ਚਾਕੂ ਲੈ ਕੇ ਪਿੱਛੇ ਦੌੜਨ ਵਾਲੇ ਵਿਅਕਤੀ ਦੀ ਵੀਡੀਓ ਵਾਇਰਲ
ਵੈਨਕੂਵਰ, 11 ਸਤੰਬਰ (ਮਲਕੀਤ ਸਿੰਘ)-ਦੱਖਣੀ ਸਰੀ ਵਿਚ ਇਕ ਵਿਅਕਤੀ ਵਲੋਂ ਚਾਕੂ ਲੈ ਕੇ ਦੂਸਰੇ ਵਿਅਕਤੀ ਉੱਪਰ ਹਮਲਾ ਕਰਨ ਦੀ ਨੀਅਤ ਨਾਲ ਉਸ ਪਿੱਛੇ ਦੌੜਨ ਦੀ ਘਟਨਾ ਸੰਬੰਧੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਘਟਨਾ ਦੱਖਣੀ ਸਰੀ ਦੇ ਰੈੱਡਵੁੱਡ ਪਾਰਕ ਨੇੜੇ ਵਾਪਰੀ ਦੱਸੀ ਜਾ ਰਹੀ ਹੈ।
ਵੈਨਕੂਵਰ, 11 ਸਤੰਬਰ (ਮਲਕੀਤ ਸਿੰਘ)-ਦੱਖਣੀ ਸਰੀ ਵਿਚ ਇਕ ਵਿਅਕਤੀ ਵਲੋਂ ਚਾਕੂ ਲੈ ਕੇ ਦੂਸਰੇ ਵਿਅਕਤੀ ਉੱਪਰ ਹਮਲਾ ਕਰਨ ਦੀ ਨੀਅਤ ਨਾਲ ਉਸ ਪਿੱਛੇ ਦੌੜਨ ਦੀ ਘਟਨਾ ਸੰਬੰਧੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।ਘਟਨਾ ਦੱਖਣੀ ਸਰੀ ਦੇ ਰੈੱਡਵੁੱਡ ਪਾਰਕ ਨੇੜੇ ਵਾਪਰੀ ਦੱਸੀ ਜਾ ਰਹੀ ਹੈ। ਚਸ਼ਮਦੀਦਾਂ ਮੁਤਾਬਕ ਪੀੜਤ ਦੇ ਸਰੀਰ ਉਤੇ ਕਈ ਸੱਟਾਂ ਸਨ। ਉਸ ਦੇ ਸਰੀਰ ‘ਤੇ ਕੱਟ ਲੱਗੇ ਹੋਏ ਸਨ, ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ ਅਤੇ ਅੱਖ ਨੂੰ ਵੀ ਗੰਭੀਰ ਸੱਟ ਲੱਗੀ ਦੱਸੀ ਗਈ ਹੈ।ਸਾਹਮਣੇ ਆਈ ਵੀਡੀਓ ਵਿਚ ਇਕ ਵਿਅਕਤੀ ਨੂੰ ਚਿੱਟੀ ਪਿਕਅੱਪ ਗੱਡੀ ਉੱਪਰ ਚੜ੍ਹਿਆ ਹੋਇਆ ਅਤੇ ਫਿਰ ਹੇਠਾਂ ਉਤਰ ਕੇ ਦੂਜੇ ਵਿਅਕਤੀ ਵੱਲ ਦੌੜਦਾ ਦੇਖਿਆ ਜਾ ਸਕਦਾ ਹੈ। ਚਾਕੂ ਲੈ ਕੇ ਪਿੱਛਾ ਕਰਨ ਵਾਲੇ ਵਿਅਕਤੀ ਨੇ ਬਾਅਦ ਵਿਚ ਕਥਿਤ ਤੌਰ ‘ਤੇ ਚਾਕੂ ਜੰਗਲ ਵਾਲੇ ਪਾਸੇ ਸੁੱਟ ਦਿੱਤਾ। ਕੁਝ ਹੀ ਮਿੰਟਾਂ ਵਿਚ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਸ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਘਟਨਾ ਦੇ ਪਿੱਛੇ ਨਿੱਜੀ ਸੰਬੰਧਾਂ ਨਾਲ ਜੁੜਿਆ ਵਿਵਾਦ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ, ਇਸ ਬਾਰੇ ਪੁਲਿਸ ਵਲੋਂ ਪੁਸ਼ਟੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਹੀ ਅੰਤਿਮ ਮੰਨਿਆ ਜਾਵੇਗਾ। ਚਿੱਟੇ ਦਿਨ ਸ਼ਰੇਆਮ ਵਾਪਰੀ ਇਸ ਘਟਨਾ ਦੀ ਵੀਡੀਓ ਨੇ ਇਲਾਕੇ ਦੇ ਲੋਕਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ