ਆਸਟ੍ਰੇਲੀਆ ਵਿਚ ਵਿਦਿਆਰਥੀ ਵੀਜ਼ਾ ਰੱਦ ਹੋਣ ਦੀ ਦਰ ਵਧੀ
ਮੈਲਬੌਰਨ, 9 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ )-ਆਸਟ੍ਰੇਲੀਆ ਸਰਕਾਰ ਵਲੋਂ ਪ੍ਰਵਾਸ ਨੀਤੀਆਂ ਸਖ਼ਤ ਕਰਨ ਅਤੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਜਾਂਚ ਵਧਾਉਣ ਕਾਰਨ ਵੀਜ਼ਾ ਰੱਦ ਹੋਣ ਦੀ ਦਰ ਵਿਚ ਭਾਰੀ ਵਾਧਾ ਹੋਇਆ ਹੈ। ਹਾਲ ਹੀ ਵਿਚ ਜਾਰੀ ਹੋਈਆਂ ਰਿਪੋਰਟਾਂ ਅਨੁਸਾਰ 2025-26 ਦੌਰਾਨ ਭਾਰਤ ਤੋਂ ਦਾਖ਼ਲ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿਚ 40 ਫ਼ੀਸਦੀ ਤੋਂ ਵੱਧ ਰੱਦ ਹੋਈਆਂ।
ਮੈਲਬੌਰਨ, 9 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ )-ਆਸਟ੍ਰੇਲੀਆ ਸਰਕਾਰ ਵਲੋਂ ਪ੍ਰਵਾਸ ਨੀਤੀਆਂ ਸਖ਼ਤ ਕਰਨ ਅਤੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਜਾਂਚ ਵਧਾਉਣ ਕਾਰਨ ਵੀਜ਼ਾ ਰੱਦ ਹੋਣ ਦੀ ਦਰ ਵਿਚ ਭਾਰੀ ਵਾਧਾ ਹੋਇਆ ਹੈ। ਹਾਲ ਹੀ ਵਿਚ ਜਾਰੀ ਹੋਈਆਂ ਰਿਪੋਰਟਾਂ ਅਨੁਸਾਰ 2025-26 ਦੌਰਾਨ ਭਾਰਤ ਤੋਂ ਦਾਖ਼ਲ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿਚ 40 ਫ਼ੀਸਦੀ ਤੋਂ ਵੱਧ ਰੱਦ ਹੋਈਆਂ। ਇਸ ਦੇ ਮੁਕਾਬਲੇ ਚੀਨ ਦੀ ਰਦ ਦਰ ਲਗਭਗ 5.8 ਫ਼ੀਸਦੀ ਰਹੀ। ਆਸਟ੍ਰੇਲੀਆ ਸਰਕਾਰ ਵਲੋਂ ‘ਅਸਲ ਵਿਦਿਆਰਥੀ’ ਸ਼ਰਤ ਤਹਿਤ ਬਿਨੈਕਾਰ ਦੀ ਪਿਛਲੀ ਪੜ੍ਹਾਈ, ਚੁਣੇ ਪਾਠਕ੍ਰਮ, ਵਿੱਤੀ ਸਮਰੱਥਾ ਅਤੇ ਭਵਿੱਖੀ ਯੋਜਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਵਿੱਦਿਅਕ ਮਾਹਿਰਾਂ ਅਨੁਸਾਰ ਮੌਜੂਦਾ ਹਲਾਤ ਵਿਚ ਵਿਦਿਆਰਥੀਆਂ ਲਈ ਸਹੀ ਦਸਤਾਵੇਜ਼ਾਂ ਅਤੇ ਇਕਸਾਰ ਜਾਣਕਾਰੀ ਨਾਲ ਮਜ਼ਬੂਤ ਵੀਜ਼ਾ ਅਰਜ਼ੀ ਤਿਆਰ ਕਰਨਾ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੋ ਗਿਆ ਹੈ।