31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪੰਜਾਬ ਦੀ ਲੋਹੜੀ ਵਾਂਗ ਕੈਨੇਡਾ ਵਿਚ ਹੈਲੋਵੀਨ ਦੀਆਂ ਲੱਗਦੀਆਂ ਨੇ ਰੌਣਕਾਂ

ਵੈਨਕੂਵਰ, 31 ਅਕਤੂਬਰ (ਮਲਕੀਤ ਸਿੰਘ)-ਜਿਸ ਤਰ੍ਹਾਂ ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਬੱਚੇ ਟੋਲੀਆਂ ਬਣਾ ਕੇ ਘਰ-ਘਰ ਲੋਹੜੀ ਮੰਗਣ ਜਾਂਦੇ ਹਨ, ਉਸੇ ਤਰ੍ਹਾਂ ਕੈਨੇਡਾ ਵਿਚ ਹਰ ਸਾਲ 31 ਅਕਤੂਬਰ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਮੌਕੇ ਸ਼ਾਮ ਢਲਦਿਆਂ ਹੀ ਗਲੀਆਂ ਅਤੇ ਮੁਹੱਲਿਆਂ ਵਿੱਚ ਰੰਗ-ਬਿਰੰਗੇ ਪਹਿਰਾਵੇ ਪਾਈ ਬੱਚਿਆਂ ਦੀਆਂ ਟੋਲੀਆਂ ਨਜ਼ਰ ਆਉਂਦੀਆਂ ਹਨ। ਬੱਚੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਟਾਫੀਆਂ, ਚਾਕਲੇਟਾਂ ਅਤੇ ਮਠਿਆਈਆਂ ਇਕੱਠੀਆਂ ਕਰਦੇ ਹਨ।

Ad Position 21
No active advertisement
ਅਜੀਤ ਡੈਸਕ 01-11-2026
ਵੈਨਕੂਵਰ, 31 ਅਕਤੂਬਰ (ਮਲਕੀਤ ਸਿੰਘ)-ਜਿਸ ਤਰ੍ਹਾਂ ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਬੱਚੇ ਟੋਲੀਆਂ ਬਣਾ ਕੇ ਘਰ-ਘਰ ਲੋਹੜੀ ਮੰਗਣ ਜਾਂਦੇ ਹਨ, ਉਸੇ ਤਰ੍ਹਾਂ ਕੈਨੇਡਾ ਵਿਚ ਹਰ ਸਾਲ 31 ਅਕਤੂਬਰ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਮੌਕੇ ਸ਼ਾਮ ਢਲਦਿਆਂ ਹੀ ਗਲੀਆਂ ਅਤੇ ਮੁਹੱਲਿਆਂ ਵਿੱਚ ਰੰਗ-ਬਿਰੰਗੇ ਪਹਿਰਾਵੇ ਪਾਈ ਬੱਚਿਆਂ ਦੀਆਂ ਟੋਲੀਆਂ ਨਜ਼ਰ ਆਉਂਦੀਆਂ ਹਨ। ਬੱਚੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਟਾਫੀਆਂ, ਚਾਕਲੇਟਾਂ ਅਤੇ ਮਠਿਆਈਆਂ ਇਕੱਠੀਆਂ ਕਰਦੇ ਹਨ। ਕੈਨੇਡਾ ਦੇ ਵੈਨਕੂਵਰ, ਸਰੀ, ਬਰਨਬੀ, ਰਿਚਮੰਡ, ਡੈਲਟਾ ਅਤੇ ਹੋਰ ਸ਼ਹਿਰਾਂ ਵਿੱਚ ਹੈਲੋਵੀਨ ਮੌਕੇ ਘਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਜਾਇਆ ਜਾਂਦਾ ਹੈ। ਤਕਰੀਬਨ ਇਕ ਹਫ਼ਤਾ ਪਹਿਲਾਂ ਤੋਂ ਹੀ ਵੱਖ ਵੱਖ ਭਾਈਚਾਰਿਆਂ ਦੇ ਲੋਕ ਆਪਣੇ ਘਰਾਂ ਦੇ ਬਾਹਰ ਹਲਵਿਆ ਦੇ ਬਣਾਏ ਡਰਾਉਣੇ ਚਿਹਰੇ, ਰੰਗੀਨ ਇਲੈਕਟਰੋਨਿਕ ਲਾਈਟਾਂ , ਨਕਲੀ ਪਿੰਜਰ, ਭੂਤ-ਪ੍ਰੇਤਾਂ ਦੀਆਂ ਆਕ੍ਰਿਤੀਆਂ ਅਤੇ ਹੋਰ ਸਜਾਵਟੀ ਵਸਤਾਂ ਲਗਾਉਂਦੇ ਹਨ। ਕਈ ਘਰਾਂ ਦੀ ਸਜਾਵਟ ਇੰਨੀ ਦਿਲਚਸਪ ਹੁੰਦੀ ਹੈ ਕਿ ਰਾਹਗੀਰ ਵੀ ਖੜ੍ਹ ਕੇ ਉਸ ਨੂੰ ਦੇਖਣ ਲੱਗ ਪੈਂਦੇ ਹਨ। ਅਤੇ ਕਈ ਵਾਰ ਉਨਾਂ ਨਾਲ ‘ਸੈਲਫੀਆਂ’ ਲੈਣ ਵਿੱਚ ਵੀ ਮਸ਼ਰੂਫ ਨਜ਼ਰ ਆਉਂਦੇ ਹਨ।ਪੰਜਾਬ ਵਿਚ ਜਿਵੇਂ ਲੋਹੜੀ ਮੌਕੇ ਬੱਚੇ ‘ਸੁੰਦਰ ਮੁੰਦਰੀਏ ਹੋ’ ਗਾਉਂਦੇ ਹੋਏ ਘਰਾਂ ਵਿੱਚੋਂ ਲੋਹੜੀ ਮੰਗਦੇ ਹਨ, ਉਸੇ ਤਰ੍ਹਾਂ ਕੈਨੇਡਾ ਵਿੱਚ ਬੱਚੇ ‘ਟ੍ਰਿਕ ਔਰ ਟ੍ਰੀਟ’ ਆਖ ਕੇ ਘਰਾਂ ਦੇ ਦਰਵਾਜ਼ੇ ਖੜਕਾਉਂਦੇ ਹਨ। ਘਰਾਂ ਦੇ ਮਾਲਕ ਪਹਿਲਾਂ ਤੋਂ ਹੀ ਬੱਚਿਆਂ ਲਈ ਟਾਫੀਆਂ ਅਤੇ ਚਾਕਲੇਟਾਂ ਦਾ ਪ੍ਰਬੰਧ ਕਰਕੇ ਰੱਖਦੇ ਹਨ। ਬੱਚੇ ਆਪਣੇ ਹੱਥਾਂ ਵਿੱਚ ਛੋਟੀਆਂ ਟੋਕਰੀਆਂ ਜਾਂ ਥੈਲੇ ਲੈ ਕੇ ਨਿਕਲਦੇ ਹਨ ਅਤੇ ਚਾਕਲੇਟ, ਟੋਫੀਆਂ ਅਤੇ ਮਠਿਆਈਆਂ ਇਕੱਠੀਆਂ ਕਰਦੇ ਹਨ।ਇਸ ਤਿਉਹਾਰ ਦੀ ਖ਼ਾਸ ਗੱਲ ਇਹ ਹੈ ਕਿ ਬੱਚੇ ਭੂਤਾਂ, ਪਰੀਆਂ, ਰਾਜਕੁਮਾਰਾਂ, ਜਾਦੂਗਰਾਂ ਅਤੇ ਹੋਰ ਵੱਖ-ਵੱਖ ਕਿਰਦਾਰਾਂ ਦੇ ਪਹਿਰਾਵੇ ਪਾਉਂਦੇ ਹਨ। ਕਈ ਮਾਪੇ ਵੀ ਆਪਣੇ ਬੱਚਿਆਂ ਨਾਲ ਅਜਿਹੇ ਪਹਿਰਾਵਿਆਂ ਵਿੱਚ ਘਰਾਂ ਤੋਂ ਬਾਹਰ ਨਿਕਲਦੇ ਹਨ। ਇਸ ਤਰ੍ਹਾਂ ਸ਼ਾਮ ਵੇਲੇ ਰਿਹਾਇਸ਼ੀ ਇਲਾਕਿਆਂ ਵਿੱਚ ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ।ਕੈਨੇਡਾ ਵਿਚ ਵਸਦੇ ਪੰਜਾਬੀ ਪਰਿਵਾਰ ਵੀ ਇਸ ਤਿਉਹਾਰ ਵਿਚ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਆਂਢੀਆਂ ਦੇ ਘਰਾਂ ਵਿੱਚ ਜਾਂਦੇ ਹਨ। ਕਈ ਪੰਜਾਬੀ ਪਰਿਵਾਰ ਆਪਣੇ ਘਰਾਂ ਦੇ ਬਾਹਰ ਮਠਿਆਈਆਂ ਵੰਡਣ ਦਾ ਪ੍ਰਬੰਧ ਵੀ ਕਰਦੇ ਹਨ। ਇਸ ਤਰ੍ਹਾਂ ਹੈਲੋਵੀਨ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਆਪਸ ਵਿਚ ਮਿਲਣ-ਜੁਲਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।ਭਾਵੇਂਕਿ, ਪੰਜਾਬ ਦੀ ਲੋਹੜੀ ਅਤੇ ਕੈਨੇਡਾ ਦੀ ਹੈਲੋਵੀਨ ਦੇ ਇਤਿਹਾਸ, ਰੀਤੀ-ਰਿਵਾਜ ਅਤੇ ਧਾਰਮਿਕ-ਸੱਭਿਆਚਾਰਕ ਪਿਛੋਕੜ ਵੱਖਰੇ ਹਨ ਪਰ ਬੱਚਿਆਂ ਵੱਲੋਂ ਘਰ-ਘਰ ਜਾ ਕੇ ਖ਼ੁਸ਼ੀਆਂ ਸਾਂਝੀਆਂ ਕਰਨ ਦੀ ਰਵਾਇਤ ਦੋਵਾਂ ਤਿਉਹਾਰਾਂ ਵਿੱਚ ਇੱਕ ਦਿਲਚਸਪ ਸਮਾਨਤਾ ਪੇਸ਼ ਕਰਦੀ ਹੈ। ਪੰਜਾਬ ਵਿੱਚ ਲੋਹੜੀ ਦੀਆਂ ਰੌਣਕਾਂ ਜਨਵਰੀ ਮਹੀਨੇ ਦੇ ਠੰਡੇ ਮੌਸਮ ‘ਚ ਦੇਖਣ ਨੂੰ ਮਿਲਦੀਆਂ ਹਨ, ਜਦਕਿ ਕੈਨੇਡਾ ਵਿੱਚ ਅਕਤੂਬਰ ਦੇ ਆਖ਼ਰੀ ਦਿਨ ਹੈਲੋਵੀਨ ਮੌਕੇ ਅਜਿਹਾ ਹੀ ਖ਼ੁਸ਼ੀਆਂ ਭਰਿਆ ਦ੍ਰਿਸ਼ ਦੇਖਣ ਨੂੰ ਮਿਲਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਿੱਧਪੁਰ ਦੇ ਰਵੀਪਾਲ ਬੈਂਸ ਕੈਨੇਡਾ ਦੇ ਟੌਪ 40 ਨੌਜਵਾਨ ਆਗੂਆਂ ’ ਚ ਸ਼ਾਮਿਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਏ ਜਾਣ ’ਤੇ ਦਲਜੀਤ ਸਿੰਘ ਲਾਲਪੁਰਾ ਨੇ ਸੁਖਬੀਰ ਬਾਦਲ ਅਤੇ ਲੀਡਰਸ਼ਿਪ ਦਾ ਕੀਤਾ...
Ad Position 24