27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਗੁਰਦੇਵ ਸਿੰਘ ਚੌਹਾਨ ਨਾਲ ਰੂਬਰੂ

ਬਰੇਸ਼ੀਆ (ਇਟਲੀ), 27 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਸਾਹਿਤ ਸੁਰ ਸੰਗਮ ਸਭਾ, ਇਟਲੀ ਅਤੇ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਇਕ ਸਾਹਿਤਕ ਮਿਲਣੀ ਦੌਰਾਨ ਪ੍ਰਸਿੱਧ ਲੇਖਕ, ਆਲੋਚਕ, ਵਿਆਖਿਆਕਾਰ ਤੇ ਸੰਪਾਦਕ ਸੁਖਿੰਦਰ ਅਤੇ ਅਨੁਵਾਦਕ ਗੁਰਦੇਵ ਸਿੰਘ ਚੌਹਾਨ ਨਾਲ ਰੂਬਰੂ ਸਮਾਗਮ ਕਰਵਾਇਅ ਗਿਆ, ਜਿਸ ਵਿਚ ਉਪਰੋਕਤ ਸ਼ਖਸ਼ੀਅਤਾਂ ਤੋਂ ਇਲਾਵਾ ਸੰਸਥਾਵਾਂ ਦੇ ਅਹੁਦੇਦਾਰ, ਇਟਾਲੀਅਨ ਲੇਖਕ ਤੇ ਲੋਕਲ ਬਾਡੀ ਦੇ ਅਧਿਕਾਰੀ, ਮੇਅਰ ਤੇ ਕੌਂਸਲਰ, ਸਥਾਨਕ ਪੰਜਾਬੀ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਇਸ ਸਮਾਗਮ ਵਿਚ ਹਾਜ਼ਰੀਨ ਸ਼ਖਸੀਅਤਾਂ ਸੁਖਿੰਦਰ ਅਤੇ ਗੁਰਦੇਵ ਸਿੰਘ ਚੌਹਾਨ ਨੇ ਆਪਣੇ ਲਿਖਤਾਂ, ਜੀਵਨ ਅਤੇ ਕਾਰਜਸ਼ੈਲੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।

Ad Position 21
No active advertisement
ਅਜੀਤ ਡੈਸਕ 28-09-2026
ਬਰੇਸ਼ੀਆ (ਇਟਲੀ), 27 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਸਾਹਿਤ ਸੁਰ ਸੰਗਮ ਸਭਾ, ਇਟਲੀ ਅਤੇ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਇਕ ਸਾਹਿਤਕ ਮਿਲਣੀ ਦੌਰਾਨ ਪ੍ਰਸਿੱਧ ਲੇਖਕ, ਆਲੋਚਕ, ਵਿਆਖਿਆਕਾਰ ਤੇ ਸੰਪਾਦਕ ਸੁਖਿੰਦਰ ਅਤੇ ਅਨੁਵਾਦਕ ਗੁਰਦੇਵ ਸਿੰਘ ਚੌਹਾਨ ਨਾਲ ਰੂਬਰੂ ਸਮਾਗਮ ਕਰਵਾਇਅ ਗਿਆ, ਜਿਸ ਵਿਚ ਉਪਰੋਕਤ ਸ਼ਖਸ਼ੀਅਤਾਂ ਤੋਂ ਇਲਾਵਾ ਸੰਸਥਾਵਾਂ ਦੇ ਅਹੁਦੇਦਾਰ, ਇਟਾਲੀਅਨ ਲੇਖਕ ਤੇ ਲੋਕਲ ਬਾਡੀ ਦੇ ਅਧਿਕਾਰੀ, ਮੇਅਰ ਤੇ ਕੌਂਸਲਰ, ਸਥਾਨਕ ਪੰਜਾਬੀ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਇਸ ਸਮਾਗਮ ਵਿਚ ਹਾਜ਼ਰੀਨ ਸ਼ਖਸੀਅਤਾਂ ਸੁਖਿੰਦਰ ਅਤੇ ਗੁਰਦੇਵ ਸਿੰਘ ਚੌਹਾਨ ਨੇ ਆਪਣੇ ਲਿਖਤਾਂ, ਜੀਵਨ ਅਤੇ ਕਾਰਜਸ਼ੈਲੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸਾਹਿਤ ਸੁਰ ਸੰਗਮ ਸਭਾ ,ਇਟਲੀ ਦੇ ਪ੍ਰਧਾਨ ਮੇਜਰ ਸਿੰਘ ਖੱਖ ਨੇ ਸਭ ਨੂੰ ਜੀ ਆਇਆਂ ਆਖਿਆ। ਪ੍ਰੋ. ਜਸਪਾਲ ਸਿੰਘ ਇਟਲੀ ਨੇ ਸੁਖਿੰਦਰ ਅਤੇ ਗੁਰਦੇਵ ਸਿੰਘ ਚੌਹਾਨ ਦੀ ਸਭ ਨਾਲ ਜਾਣ-ਪਛਾਣ ਕਰਵਾਈ ਅਤੇ ਕਿਤਾਬ “ਮੈਂ ਕਿਉਂ ਲਿਖਦਾ ਹਾਂ” ਬਾਰੇ ਵੀ ਵਿਚਾਰ ਪੇਸ਼ ਕੀਤੇ। ਹੋਰ ਮਹਿਮਾਨਾਂ ਵਿਚ ਹਾਜ਼ਰ ਸ਼ਹਿਰ ਦੇ ਮੇਅਰ ਮਰਚੈਲੋ ਮੋਰੇਤੀ, ਪ੍ਰੋ. ਸਾਂਦਰੀਨੋ, ਕੌਂਸਲਰ ਫਾਬਰੀਸੀਉ ਫੈਰੀ, ਕੌਂਸਲਰ ਹਰਪ੍ਰੀਤ ਸਿੰਘ, ਕੌਂਸਲਰ ਸੈਕ, ਲੇਖਕ ਤੇ ਕਵੀ ਮਾਸੀਮੋ ਬਿਲੈਈ, ਕਵਿਤਰੀ ਕਲਾਊਦੀਆ ਬੈਲੀ, ਭੁਪਿੰਦਰ ਸਿੰਘ ਕੰਗ, ਬਾਬਾ ਜਰਨੈਲ ਸਿੰਘ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਸਭਾ ਦੇ ਅਹੁਦੇਦਾਰ ਪ੍ਰੇਮਪਾਲ ਸਿੰਘ, ਨਰਿੰਦਰ ਸਿੰਘ ਪਨੂੰ, ਜਗਤਾਰ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਅੰਤ ਵਿੱਚ ਆਏ ਮਹਿਮਾਨਾਂ ਦੇ ਧੰਨਵਾਦ ਵਿਚ ਬੋਲਦਿਆਂ ਸਭਾ ਦੇ ਜਨਰਲ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ ਨੇ ਕਿਹਾ ਅਜਿਹੇ ਸਮਾਗਮ ਪੰਜਾਬੀ ਸਾਹਿਤ, ਸਮਾਜ ਤੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਇਕ ਵੱਡਾ ਯਤਨ ਹੈ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਬਲਵਿੰਦਰ ਸਿੰਘ ਚਾਹਲ ਨੇ ਕਰਦਿਆਂ ਕਿਹਾ ਕਿ ਇਟਾਲੀਅਨ ਤੇ ਪੰਜਾਬੀ ਭਾਈਚਾਰੇ ਦੇ ਧਾਰਮਿਕ, ਸਾਹਿਤਕ, ਰਾਜਨੀਤਕ ਤੇ ਸਮਾਜਿਕ ਆਗੂਆਂ ਦਾ ਦੇ ਲੋਕਾਂ ਦਾ ਇਕ ਮੰਚ ਉਪਰ ਇਕੱਤਰ ਹੋਣਾ ਸਾਡੀ ਇਕਜੁੱਟਤਾ ਨੂੰ ਦਰਸਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਜੈਸ਼ੰਕਰ ਦੇ ਸੰਯੁਕਤ ਰਾਸ਼ਟਰ ਵਿਚ ਸੰਬੋਧਨ ਵੇਲੇ ਖ਼ਾਲਿਸਤਾਨ ਤੇ ਬੰਦੀ ਸਿੰਘਾਂ ਦੇ ਹੱਕ ਵਿਚ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਗਲਾਸਗੋ ਗੁਰਦੁਆਰਾ ਸਾਹਿਬ ਵਿਖੇ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਸੇਵਾ ਕੈਂਪ
Ad Position 24