23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਾਲ ਜਿਨਸੀ ਸ਼ੋਸ਼ਣ ਸਮੱਗਰੀ ਮਾਮਲੇ ’ਚ ਗੁਆਟੇਮਾਲਾ ਦੇ ਨਾਗਰਿਕ ਨੂੰ 6 ਸਾਲ 5 ਮਹੀਨੇ ਦੀ ਕੈਦ

ਨਿਊਯਾਰਕ, 22 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਦੇ ਮਾਮਲੇ ਵਿੱਚ ਗੁਆਟੇਮਾਲਾ ਦੇ ਰੋਨੀ ਮੇਂਡੇਜ਼-ਐਸਕੋਬਾਰ ਨੂੰ 6 ਸਾਲ 5 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਪ੍ਰਾਪਤ ਕਰਨ ਦੇ ਨਾਲ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮੁੜ ਦਾਖ਼ਲ ਹੋਣ ਲਈ ਦੋਸ਼ੀ ਠਹਿਰਾਇਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 23-09-2026
ਨਿਊਯਾਰਕ, 22 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਦੇ ਮਾਮਲੇ ਵਿੱਚ ਗੁਆਟੇਮਾਲਾ ਦੇ ਰੋਨੀ ਮੇਂਡੇਜ਼-ਐਸਕੋਬਾਰ ਨੂੰ 6 ਸਾਲ 5 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਪ੍ਰਾਪਤ ਕਰਨ ਦੇ ਨਾਲ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮੁੜ ਦਾਖ਼ਲ ਹੋਣ ਲਈ ਦੋਸ਼ੀ ਠਹਿਰਾਇਆ ਗਿਆ ਸੀ।ਸਰਕਾਰੀ ਜਾਣਕਾਰੀ ਅਨੁਸਾਰ ਮੇਂਡੇਜ਼-ਐਸਕੋਬਾਰ ਨੂੰ ਅਕਤੂਬਰ 2025 ਵਿੱਚ ਫੇਅਰਫੈਕਸ ਕਾਊਂਟੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ‘ਆਈਸ’ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈਣ ਲਈ ਡਿਟੇਨਰ ਜਾਰੀ ਕੀਤਾ । ਡੀ.ਐਚ.ਐਸ. ਦਾ ਦਾਅਵਾ ਹੈ ਕਿ ਸਥਾਨਕ ਅਧਿਕਾਰੀਆਂ ਨੇ ਇਸ ਡਿਟੇਨਰ ਦੇ ਬਾਵਜੂਦ ਉਸ ਨੂੰ 27 ਅਕਤੂਬਰ ਨੂੰ ਰਿਹਾਅ ਕਰ ਦਿੱਤਾ ਅਤੇ ‘ਆਈਸ’ ਨੂੰ ਪਹਿਲਾਂ ਸੂਚਨਾ ਨਹੀਂ ਦਿੱਤੀ।ਮਾਮਲੇ ਦੀ ਜਾਂਚ ਅੱਗੇ ਵਧਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ 22 ਅਪ੍ਰੈਲ 2026 ਨੂੰ ਅਦਾਲਤ ਵਿੱਚ ਪੇਸ਼ੀ ਮਗਰੋਂ ਮੇਂਡੇਜ਼-ਐਸਕੋਬਾਰ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਬੱਚਿਆਂ ਨਾਲ ਸਬੰਧਤ ਅਪਰਾਧ ਅਤੇ ਉਸ ਦੇ ਇਮੀਗ੍ਰੇਸ਼ਨ ਰਿਕਾਰਡ ਦੋਵਾਂ ਦੀ ਜਾਂਚ ਕੀਤੀ ਗਈ।ਅਧਿਕਾਰੀਆਂ ਮੁਤਾਬਕ ਮੇਂਡੇਜ਼-ਐਸਕੋਬਾਰ ਨੂੰ 2015 ਵਿੱਚ ਤਿੰਨ ਵਾਰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਸੀ। ਇਸ ਦੇ ਬਾਵਜੂਦ ਉਹ ਬਾਅਦ ਵਿੱਚ ਚੌਥੀ ਵਾਰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋ ਗਿਆ। ਉਸ ਦੇ ਇਸ ਵਾਰ ਦਾਖ਼ਲ ਹੋਣ ਦੀ ਤਾਰੀਖ ਅਤੇ ਥਾਂ ਦਾ ਪਤਾ ਨਹੀਂ ਲੱਗ ਸਕਿਆ। ਡੀ.ਐਚ.ਐਸ. ਨੇ ਕਿਹਾ ਹੈ ਕਿ ਜੇਲ੍ਹ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਮੁੜ ਅਮਰੀਕਾ ਤੋਂ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਰੀ ਸਿਟੀ ਵਲੋਂ ਸੱਭਿਆਚਾਰਕ ਗ੍ਰਾਂਟਾਂ ਲਈ 5 ਅਕਤੂਬਰ ਤੱਕ ਅਰਜ਼ੀਆਂ ਦੇਣ ਦੀ ਅਪੀਲ ਅਗਲੀ ਖ਼ਬਰ ਸੁੰਦਰ ਪਿਚਾਈ ਸਮੇਤ ਕਈ ਦਿੱਗਜ ਸ਼ੀ ਜਿਨਪਿੰਗ ਲਈ ਵਾਈਟ ਹਾਊਸ ਡਿਨਰ ’ਚ ਹੋਣਗੇ ਸ਼ਾਮਿਲ
Ad Position 24