30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲੰਡਨ ਓਂਟਾਰੀਓ ਵਿਖੇ ਰਮਨ ਦੇਵੀ ਦਾ ਨਮ ਅੱਖਾਂ ਨਾਲ ਸਸਕਾਰ

ਲੰਡਨ ਓਂਟਾਰੀਓ, 29 ਸਤੰਬਰ (ਕੰਵਲਜੀਤ ਸਿੰਘ ਕੰਵਲ)-ਲੰਡਨ ਓਂਟਾਰੀਓ ਦੀ ਰਹਿਣ ਵਾਲੀ 38 ਸਾਲਾ ਰਮਨ ਦੇਵੀ, ਜਿਸ ਨੂੰ ਬੀਤੇ ਦਿਨੀ ਉਸ ਦੇ ਹੀ ਪਤੀ ਮਨਦੀਪ ਸਿੰਘ 41 ਵਲੋਂ ਆਪਣੇ ਹੀ ਘਰ 685 ਚੈਲਡਨ ਰੋਡ ਸਮਰਸਾਈਡ ਲੰਡਨ ਓਂਟਾਰੀਓ ਇਲਾਕੇ ’ਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ, ਦੇ ਸਸਕਾਰ ਸਮੇਂ ਵੱਡੀ ਗਿਣਤੀ ’ਚ ਜੁੜੇ ਪੰਜਾਬੀ ਭਾਈਚਾਰੇ ਦੇ ਦਿਲਾਂ ਚ ਕਈ ਸਵਾਲ ਅਤੇ ਖ਼ਦਸ਼ੇ ਖੜੇ ਕਰ ਦਿੱਤੇ। ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਸ਼ਹਿਰ ਫਗਵਾੜਾ ਨੇੜਲੇ ਪਿੰਡ ਪਾਸ਼ਟਾ ਦੀ ਵਸਨੀਕ ਰਮਨ ਦੇਵੀ ਜੋ ਕਿ ਇਕ ਦਹਾਕਾ ਪਹਿਲਾਂ ਚੰਗੇ ਭਵਿੱਖ ਲਈ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਪੁੱਜੀ।

Ad Position 21
No active advertisement
ਅਜੀਤ ਡੈਸਕ 30-09-2026
ਲੰਡਨ ਓਂਟਾਰੀਓ, 29 ਸਤੰਬਰ (ਕੰਵਲਜੀਤ ਸਿੰਘ ਕੰਵਲ)-ਲੰਡਨ ਓਂਟਾਰੀਓ ਦੀ ਰਹਿਣ ਵਾਲੀ 38 ਸਾਲਾ ਰਮਨ ਦੇਵੀ, ਜਿਸ ਨੂੰ ਬੀਤੇ ਦਿਨੀ ਉਸ ਦੇ ਹੀ ਪਤੀ ਮਨਦੀਪ ਸਿੰਘ 41 ਵਲੋਂ ਆਪਣੇ ਹੀ ਘਰ 685 ਚੈਲਡਨ ਰੋਡ ਸਮਰਸਾਈਡ ਲੰਡਨ ਓਂਟਾਰੀਓ ਇਲਾਕੇ ’ਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ, ਦੇ ਸਸਕਾਰ ਸਮੇਂ ਵੱਡੀ ਗਿਣਤੀ ’ਚ ਜੁੜੇ ਪੰਜਾਬੀ ਭਾਈਚਾਰੇ ਦੇ ਦਿਲਾਂ ਚ ਕਈ ਸਵਾਲ ਅਤੇ ਖ਼ਦਸ਼ੇ ਖੜੇ ਕਰ ਦਿੱਤੇ। ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਸ਼ਹਿਰ ਫਗਵਾੜਾ ਨੇੜਲੇ ਪਿੰਡ ਪਾਸ਼ਟਾ ਦੀ ਵਸਨੀਕ ਰਮਨ ਦੇਵੀ ਜੋ ਕਿ ਇਕ ਦਹਾਕਾ ਪਹਿਲਾਂ ਚੰਗੇ ਭਵਿੱਖ ਲਈ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਪੁੱਜੀ। ਕੈਨੇਡਾ ’ਚ ਪੇਪਰ ਮਿਲਣ ਭਾਵ ਪੱਕੇ ਹੋਣ ਉਪਰੰਤ ਉਸ ਨੇ ਉਸ ਸਮੇਂ ਇੰਗਲੈਂਡ ਰਹਿੰਦੇ ਮਨਦੀਪ ਸਿੰਘ ਨਾਲ 2019 ਚ ਸ਼ਾਦੀ ਰਚਾ ਕੇ ਆਪਣਾ ਗ੍ਰਿਸਤੀ ਜੀਵਨ ਅਰੰਭਿਆ। 2022 ’ਚ ਉਕਤ ਜੌੜੀ ਵਲੋਂ ਇਹ ਘਰ ਵੀ ਖ਼ਰੀਦਿਆ ਗਿਆ, ਜਿਥੇ ਇਹ ਭਾਣਾ ਵਾਪਰਿਆ। ਇਸ ਘਰ ’ਚ ਇਹ ਦੋਵੇਂ ਆਪਣੀ 6 ਸਾਲਾ ਬੇਟੀ 4 ਸਾਲਾ ਬੇਟੇ ਅਤੇ ਬੱਚਿਆਂ ਦੀ 58 ਸਾਲਾ ਨਾਨੀ ਰਾਜ ਕੌਰ ਨਾਲ ਰਹਿ ਰਹੇ ਸਨ। ਰਮਨ ਦੇ ਬਚਪਨ ’ਚ ਹੀ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਉਸ ਦਾ ਪਾਲਣ ਪੋਸ਼ਣ ਕੀਤਾ। ਇਸ ਸਮੇਂ ਰਮਨ ਦੇਵੀ ਪਰਸਨਲ ਸਪੋਰਟ ਵਰਕਰ ਵਜੋਂ ਅਤੇ ਉਸ ਦਾ ਪਤੀ ਮਨਦੀਪ ਸਿੰਘ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਸਨ। ਇਨ੍ਹੀਂ ਦਿਨੀ ਬੱਚਿਆਂ ਦੀ ਦੇਖ-ਰੇਖ ਅਤੇ ਜ਼ਿੰਮੇਵਾਰੀ ਲੰਡਨ ਸਿੱਖ ਸੁਸਾਇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਸਿਰ ਲਈ ਹੋਈ ਹੈ ਅਤੇ ਬੱਚਿਆਂ ਦੀ ਉਚੇਰੀ ਸਿੱਖਿਆ ਲਈ 50 ਹਜ਼ਾਰ ਡਾਲਰ ਦਾ ਫੰਡ ਰੇਜ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਟੀਚੇ ਦੇ ਉਹ ਕਾਫ਼ੀ ਨੇੜੇ ਹਨ। ਮਨਦੀਪ ਸਿੰਘ ਆਪਣੀ ਪਤਨੀ ਨੂੰ ਚਾਕੂ ਨਾਲ ਕਤਲ ਕਰਨ ਦੇ ਦੋਸ਼ ’ਚ ਦੂਜੇ ਦਰਜੇ ਦੇ ਕਤਲ ਤਹਿਤ ਜੇਲ੍ਹ ’ਚ ਨਜ਼ਰਬੰਦ ਹੈ ਅਤੇ ਬੱਚਿਆਂ ਦੀ ਨਾਨੀ ਜੋ ਕਿ ਕੈਨੇਡਾ ’ਚ ਸੈਲਾਨੀ ਵੀਜੇ ਤੇ ਸੀ ਦਾ ਭਵਿੱਖ ਵੀ ਸੁਰੱਖਿਅੱਤ ਨਹੀਂ ਲੱਗਦਾ।
Ad Position 22
No active advertisement
ਪਿਛਲੀ ਖ਼ਬਰ ਫਿਲਾਡੈਲਫੀਆ ’ਚ ਵੱਡੀ ਕਾਰਵਾਈ, ਸਰਕਾਰੀ ਸਹਾਇਤਾ ਵਾਲੀਆਂ ਰਿਹਾਇਸ਼ਾਂ ’ਚੋਂ 41 ਭਗੌੜੇ ਗ੍ਰਿਫ਼ਤਾਰ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਮੁੜ ਹੜਤਾਲ ਕੀਤੀ ਸ਼ੁਰੂ
Ad Position 24