ਭਾਰਤੀ - ਅਮਰੀਕੀ ਕੁਸ਼ ਦੇਸਾਈ ਨੂੰ ਅਮਰੀਕੀ ਖੁਫ਼ੀਆ ਵਿਭਾਗ ਵਿਚ ਮਿਲੀ ਵੱਡੀ ਜ਼ਿੰਮੇਵਾਰੀ
ਨਿਊਯਾਰਕ, 26 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵਾਈਟ ਹਾਊਸ ਦੇ ਸੀਨੀਅਰ ਡਿਪਟੀ ਪ੍ਰੈੱਸ ਸਕੱਤਰ ਭਾਰਤੀ-ਅਮਰੀਕੀ ਕੁਸ਼ ਦੇਸਾਈ ਹੁਣ ਅਮਰੀਕਾ ਦੇ ਰਾਸ਼ਟਰੀ ਖੁਫ਼ੀਆ ਡਾਇਰੈਕਟਰ ਦੇ ਦਫ਼ਤਰ ਵਿਚ ਅਹਿਮ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ। ਉਹ ਅਗਲੇ ਮਹੀਨੇ ਵਾਈਟ ਹਾਊਸ ਛੱਡ ਕੇ ਰਣਨੀਤਕ ਸੰਚਾਰ ਲਈ ਸਹਾਇਕ ਰਾਸ਼ਟਰੀ ਖੁਫ਼ੀਆ ਡਾਇਰੈਕਟਰ ਵਜੋਂ ਨਵਾਂ ਅਹੁਦਾ ਸੰਭਾਲਣਗੇ।
ਨਿਊਯਾਰਕ, 26 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵਾਈਟ ਹਾਊਸ ਦੇ ਸੀਨੀਅਰ ਡਿਪਟੀ ਪ੍ਰੈੱਸ ਸਕੱਤਰ ਭਾਰਤੀ-ਅਮਰੀਕੀ ਕੁਸ਼ ਦੇਸਾਈ ਹੁਣ ਅਮਰੀਕਾ ਦੇ ਰਾਸ਼ਟਰੀ ਖੁਫ਼ੀਆ ਡਾਇਰੈਕਟਰ ਦੇ ਦਫ਼ਤਰ ਵਿਚ ਅਹਿਮ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ। ਉਹ ਅਗਲੇ ਮਹੀਨੇ ਵਾਈਟ ਹਾਊਸ ਛੱਡ ਕੇ ਰਣਨੀਤਕ ਸੰਚਾਰ ਲਈ ਸਹਾਇਕ ਰਾਸ਼ਟਰੀ ਖੁਫ਼ੀਆ ਡਾਇਰੈਕਟਰ ਵਜੋਂ ਨਵਾਂ ਅਹੁਦਾ ਸੰਭਾਲਣਗੇ।ਦੇਸਾਈ ਇਸ ਵੇਲੇ ਵਾਈਟ ਹਾਊਸ ਵਿਚ ਆਪਣੀ ਥਾਂ ਲੈਣ ਵਾਲੇ ਨਵੇਂ ਅਧਿਕਾਰੀ ਦੀ ਭਾਲ ਵਿਚ ਵੀ ਮਦਦ ਕਰ ਰਹੇ ਹਨ। ਉਨ੍ਹਾਂ ਦੇ ਨਵੇਂ ਅਹੁਦੇ ‘ਤੇ ਜਾਣ ਬਾਰੇ ਪਿਛਲੇ ਕੁਝ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਦੇਸਾਈ ਡਿਪਟੀ ਪ੍ਰੈੱਸ ਸਕੱਤਰ ਵਜੋਂ ਵਾਈਟ ਹਾਊਸ ਨਾਲ ਜੁੜੇ ਸਨ। ਬਾਅਦ ਵਿੱਚ ਉਹ ਸੀਨੀਅਰ ਡਿਪਟੀ ਪ੍ਰੈੱਸ ਸਕੱਤਰ ਅਤੇ ਰਾਸ਼ਟਰਪਤੀ ਦੇ ਵਿਸ਼ੇਸ਼ ਸਹਾਇਕ ਬਣੇ। ਵਾਈਟ ਹਾਊਸ ਵਿਚ ਉਨ੍ਹਾਂ ਨੇ ਟੈਰਿਫ਼, ਮਹਿੰਗਾਈ, ਦਵਾਈਆਂ ਦੀਆਂ ਕੀਮਤਾਂ ਅਤੇ ਫੈਡਰਲ ਰਿਜ਼ਰਵ ਸਮੇਤ ਕਈ ਆਰਥਿਕ ਅਤੇ ਘਰੇਲੂ ਨੀਤੀ ਨਾਲ ਜੁੜੇ ਮੁੱਦਿਆਂ ‘ਤੇ ਪ੍ਰਸ਼ਾਸਨ ਵਲੋਂ ਜਾਣਕਾਰੀ ਦਿੱਤੀ।ਵਾਈਟ ਹਾਊਸ ਵਿੱਚ ਆਉਣ ਤੋਂ ਪਹਿਲਾਂ ਦੇਸਾਈ ਰਿਪਬਲਿਕਨ ਨੈਸ਼ਨਲ ਕਮੇਟੀ ਅਤੇ ਟਰੰਪ ਦੀ 2024 ਦੀ ਚੋਣ ਮੁਹਿੰਮ ਨਾਲ ਕੰਮ ਕਰ ਚੁੱਕੇ ਹਨ। ਉਹ ਪੈਨਸਿਲਵੇਨੀਆ ਵਿੱਚ ਚੋਣ ਮੁਹਿੰਮ ਨਾਲ ਜੁੜੀ ਸੰਚਾਰ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਆਇਓਵਾ ਰਿਪਬਲਿਕਨ ਪਾਰਟੀ ਦੇ ਸੰਚਾਰ ਡਾਇਰੈਕਟਰ ਵੀ ਰਹਿ ਚੁੱਕੇ ਹਨ।ਹੁਣ ਨਵੀਂ ਭੂਮਿਕਾ ਵਿੱਚ ਕੁਸ਼ ਦੇਸਾਈ ਰਾਸ਼ਟਰੀ ਖੁਫ਼ੀਆ ਡਾਇਰੈਕਟਰ ਦੇ ਦਫ਼ਤਰ ਵਿੱਚ ਰਣਨੀਤਕ ਸੰਚਾਰ ਦੀ ਜ਼ਿੰਮੇਵਾਰੀ ਸੰਭਾਲਣਗੇ।