23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਇਮੇਜਿਨ ਸਰੀ ਦੇ ਉਮੀਦਵਾਰਾਂ ਵਲੋਂ ਵਿਰੋਧੀਆਂ ਦੀ ਆਲੋਚਨਾ

ਵੈਨਕੂਵਰ, 22 ਸਤੰਬਰ (ਮਲਕੀਤ ਸਿੰਘ)-ਪੰਜਾਬੀ ਵਸੋਂ ਦੀ ਬਹੁਤਾਤ ਵਾਲੇ ਸ਼ਹਿਰ ਸਰੀ ਵਿਚ ਸਿਟੀ ਕੌਂਸਲ ਚੋਣਾਂ ਦੀ ਤਾਰੀਖ ਨੇੜੇ ਆਉਣ ਦੇ ਨਾਲ ਹੀ ਵੱਖ-ਵੱਖ ਸਿਆਸੀ ਧਿਰਾਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੋਟਰਾਂ ਦੀ ਹਮਾਇਤ ਹਾਸਲ ਕਰਨ ਲਈ ਚੋਣ ਰੈਲੀਆਂ ਅਤੇ ਲੋਕ ਸੰਪਰਕ ਮੁਹਿੰਮਾਂ ਦੇ ਨਾਲ ਨਾਲ ਇੱਕ ਦੂਸਰੇ ਧੜੇ ਦੀਆਂ ਨੀਤੀਆਂ ਦੀ ਨੁਕਤਾਚੀਨੀ ਕੀਤੇ ਜਾਣ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ ।

Ad Position 21
No active advertisement
ਅਜੀਤ ਡੈਸਕ 23-09-2026
ਵੈਨਕੂਵਰ, 22 ਸਤੰਬਰ (ਮਲਕੀਤ ਸਿੰਘ)-ਪੰਜਾਬੀ ਵਸੋਂ ਦੀ ਬਹੁਤਾਤ ਵਾਲੇ ਸ਼ਹਿਰ ਸਰੀ ਵਿਚ ਸਿਟੀ ਕੌਂਸਲ ਚੋਣਾਂ ਦੀ ਤਾਰੀਖ ਨੇੜੇ ਆਉਣ ਦੇ ਨਾਲ ਹੀ ਵੱਖ-ਵੱਖ ਸਿਆਸੀ ਧਿਰਾਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੋਟਰਾਂ ਦੀ ਹਮਾਇਤ ਹਾਸਲ ਕਰਨ ਲਈ ਚੋਣ ਰੈਲੀਆਂ ਅਤੇ ਲੋਕ ਸੰਪਰਕ ਮੁਹਿੰਮਾਂ ਦੇ ਨਾਲ ਨਾਲ ਇੱਕ ਦੂਸਰੇ ਧੜੇ ਦੀਆਂ ਨੀਤੀਆਂ ਦੀ ਨੁਕਤਾਚੀਨੀ ਕੀਤੇ ਜਾਣ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ । ਇਸੇ ਲੜੀ ਤਹਿਤ ਇਮੇਜਿਨ ਸਰੀ ਸਲੇਟ ਦੇ ਉਮੀਦਵਾਰ ਮਾਈਕ ਸਟਾਰਚੁੱਕ ਅਤੇ ਉਨਾਂ ਦੇ ਕੌਂਸਲਰ ਉਮੀਦਵਾਰਾਂ ਵਲੋਂ ਸਰੀ ਸੈਂਟਰ ‘ਚ ਕੀਤੇ ਗਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਵਿਰੋਧੀ ਪਾਰਟੀਆਂ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ। ਇਸ ਮੌਕੇ ਬੋਲਦਿਆਂ ਇਮੈਜਨ ਸਰੀ ਸਲੇਟ ਵਲੋਂ ਮੇਅਰ ਉਮੀਦਵਾਰ ਮਾਈਕ ਸਟਾਰਚੁਕ ਨੇ ਮੌਜੂਦਾ ਸਿਟੀ ਕੌਂਸਲ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਵੋਟਰਾਂ ਨੂੰ ਇਸ ਵਾਰ ਇਮੇਜਿਨ ਸਰੀ ਦੀ ਸਮੁੱਚੀ ਟੀਮ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜਿੱਤ ਹਾਸਲ ਹੋਣ ਦੀ ਸੂਰਤ ਵਿੱਚ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ। ਉਨਾਂ ਦੋਸ਼ ਲਗਾਇਆ ਕਿ ਕੁਝ ਸਿਆਸੀ ਧਿਰਾਂ ਵਲੋਂ ਸਰੀ ਸਿਟੀ ਕੌਂਸਲ ਤੇ ਕਾਬਜ਼ ਹੋਣ ਲਈ ਆਮ ਵੋਟਰਾਂ ਨਾਲ ਨਾ ਪੂਰੇ ਕੀਤੇ ਜਾ ਸਕਣ ਵਾਅਦੇ ਕਰਕੇ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਹੁਣ ਵੋਟਰ ਬਹੁਤ ਸਿਆਣੇ ਹਨ।ਕੌਂਸਲਰ ਉਮੀਦਵਾਰ ਆਸ਼ਿਆਨਾ ਹਨੀਫ਼ ਨੇ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਚੋਣਾਂ ਵਿੱਚ ਕਾਮਯਾਬੀ ਤੋਂ ਬਾਅਦ ਉਨ੍ਹਾਂ ਦੀ ਟੀਮ ਸ਼ਹਿਰ ਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਨੂੰ ਸਭ ਤੋਂ ਪਹਿਲੀ ਤਰਜੀਹ ਦੇਵੇਗੀ। ਕੌਂਸਲਰ ਉਮੀਦਵਾਰ ਪਰਮਿੰਦਰ ਚੌਹਾਨ ਨੇ ਬੋਲਦਿਆਂ ਸਰੀ ਦੇ ਲੋਕਾਂ ਨੂੰ ਇਮੈਜਨ ਸਰੀ ਸਲੇਟ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕਰਦੀਆਂ ਦੋਸ਼ ਲਗਾਇਆ ਕਿ ਕੁਝ ਵਿਰੋਧੀ ਧਿਰਾਂ ਵਲੋਂ ਆਮ ਲੋਕਾਂ ਨਾਲ ਖੋਖਲੇ ਵਾਅਦੇ ਕੀਤੇ ਜਾ ਰਹੇ ਹਨ। ਇਸ ਮੌਕੇ ਵਿਲੀਅਮ ਲੀ, ਮਾਰਗਿਟ ਮੁਬਾਂਡਾ, ਜੂਸਫ਼ ਬਰਕਤ, ਚੰਦਨ ਚਾਹਲ,ਨਾਰੀਮਾ,ਡੇਲਾ ਕਰੂਜ ਅਤੇ ਕੈਵਨ ਵਿਲਕੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਸਾਊਥਾਲ ਕਮਿਊਨਿਟੀ ਐਵਾਰਡਜ਼ 2026’ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ ਕੈਲਗਰੀ ਵਿਖੇ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਵਲੋਂ ਪੁਸਤਕ ਮੇਲਾ
Ad Position 24