29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ . ਗੁਰਮੁਖ ਸਿੰਘ ਦੀ 128 ਵੀਂ ਯਾਦ ‘ ਚ ਵਿਸ਼ਾਲ ਸਮਾਗਮ

ਵੈਨਕੂਵਰ, 29 ਸਤੰਬਰ (ਮਲਕੀਤ ਸਿੰਘ)-ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਦੀ 128ਵੀਂ ਬਰਸੀ ਮੌਕੇ ਵਿਸ਼ਾਲ ਸਮਾਗਮ ਗੁਰਦੁਆਰਾ ਗੁਰਸਾਗਰ ਮਸਤੂਆਣਾਂ ਸਾਹਿਬ ਸਰੀ ‘ਚ ਆਯੋਜਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 30-09-2026
ਵੈਨਕੂਵਰ, 29 ਸਤੰਬਰ (ਮਲਕੀਤ ਸਿੰਘ)-ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਦੀ 128ਵੀਂ ਬਰਸੀ ਮੌਕੇ ਵਿਸ਼ਾਲ ਸਮਾਗਮ ਗੁਰਦੁਆਰਾ ਗੁਰਸਾਗਰ ਮਸਤੂਆਣਾਂ ਸਾਹਿਬ ਸਰੀ ‘ਚ ਆਯੋਜਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਆਰੰਭਤਾ ਕਰਦਿਆਂ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਨੇ ਗਿ: ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਦਾ ਉਦੇਸ਼ ਅਤੇ ਸਰਗਰਮੀਆਂ ਬਾਰੇ ਦੱਸਦਿਆਂ ਕਿਹਾ ਕਿ ਲੰਮਾ ਅਰਸਾ ਅਣਗੌਲੇ ਰਹੇ ਤੇ ਸਿੱਖੀ ਦੀ ਤੜਪ ਰੱਖਣ ਵਾਲੇ ਯੋਧਿਆਂ ਵਲੋਂ ਲਏ ਗਏ ਸੁਪਨਿਆਂ ਅਨੁਸਾਰ, ਅੱਜ ਸਿੰਘ ਸਭਾ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਇਸ ਮੌਕੇ ਤੇ ਉੱਘੇ ਵਿਦਵਾਨ ਲੇਖਕ ਅਤੇ ਪੰਜਾਬੀ ਪ੍ਰੈੱਸ ਕਲੱਬ ਆਫ ਬੀ ਸੀ ਦੇ ਪ੍ਰਧਾਨ ਡਾ: ਗੁਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੋ. ਗੁਰਮੁਖ ਸਿੰਘ ਦੁਆਰਾ ਸਿੰਘ ਸਭਾ ਸੰਸਥਾ, ਪਹਿਲੀ ਪੰਜਾਬੀ ਅਖ਼ਬਾਰ, ਪੰਜਾਬੀ ਪ੍ਰੈਸ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਰਗੀ ਵਿਦਿਅਕ ਸੰਸਥਾ ਦੀ ਸਥਾਪਨਾ ਵਿਚ ਵੱਡੀ ਭੂਮਿਕਾ, ਉਨ੍ਹਾਂ ਦੀ ਇਤਿਹਾਸਿਕ ਦੇਣ ਕਹੀ ਜਾ ਸਕਦੀ ਹੈ। ਉਨਾਂ ਕਿਹਾ ਕਿ ਪ੍ਰੋ. ਗੁਰਮੁਖ ਸਿੰਘ ਨੇ ਗਿ: ਦਿੱਤ ਸਿੰਘ ਅਤੇ ਹੋਰ ਸੂਝਵਾਨ ਸੱਜਣਾਂ ਨੇ ਰਲ ਕੇ ਪੰਜਾਬੀ ਦੀ ਪਹਿਲੀ ਖਾਲਸਾ ਪ੍ਰੈੱਸ ਸਥਾਪਿਤ ਕਰਕੇ,ਪੰਜਾਬੀ ਦਾ ਪਹਿਲਾ ਅਖਬਾਰ ਗੁਰਮੁਖੀ ਅਖਬਾਰ ‘ਖਾਲਸਾ ਅਖਬਾਰ’ ਤੇ ਮਹੀਨਾਵਾਰ ਪੱਤਰ ‘ਸੁਧਾਰਕ’ ਅਤੇ ‘ਵਿਦਯਾਰਕ’ ਪ੍ਰਕਾਸ਼ਿਤ ਕਰਕੇ ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨਿਆ ਅਤੇ ਸਿੱਖ ਕੌਮ ਨੂੰ ਬੌਧਿਕ ਪੱਧਰ ‘ਤੇ ਚੇਤੰਨ ਹੋ ਕੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ‘ਚ ਦਰਪੇਸ਼ ਚਣੌਤੀਆਂ ਦਾ ਟਾਕਰਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਘੇ ਪੱਤਰਕਾਰ ਜੋਗਿੰਦਰ ਸਿੰਘ ਨੇ ਪ੍ਰੋ. ਗੁਰਮੁਖ ਸਿੰਘ ਦੁਆਰਾ ਪੰਜਾਬੀ ਪੱਤਰਕਾਰੀ ਦੇ ਆਰੰਭ ਨੂੰ ਇਕ ਮੀਲ ਪੱਥਰ ਦੱਸਿਆ। ਗੁਰਦਵਾਰਾ ਸਾਹਿਬ ਦੇ ਮੁੱਖ ਪ੍ਰਬੰਧਕ ਤੇ ਸਿੱਖ ਚਿੰਤਕ ਗਿ: ਮਹਿੰਦਰ ਸਿੰਘ ਮਹਿਸਮਪੁਰ ਦੁਆਰਾ ਪ੍ਰੋ. ਗੁਰਮਖ ਸਿੰਘ ਨੂੰ ਯਾਦ ਕਰਦਿਆਂ ਵਿਦਿਅਕ ਕੇਂਦਰ ਮਸਤੂਆਣਾ ਦੇ ਸੰਤ ਅਤਰ ਸਿੰਘ ਜੀ ਅਤੇ ਪ੍ਰੋਫੈਸਰ ਸੰਤ ਤੇਜਾ ਸਿੰਘ ਜੀ ਦੁਆਰਾ ਸਿੱਖਾਂ ਨੂੰ ਵਿੱਦਿਆ ਨਾਲ ਜੋੜਨ ਦੇ ਯਤਨਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ। ਵਿਸ਼ਵ ਸਿੱਖ ਸੰਸਥਾ ਦੇ ਬਾਨੀ ਪ੍ਰਧਾਨ ਤੇ ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼ ਦੇ ਸੰਸਥਾਪਕ ਗਿਆਨ ਸਿੰਘ ਸੰਧੂ ਨੇ ਪੋ. ਗੁਰਮੁਖ ਸਿੰਘ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ, ਵਿੱਦਿਆ ਦੇ ਪਾਸਾਰ ‘ਤੇ ਜੋਰ ਦਿੱਤਾ। ਇਸ ਮੌਕੇ ਬੁਲਾਰਿਆ ਵਿਚ ਡਾ: ਪ੍ਰਗਟ ਸਿੰਘ ਭੁਰਜੀ, ਬੀਬੀ ਹਰਮਨਦੀਪ ਕੌਰ, ਕੁਲਮੋਹਣ ਸਿੰਘ ਬਾਂਡੀਵਾਲਾ ਨੇ ਆਪਣੇ ਸੰਬੋਧਨ ਵਿੱਚ ਸਿੰਘ ਸਭਾ ਲਹਿਰ ਨਾਲ ਜੁੜੇ ਮਹਾਨ ਗੁਰਮੁਖ ਵਿਦਵਾਨਾਂ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਪੱਤਰਕਾਰ ਗੁਰਸੇਵਕ ਸਿੰਘ ਪੰਧੇਰ, ਭਾਈ ਬੋਹੜ ਸਿੰਘ ਗਿੱਲ ਕਾਹਨੇ ਕੇ ਅਤੇ ਕੰਦੋਲਾ ਨਾਲ ਸੰਬੰਧਿਤ ਪਤਵੰਤੇ ਵੀ ਮੌਜੂਦ ਸਨ। ਅਖੀਰ ਵਿਚ ਭਾਈ ਮਹਿੰਦਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਇਹ ਸਮਾਗਮ ਹਰ ਸਾਲ ਕਰਵਾਉਣ ਦਾ ਅਹਿਦ ਲਿਆ। ਮਹਾਨ ਸ਼ਖਸੀਅਤ ਪ੍ਰੋਫੈਸਰ ਗੁਰਮੁਖ ਸਿੰਘ ਦੀ ਯਾਦ ਵਿੱਚ ਹੋਇਆ ਇਹ ਪਹਿਲਾ ਸਮਾਗਮ ਯਾਦਗਾਰੀ ਹੋ ਨਿਬੜਿਆ।
Ad Position 22
No active advertisement
ਪਿਛਲੀ ਖ਼ਬਰ ਕੈਲਗਰੀ ਐਡਮਿੰਟਨ ਹਾਈ - ਸਪੀਡ ਰੇਲ ਪ੍ਰੋਜੈਕਟ ਅਲਬਰਟਾ , ਫੈਡਰਲ ਸਰਕਾਰ ਦੀਆਂ ਨਵੀਆਂ ਵਚਨਬੱਧਤਾਵਾਂ ਨਾਲ ਅੱਗੇ ਵਧ ਰਿਹਾ... ਅਗਲੀ ਖ਼ਬਰ ਬਰਖ਼ਾਸਤਗੀ ਨੂੰ ਅਦਾਲਤ ‘ ਚ ਚੁਣੌਤੀ ਦੇਣ ਪੁੱਜੇ ਸਰੀ ਦੇ ਸਾਬਕਾ ਪੁਲਿਸ ਮੁਖੀ ਨੌਰਮ ਲਿਪਿੰਸਕੀ
Ad Position 24