22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗਲਾਸਗੋ ’ ਚ ਭਾਰਤੀ ਭਾਈਚਾਰੇ ਵੱਲੋਂ ‘ ਵਿਕਸਿਤ ਭਾਰਤ ਦੌੜ ’ ਵੱਡੀ ਗਿਣਤੀ ’ਚ ਲੋਕਾਂ ਨੇ ਲਿਆ ਹਿੱਸਾ

ਗਲਾਸਗੋ, 21 ਸਤੰਬਰ (ਹਰਜੀਤ ਸਿੰਘ ਦੁਸਾਂਝ)-ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਵੱਲੋਂ ਗਲਾਸਗੋ ਦੇ ਰੂਕਨ ਗਲੈਨ ਪਾਰਕ ’ਚ ‘ਵਿਕਸਿਤ ਭਾਰਤ ਦੌੜ-2026’ ਕਰਵਾਈ ਗਈ, ਜਿਸ ’ਚ ਸਕਾਟਲੈਂਡ ਵਸਦੇ ਭਾਰਤੀ ਭਾਈਚਾਰੇ ਦੇ ਬੱਚਿਆਂ, ਨੌਜਵਾਨਾਂ ਤੇ ਪਰਿਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਦੌੜ ਦਾ ਉਦੇਸ਼ ਤੰਦਰੁਸਤੀ, ਭਾਈਚਾਰਕ ਸਾਂਝ ਤੇ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਪਰਵਾਸੀ ਭਾਰਤੀਆਂ ਨੂੰ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਸੰਕਲਪ ਨਾਲ ਜੋੜਨਾ ਸੀ।

Ad Position 21
No active advertisement
ਅਜੀਤ ਡੈਸਕ 22-09-2026
ਗਲਾਸਗੋ, 21 ਸਤੰਬਰ (ਹਰਜੀਤ ਸਿੰਘ ਦੁਸਾਂਝ)-ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਵੱਲੋਂ ਗਲਾਸਗੋ ਦੇ ਰੂਕਨ ਗਲੈਨ ਪਾਰਕ ’ਚ ‘ਵਿਕਸਿਤ ਭਾਰਤ ਦੌੜ-2026’ ਕਰਵਾਈ ਗਈ, ਜਿਸ ’ਚ ਸਕਾਟਲੈਂਡ ਵਸਦੇ ਭਾਰਤੀ ਭਾਈਚਾਰੇ ਦੇ ਬੱਚਿਆਂ, ਨੌਜਵਾਨਾਂ ਤੇ ਪਰਿਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਦੌੜ ਦਾ ਉਦੇਸ਼ ਤੰਦਰੁਸਤੀ, ਭਾਈਚਾਰਕ ਸਾਂਝ ਤੇ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਪਰਵਾਸੀ ਭਾਰਤੀਆਂ ਨੂੰ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਸੰਕਲਪ ਨਾਲ ਜੋੜਨਾ ਸੀ। ਇਸ ਮੌਕੇ ਐਡਿਨਬਰਾ ’ਚ ਭਾਰਤ ਦੇ ਕੌਂਸਲ ਜਨਰਲ ਸਿਧਾਰਥ ਮਲਿਕ ਨੇ ਦੱਸਿਆ ਕਿ ਸਕਾਟਲੈਂਡ ਵਿਚ 17 ਸਤੰਬਰ ਤੋਂ 2 ਅਕਤੂਬਰ ਤੱਕ ‘ਸੇਵਾ ਪਖਵਾੜਾ’ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਵਾ ਪਖਵਾੜੇ ਦਾ ਮੂਲ ਭਾਵ ਨਿਰਸਵਾਰਥ ਸੇਵਾ ਹੈ ਤੇ ਇਸ ਦੌਰਾਨ ਲੋਕਾਂ ਨੂੰ ਸਮਾਜ ਅਤੇ ਦੇਸ਼ ਦੀ ਭਲਾਈ ਲਈ ਸੇਵਾ ਕਰਨ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ‘ਵਿਕਸਿਤ ਭਾਰਤ ਦੌੜ’ ਵੀ ਇਸੇ ਸੇਵਾ ਪਖਵਾੜੇ ਤਹਿਤ ਕਰਵਾਈ ਗਈ। ਪਖਵਾੜਾ ਦੋ ਹਫ਼ਤਿਆਂ ਦਾ ਸਮਾਂ ਹੁੰਦਾ ਹੈ, ਪੰਜਾਬੀ ਇਸ ਨੂੰ ਪੰਦਰਵਾੜਾ ਵੀ ਕਿਹਾ ਜਾਂਦਾ ਹੈ। ਸਮਾਗਮ ’ਚ ਕੌਂਸਲ ਜਨਰਲ ਸਿਧਾਰਥ ਮਲਿਕ ਵੀ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਅਤੇ ਦੌੜ ’ਚ ਸ਼ਾਮਲ ਵੀ ਹੋਏ। ਦੌੜ ਪੂਰੀ ਕਰਨ ਵਾਲੇ ਭਾਗੀਦਾਰਾਂ ਨੂੰ ਤਗਮੇ ਤੇ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ’ ਤੇ ਜੈਪਾਲ ਤੇ ਮੁਲਿਨ ਆਹਮੋ - ਸਾਹਮਣੇ
Ad Position 24