ਅਮਰੀਕੀ ਟੈਰਿਫ਼ਾਂ ਦਾ ਅਸਰ ਜਾਣਨ ਲਈ ਸਰਵੇਖਣ ਸ਼ੁਰੂ
ਬਰਤਾਨੀਆ ’ਚ 658 ਕਾਰੋਬਾਰਾਂ ਨੇ ਮੁਲਾਜ਼ਮਾਂ ਨੂੰ ਦਿੱਤੀ ਘੱਟ ਤਨਖਾਹ, 7 ਮਿਲੀਅਨ ਪੌਂਡ ਜ਼ੁਰਮਾਨਾ
ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਬਰਤਾਨੀਆ ਵਿਚ 658 ਕਾਰੋਬਾਰਾਂ ਵਲੋਂ ਹਜ਼ਾਰਾਂ ਮੁਲਾਜ਼ਮਾਂ ਨੂੰ ਕਾਨੂੰਨੀ ਘੱਟੋ-ਘੱਟ ਤਨਖਾਹ ਤੋਂ ਘੱਟ ਭੁਗਤਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਪ੍ਰਭਾਵਿਤ ਮੁਲਾਜ਼ਮਾਂ ਨੂੰ ਕੁੱਲ 4 ਮਿਲੀਅਨ ਪੌਂਡ ਦੇ ਕਰੀਬ ਬਕਾਇਆ ਤਨਖਾਹ ਵਾਪਸ ਕਰਵਾਈ ਗਈ ਹੈ।
ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਬਰਤਾਨੀਆ ਵਿਚ 658 ਕਾਰੋਬਾਰਾਂ ਵਲੋਂ ਹਜ਼ਾਰਾਂ ਮੁਲਾਜ਼ਮਾਂ ਨੂੰ ਕਾਨੂੰਨੀ ਘੱਟੋ-ਘੱਟ ਤਨਖਾਹ ਤੋਂ ਘੱਟ ਭੁਗਤਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਪ੍ਰਭਾਵਿਤ ਮੁਲਾਜ਼ਮਾਂ ਨੂੰ ਕੁੱਲ 4 ਮਿਲੀਅਨ ਪੌਂਡ ਦੇ ਕਰੀਬ ਬਕਾਇਆ ਤਨਖਾਹ ਵਾਪਸ ਕਰਵਾਈ ਗਈ ਹੈ। ਸਰਕਾਰ ਮੁਤਾਬਕ ਨਿਯਮ ਤੋੜਨ ਵਾਲੇ ਕਾਰੋਬਾਰਾਂ ’ਤੇ ਕੁੱਲ ਲਗਭਗ 7 ਮਿਲੀਅਨ ਪੌਂਡ ਦੇ ਜੁਰਮਾਨੇ ਵੀ ਲਗਾਏ ਗਏ ਹਨ। ਇਹ ਮਾਮਲੇ ਵੱਖ-ਵੱਖ ਸਮਿਆਂ ਦੌਰਾਨ ਹੋਈਆਂ ਉਲੰਘਣਾਵਾਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿੱਚ ਰਿਟੇਲ, ਖਾਣ - ਪੀਣ, ਸਿਹਤ, ਸੋਸ਼ਲ ਕੇਅਰ ਅਤੇ ਬੱਚਿਆਂ ਦੀ ਦੇਖਭਾਲ ਸਮੇਤ ਕਈ ਖੇਤਰਾਂ ਦੇ ਕਾਰੋਬਾਰ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ ਹਰ ਮਾਮਲੇ ਵਿੱਚ ਜਾਣਬੁੱਝ ਕੇ ਘੱਟ ਤਨਖਾਹ ਦੇਣਾ ਜ਼ਰੂਰੀ ਨਹੀਂ ਸੀ। ਕਈ ਥਾਵਾਂ ’ਤੇ ਚਲਾਕੀ ਨਾਲ ਕੀਤੀਆਂ ਪੇਰੋਲ ਦੀਆਂ ਗਲਤੀਆਂ, ਕੰਮ ਨਾਲ ਸਬੰਧਤ ਵਾਧੂ ਸਮੇਂ ਨੂੰ ਤਨਖਾਹ ਵਿੱਚ ਨਾ ਗਿਣਨਾ, ਭੱਤਿਆਂ ਦੀ ਗਲਤ ਗਣਨਾ ਜਾਂ ਹੋਰ ਤਕਨੀਕੀ ਕਾਰਨਾਂ ਕਰਕੇ ਮੁਲਾਜ਼ਮਾਂ ਦੀ ਤਨਖਾਹ ਕਾਨੂੰਨੀ ਹੱਦ ਤੋਂ ਹੇਠਾਂ ਚਲੀ ਗਈ। ਸਰਕਾਰ ਨੇ ਕਾਰੋਬਾਰੀ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਮੁਲਾਜ਼ਮਾਂ ਨੂੰ ਕਾਨੂੰਨੀ ਘੱਟੋ-ਘੱਟ ਤਨਖਾਹ ਦੇਣਾ ਲਾਜ਼ਮੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਕਾਇਆ ਰਕਮ ਵਾਪਸ ਕਰਨ ਦੇ ਨਾਲ ਭਾਰੀ ਜੁਰਮਾਨਿਆਂ ਅਤੇ ਨਾਮ ਜਨਤਕ ਕੀਤੇ ਜਾਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।