31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਆਸਟ੍ਰੇਲੀਆ ਭਰ ਵਿਚ ਮਨਾਇਆ ਗਿਆ ਹੈਲੋਵੀਨ ਦਾ ਤਿਉਹਾਰ

ਸਿਡਨੀ, 31 ਅਕਤੂਬਰ (ਹਰਕੀਰਤ ਸਿੰਘ ਸੰਧਰ)-ਪੱਛਮੀ ਦੇਸ਼ਾਂ ਦੀ ਸੱਭਿਆਚਾਰਕ ਪਰੰਪਰਾ ਦਾ ਅਹਿਮ ਹਿੱਸਾ ਬਣ ਚੁੱਕਾ ਹੈਲੋਵੀਨ ਦਾ ਤਿਉਹਾਰ ਅੱਜ ਆਸਟ੍ਰੇਲੀਆ ਭਰ ਵਿਚ ਬੜੇ ਉਤਸ਼ਾਹ ਅਤੇ ਰੌਣਕਾਂ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਵੱਖ-ਵੱਖ ਤਰ੍ਹਾਂ ਦੇ ਡਰਾਉਣੇ ਅਤੇ ਦਿਲਚਸਪ ਭੇਸ ਧਾਰ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਵਿਚ ਸ਼ਾਮਿਲ ਹੋਇਆ।

Ad Position 21
No active advertisement
ਅਜੀਤ ਡੈਸਕ 01-11-2026
ਸਿਡਨੀ, 31 ਅਕਤੂਬਰ (ਹਰਕੀਰਤ ਸਿੰਘ ਸੰਧਰ)-ਪੱਛਮੀ ਦੇਸ਼ਾਂ ਦੀ ਸੱਭਿਆਚਾਰਕ ਪਰੰਪਰਾ ਦਾ ਅਹਿਮ ਹਿੱਸਾ ਬਣ ਚੁੱਕਾ ਹੈਲੋਵੀਨ ਦਾ ਤਿਉਹਾਰ ਅੱਜ ਆਸਟ੍ਰੇਲੀਆ ਭਰ ਵਿਚ ਬੜੇ ਉਤਸ਼ਾਹ ਅਤੇ ਰੌਣਕਾਂ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਵੱਖ-ਵੱਖ ਤਰ੍ਹਾਂ ਦੇ ਡਰਾਉਣੇ ਅਤੇ ਦਿਲਚਸਪ ਭੇਸ ਧਾਰ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਵਿਚ ਸ਼ਾਮਿਲ ਹੋਇਆ।ਹੈਲੋਵੀਨ ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦੀਆਂ ਇਤਿਹਾਸਕ ਜੜ੍ਹਾਂ ਪੁਰਾਣੀਆਂ ਯੂਰਪੀ ਪਰੰਪਰਾਵਾਂ ਨਾਲ ਜੁੜੀਆਂ ਹੋਈਆਂ ਹਨ। ਸਮੇਂ ਦੇ ਨਾਲ ਇਹ ਤਿਉਹਾਰ ਖ਼ਾਸ ਕਰਕੇ ਪੱਛਮੀ ਦੇਸ਼ਾਂ ਵਿੱਚ ਬੱਚਿਆਂ ਅਤੇ ਪਰਿਵਾਰਾਂ ਲਈ ਮਨੋਰੰਜਨ ਅਤੇ ਸਮਾਜਿਕ ਮੇਲ-ਮਿਲਾਪ ਦਾ ਮੌਕਾ ਬਣ ਗਿਆ ਹੈ।ਇਸ ਤਿਉਹਾਰ ਦੀ ਸਭ ਤੋਂ ਦਿਲਚਸਪ ਰਸਮ ‘ਟ੍ਰਿਕ ਔਰ ਟ੍ਰੀਟ’ ਹੈ। ਇਸ ਦੌਰਾਨ ਬੱਚੇ ਭੂਤਾਂ, ਪਿੰਜਰਾਂ, ਡੈਣਾਂ, ਪਿਸ਼ਾਚਾਂ ਅਤੇ ਹੋਰ ਕਾਲਪਨਿਕ ਪਾਤਰਾਂ ਦੇ ਭੇਸ ਵਿੱਚ ਸਜ-ਧਜ ਕੇ ਆਪਣੇ ਆਂਢ-ਗੁਆਂਢ ਦੀਆਂ ਗਲੀਆਂ ਵਿੱਚ ਘੁੰਮਦੇ ਹਨ ਅਤੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਟੌਫੀਆਂ, ਚਾਕਲੇਟਾਂ ਅਤੇ ਹੋਰ ਮਿਠਾਈਆਂ ਮੰਗਦੇ ਹਨ। ਘਰਾਂ ਦੇ ਮਾਲਕ ਵੀ ਬੜੇ ਚਾਅ ਨਾਲ ਬੱਚਿਆਂ ਨੂੰ ਮਿਠਾਈਆਂ ਵੰਡਦੇ ਹਨ।ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਅਤੇ ਖ਼ਾਸ ਕਰਕੇ ਸਿਡਨੀ ਵਿੱਚ ਵੀ ਇਸ ਤਿਉਹਾਰ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਸ਼ਾਮ ਹੁੰਦਿਆਂ ਹੀ ਬੱਚੇ ਆਪਣੇ ਮਾਪਿਆਂ ਨਾਲ ਘਰਾਂ ਤੋਂ ਬਾਹਰ ਨਿਕਲੇ ਅਤੇ ਵੱਖ-ਵੱਖ ਤਰ੍ਹਾਂ ਦੇ ਭੇਸ ਧਾਰ ਕੇ ਗਲੀਆਂ ਵਿੱਚ ਘੁੰਮਦੇ ਨਜ਼ਰ ਆਏ। ਕਈ ਬੱਚਿਆਂ ਨੇ ਡਰਾਉਣੇ ਮਾਸਕ ਪਹਿਨੇ ਹੋਏ ਸਨ, ਜਦਕਿ ਕਈਆਂ ਨੇ ਪਿੰਜਰਾਂ, ਭੂਤਾਂ ਅਤੇ ਹੋਰ ਕਾਲਪਨਿਕ ਕਿਰਦਾਰਾਂ ਵਾਲੇ ਪਹਿਰਾਵੇ ਪਹਿਨੇ ਹੋਏ ਸਨ।ਹੈਲੋਵੀਨ ਦੇ ਮੌਕੇ ਘਰਾਂ ਨੂੰ ਸਜਾਉਣ ਦਾ ਵੀ ਵਿਸ਼ੇਸ਼ ਰਿਵਾਜ ਹੈ। ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਪਿੰਜਰਾਂ, ਨਕਲੀ ਹੱਡੀਆਂ, ਮੱਕੜੀ ਦੇ ਜਾਲਿਆਂ, ਕਬਰਾਂ ਦੇ ਨਮੂਨਿਆਂ, ਡਰਾਉਣੀਆਂ ਤਸਵੀਰਾਂ ਅਤੇ ਕੱਦੂਆਂ ਨਾਲ ਸਜਾਵਟ ਕੀਤੀ ਹੋਈ ਸੀ। ਰਾਤ ਦੇ ਸਮੇਂ ਰੰਗ-ਬਿਰੰਗੀਆਂ ਲਾਈਟਾਂ ਅਤੇ ਡਰਾਉਣੀਆਂ ਸਜਾਵਟਾਂ ਨੇ ਇਲਾਕਿਆਂ ਨੂੰ ਇੱਕ ਵੱਖਰਾ ਹੀ ਰੂਪ ਦਿੱਤਾ ਹੋਇਆ ਸੀ।ਜ਼ਿਕਰਯੋਗ ਹੈ ਕਿ ਹੈਲੋਵੀਨ ਦੀ ਤੁਲਨਾ ਭਾਰਤੀ ਤਿਉਹਾਰ ਲੋਹੜੀ ਦੀ ਘਰ-ਘਰ ਜਾ ਕੇ ਮਿਠਾਈਆਂ ਅਤੇ ਤੋਹਫ਼ੇ ਇਕੱਠੇ ਕਰਨ ਵਾਲੀ ਰਸਮ ਨਾਲ ਕੁਝ ਹੱਦ ਤੱਕ ਕੀਤੀ ਜਾ ਸਕਦੀ ਹੈ, ਹਾਲਾਂਕਿ ਦੋਵਾਂ ਤਿਉਹਾਰਾਂ ਦੇ ਇਤਿਹਾਸ ਅਤੇ ਸੱਭਿਆਚਾਰਕ ਮਹੱਤਵ ਵੱਖਰੇ ਹਨ।
Ad Position 22
No active advertisement
ਪਿਛਲੀ ਖ਼ਬਰ 31 ਦਿਨਾਂ ਵਿਚ ਧੋਖਾਧੜੀ ਨਾਲ 30 ਲੱਖ ਡਾਲਰ ਕਮਾਉਣ ਦਾ ਦੋਸ਼ ਅਗਲੀ ਖ਼ਬਰ ਰਮੇਸ਼ ਸਿੰਘ ਅਰੋੜਾ ਨਾਲ ਅਮੋਲਕ ਸਿੰਘ ਗਾਖਲ ਵਲੋਂ ਮੁਲਾਕਾਤ
Ad Position 24