27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬਰਤਾਨੀਆ ਦੇ ਉਘੇ ਵਕੀਲ ਹਰਜਾਪ ਸਿੰਘ ਭੰਗਲ ‘ਲੀਗਲ ਹੀਰੋ ਐਵਾਰਡ 2026’ ਨਾਲ ਸਨਮਾਨਿਤ

ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉਘੇ ਇਮੀਗ੍ਰੇਸ਼ਨ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਹਰਜਾਪ ਸਿੰਘ ਭੰਗਲ ਨੂੰ ਇੰਗਲੈਂਡ ਅਤੇ ਵੇਲਜ਼ ਦੀ ਲਾਅ ਸੁਸਾਇਟੀ ਵਲੋਂ ਵੱਕਾਰੀ ‘ਲੀਗਲ ਹੀਰੋ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ। ਲੰਡਨ ਦੇ ਚੈਂਸਰੀ ਲੇਨ ਸਥਿਤ ਲਾਅ ਸੁਸਾਇਟੀ ਦੇ ਮੁੱਖ ਦਫ਼ਤਰ ਵਿਚ ਕਰਵਾਏ ਗਏ ਸਮਾਗਮ ਦੌਰਾਨ 6 ਵਕੀਲਾਂ ਨੂੰ ‘ਲੀਗਲ ਹੀਰੋ’ ਵਜੋਂ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 28-09-2026
ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉਘੇ ਇਮੀਗ੍ਰੇਸ਼ਨ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਹਰਜਾਪ ਸਿੰਘ ਭੰਗਲ ਨੂੰ ਇੰਗਲੈਂਡ ਅਤੇ ਵੇਲਜ਼ ਦੀ ਲਾਅ ਸੁਸਾਇਟੀ ਵਲੋਂ ਵੱਕਾਰੀ ‘ਲੀਗਲ ਹੀਰੋ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ।ਲੰਡਨ ਦੇ ਚੈਂਸਰੀ ਲੇਨ ਸਥਿਤ ਲਾਅ ਸੁਸਾਇਟੀ ਦੇ ਮੁੱਖ ਦਫ਼ਤਰ ਵਿਚ ਕਰਵਾਏ ਗਏ ਸਮਾਗਮ ਦੌਰਾਨ 6 ਵਕੀਲਾਂ ਨੂੰ ‘ਲੀਗਲ ਹੀਰੋ’ ਵਜੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਕਾਨੂੰਨੀ ਪੇਸ਼ੇਵਰਾਂ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਆਪਣੇ ਕੰਮ ਅਤੇ ਸਮਾਜ ਸੇਵਾ ਰਾਹੀਂ ਦੂਜਿਆਂ ਦੀਆਂ ਜ਼ਿੰਦਗੀਆਂ ਵਿਚ ਲੰਮੇ ਸਮੇਂ ਤੱਕ ਰਹਿਣ ਵਾਲਾ ਸਕਾਰਾਤਮਕ ਬਦਲਾਅ ਲਿਆਂਦਾ।ਹਰਜਾਪ ਸਿੰਘ ਭੰਗਲ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਲਈ ਆਵਾਜ਼ ਉਠਾਉਣ, ਮੀਡੀਆ ਰਾਹੀਂ ਮੁਫ਼ਤ ਕਾਨੂੰਨੀ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਅਪਰਾਧਾਂ ਦੇ ਪੀੜਤ ਪਰਿਵਾਰਾਂ ਦੀ ਮਦਦ ਲਈ ਕੀਤੀ ਉੱਚ ਪੱਧਰੀ ਵਕਾਲਤ ਵਾਸਤੇ ਇਹ ਸਨਮਾਨ ਦਿੱਤਾ ਗਿਆ।ਜੱਜ ਮਾਰਕ ਸਟੀਫਨਜ਼ ਨੇ ਹਰਜਾਪ ਸਿੰਘ ਭੰਗਲ ਦੀ ਵਕਾਲਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰਭਾਵਸ਼ਾਲੀ ਵਕਾਲਤ ਨੇ ਅਰਥਪੂਰਨ ਤਬਦੀਲੀ ਲਿਆਉਣ ਵਿਚ ਯੋਗਦਾਨ ਪਾਇਆ ਹੈ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਹਰਜਾਪ ਸਿੰਘ ਭੰਗਲ ਨੇ ਕਿਹਾ ਕਿ ਇਹ ਪਲ ਉਨ੍ਹਾਂ ਲਈ ਮਾਣ ਵਾਲੇ ਹਨ। ਦੋ ਲੱਖ ਵਕੀਲਾਂ ਵਿਚੋਂ ਆਖਰੀ 15 ਵਿਚ ਸ਼ਾਮਿਲ ਹੋਣਾ ਅਤੇ ਆਖਿਰ ਪੁਰਸਕਾਰ ਲਈ ਚੁਣੇ ਜਾਣਾ ਦਾ ਸਿਹਰਾ ਮੈਂ ਆਪਣੇ ਪਰਿਵਾਰ ਅਤੇ ਮਾਪਿਆਂ ਨੂੰ ਦਿੰਦਾ ਹਾਂ, ਜਿਨ੍ਹਾਂ ਨੇ ਮਿਹਨਤ ਕਰਨੀ, ਕਿਸੇ ਨਾਲ ਧੋਖਾ ਨਾ ਕਰਨਾ, ਲੋੜਵੰਦ ਦੀ ਮਦਦ ਕਰਨੀ ਅਤੇ ਸੱਚ ਬੋਲਣਾ ਸਿਖਾਇਆ।ਇਸ ਤੋਂ ਇਲਾਵਾ ਭਾਰਤੀ ਮੂਲ ਦੇ ਰਾਕੇਸ਼ ਵੇਜਾ, ਜੇਮਜ਼ ਨੇਟੋ, ਗਲਿਨ ਮੈਡਾਕਸ, ਕੀਲੀ ਲੈਂਗਥੌਰਨ ਅਤੇ ਐਮੀ ਵਾਲਹੈੱਡ ਨੂੰ ਵੀ ਵੱਖ-ਵੱਖ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਹਿਲਾ ਘਰ ਖਰੀਦਣ ਵਾਲਿਆਂ ਲਈ ਬਰਤਾਨੀਆ ਸਰਕਾਰ ਦੀ ਨਵੀਂ ਯੋਜਨਾ ‘ਤੁਹਾਡਾ ਪਹਿਲਾ ਘਰ’ ਤਹਿਤ 20 ਫ਼ੀਸਦੀ ਤੱਕ ਕਰਜ਼ਾ ਦੇਣ... ਅਗਲੀ ਖ਼ਬਰ ਆਰ.ਏ.ਐੱਫ. ਫੇਅਰਫੋਰਡ ਨੇੜਿਓਂ 5 ਵਿਅਕਤੀ ਗ੍ਰਿਫ਼ਤਾਰ, 85 ਘਰ ਖਾਲੀ ਕਰਵਾਏ
Ad Position 24