12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪ੍ਰਵਾਸ ’ਚ ਕਟੌਤੀ ਸੂਬੇ ਲਈ ਘਾਤਕ-ਮੁੱਖ ਮੰਤਰੀ

ਮੈਲਬੌਰਨ, 11 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਬੈਨ ਕੈਰਲ ਨੇ ਕੇਂਦਰ ਸਰਕਾਰ ਵਲੋਂ ਪ੍ਰਵਾਸ ਦੀ ਦਰ ਘਟਾਉਣ ਦੀ ਨੀਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪ੍ਰਵਾਸੀਆਂ ਦੀ ਆਮਦ ਵਿਚ ਬੇਲੋੜੀ ਕਮੀ ਸੂਬੇ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸ, ਕੌਮਾਂਤਰੀ ਸਿੱਖਿਆ ਅਤੇ ਪ੍ਰਵਾਸੀਆਂ ਵਲੋਂ ਚਲਾਏ ਜਾ ਰਹੇ ਕਾਰੋਬਾਰ ਵਿਕਟੋਰੀਆ ਦੀ ਆਰਥਿਕਤਾ ਦਾ ਅਹਿਮ ਹਿੱਸਾ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮੈਲਬੌਰਨ, 11 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਬੈਨ ਕੈਰਲ ਨੇ ਕੇਂਦਰ ਸਰਕਾਰ ਵਲੋਂ ਪ੍ਰਵਾਸ ਦੀ ਦਰ ਘਟਾਉਣ ਦੀ ਨੀਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪ੍ਰਵਾਸੀਆਂ ਦੀ ਆਮਦ ਵਿਚ ਬੇਲੋੜੀ ਕਮੀ ਸੂਬੇ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸ, ਕੌਮਾਂਤਰੀ ਸਿੱਖਿਆ ਅਤੇ ਪ੍ਰਵਾਸੀਆਂ ਵਲੋਂ ਚਲਾਏ ਜਾ ਰਹੇ ਕਾਰੋਬਾਰ ਵਿਕਟੋਰੀਆ ਦੀ ਆਰਥਿਕਤਾ ਦਾ ਅਹਿਮ ਹਿੱਸਾ ਹਨ।ਕੈਰਲ ਨੇ ਕਿਹਾ ਕਿ ਪ੍ਰਵਾਸ ਨੂੰ ਲੈ ਕੇ ਵਧ ਰਹੀ ਸਖ਼ਤ ਸਿਆਸੀ ਬਿਆਨਬਾਜ਼ੀ ਭਾਰਤ ਅਤੇ ਚੀਨ ਸਮੇਤ ਹੋਰਨਾਂ ਦੇਸ਼ਾਂ ਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਗਲਤ ਸੰਦੇਸ਼ ਦੇ ਸਕਦੀ ਹੈ। ਵਿਕਟੋਰੀਆ ਸਰਕਾਰ ਅਨੁਸਾਰ 2025 ਵਿਚ ਕੌਮਾਂਤਰੀ ਸਿੱਖਿਆ ਤੋਂ ਸੂਬੇ ਨੂੰ 17.9 ਅਰਬ ਡਾਲਰ ਦੀ ਆਮਦਨ ਹੋਈ ਅਤੇ ਕਰੀਬ 69 ਹਜ਼ਾਰ ਰੁਜ਼ਗਾਰਾਂ ਨੂੰ ਸਹਾਰਾ ਮਿਲਿਆ। ਇਸੇ ਸਾਲ ਸੂਬੇ ਵਿਚ ਲਗਭਗ 3.22 ਲੱਖ ਕੌਮਾਂਤਰੀ ਵਿਦਿਆਰਥੀਆਂ ਨੇ ਦਾਖ਼ਲਾ ਲਿਆ, ਜਿਨ੍ਹਾਂ ਵਿਚ ਕਰੀਬ 78,400 ਭਾਰਤੀ ਵਿਦਿਆਰਥੀ ਸਨ।
Ad Position 22
No active advertisement
ਪਿਛਲੀ ਖ਼ਬਰ 9/11 ਦੇ 25 ਸਾਲ: ਬੁਸ਼ ਨੇ ਸੁਰੱਖਿਆ, ਕਲਿੰਟਨ ਨੇ ਸੱਚ ਅਤੇ ਏਕਤਾ ਦਾ ਸਬਕ ਯਾਦ ਕਰਵਾਇਆ ਅਗਲੀ ਖ਼ਬਰ ਵਿਰਾਸਤੀ ਦਰੱਖਤ ਵੱਢਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ-ਸੰਤ ਸੀਚੇਵਾਲ
Ad Position 24