ ਅਗਸਤ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਭਾਲ ਸੀ। ਇਸ ਤੋਂ ਇਲਾਵਾ ਬੱਚਿਆਂ ਖ਼ਿਲਾਫ਼ ਅਪਰਾਧਾਂ ਦੇ ਮਾਮਲੇ ਵਿੱਚ ਲੋੜੀਂਦੇ 23 ਸਾਲਾ ਵਿਅਕਤੀ ਨੂੰ ਵੀ ਫੜਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ।ਅਧਿਕਾਰੀਆਂ ਮੁਤਾਬਕ ਇਸ ਕਾਰਵਾਈ ਦਾ ਮਕਸਦ ਸਰਕਾਰੀ ਸਹਾਇਤਾ ਵਾਲੀਆਂ ਰਿਹਾਇਸ਼ਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਦੀ ਸੁਰੱਖਿਆ ਵਧਾਉਣ ਅਤੇ ਸਰਕਾਰੀ ਮਦਦ ਅਸਲ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣਾ ਹੈ।