22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਕਾਟਲੈਂਡ ਦੇ 90 ਸਾਲਾ ਦੌੜਾਕ ਨੇ 10 ਕਿਲੋਮੀਟਰ ਦੌੜ ’ਚ ਬਣਾਇਆ ਵਿਸ਼ਵ ਰਿਕਾਰ

ਗਲਾਸਗੋ, 21 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਉੱਤਰੀ ਲਨਾਰਕਸ਼ਾਇਰ ਦੇ ਕੰਬਰਨੌਲਡ ਕਸਬੇ ਦੇ ਵਾਸੀ 90 ਸਾਲਾ ਦੌੜਾਕ ਇਆਨ ਵਿਨਸ਼ਿਪ ਨੇ ਆਪਣੀ ਉਮਰ ਵਰਗ ’ਚ 10 ਕਿਲੋਮੀਟਰ ਦੌੜ ਦਾ ਵਿਸ਼ਵ ਰਿਕਾਰਡ ਬਣਾਉਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਨੇ 13 ਸਤੰਬਰ ਨੂੰ ਕਰਵਾਈ ਗਈ ਕੰਬਰਨੌਲਡ 10 ਕਿਲੋਮੀਟਰ ਦੌੜ ਇਕ ਘੰਟਾ, ਚਾਰ ਮਿੰਟ ਤੇ 37 ਸਕਿੰਟ ’ਚ ਪੂਰੀ ਕੀਤੀ।

Ad Position 21
No active advertisement
ਅਜੀਤ ਡੈਸਕ 22-09-2026
ਗਲਾਸਗੋ, 21 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਉੱਤਰੀ ਲਨਾਰਕਸ਼ਾਇਰ ਦੇ ਕੰਬਰਨੌਲਡ ਕਸਬੇ ਦੇ ਵਾਸੀ 90 ਸਾਲਾ ਦੌੜਾਕ ਇਆਨ ਵਿਨਸ਼ਿਪ ਨੇ ਆਪਣੀ ਉਮਰ ਵਰਗ ’ਚ 10 ਕਿਲੋਮੀਟਰ ਦੌੜ ਦਾ ਵਿਸ਼ਵ ਰਿਕਾਰਡ ਬਣਾਉਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਨੇ 13 ਸਤੰਬਰ ਨੂੰ ਕਰਵਾਈ ਗਈ ਕੰਬਰਨੌਲਡ 10 ਕਿਲੋਮੀਟਰ ਦੌੜ ਇਕ ਘੰਟਾ, ਚਾਰ ਮਿੰਟ ਤੇ 37 ਸਕਿੰਟ ’ਚ ਪੂਰੀ ਕੀਤੀ। ਇਹ 90 ਸਾਲ ਉਮਰ ਵਰਗ ਦਾ ਸਰਬੋਤਮ ਸਮਾਂ ਰਿਕਾਰਡ ਕੀਤਾ ਗਿਆ ਹੈ। ਸਾਬਕਾ ਪੈਰਾਟਰੂਪਰ ਤੇ ਉੱਚੀਆਂ ਚਿਮਨੀਆਂ ਤੇ ਇਮਾਰਤਾਂ ਉੱਪਰ ਕੰਮ ਕਰਨ ਵਾਲੇ ਇਆਨ ਵਿਨਸ਼ਿਪ ਨੇ ਇਸ ਦੌੜ ’ਚ ਆਪਣੀ ਧੀ ਫਿਓਨਾ ਫਲੇਮਿੰਗ ਤੇ ਦੋਹਤੇ ਕਾਈਲ ਫਲੇਮਿੰਗ ਨਾਲ ਹਿੱਸਾ ਲਿਆ। ਇਸ ਤਰ੍ਹਾਂ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇਕੱਠੀਆਂ ਦੌੜੀਆਂ। 26 ਸਾਲਾ ਕਾਈਲ ਨੇ ਦੌੜ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਕਿਹਾ ਕਿ ਉਸ ਦੇ ਨਾਨਾ ਹਮੇਸ਼ਾ ਉਸ ਲਈ ਪ੍ਰੇਰਣਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਲੰਡਨ ਓਂਟਾਰੀਓ ਵਿਖੇ ਮਨਾਏ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਗਲੀ ਖ਼ਬਰ ਦਰਸ਼ਨ ਸਿੰਘ ਸਹੋਤਾ ‘ ਲਾਈਫ ਟਾਈਮ ਅਚੀਵਮੈਂਟ ’ ਅਵਾਰਡ ਨਾਲ ਸਨਮਾਨਿਤ
Ad Position 24