28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਯੂ.ਕੇ. ਵਿਚ ਪੱਕੀ ਰਿਹਾਇਸ਼ ਤੇ ਨਾਗਰਿਕਤਾ ਪ੍ਰਾਪਤ ਕਰਨ ਦੇ ਮਾਮਲੇ ’ਚ ਭਾਰਤੀ ਸਭ ਤੋਂ ਅੱਗੇ — ਪਿਛਲੇ ਇਕ ਸਾਲ ਵਿਚ 35,384 ਭਾਰਤੀ ਹੋਏ ਪੱਕੇ

ਲੰਡਨ, 27 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ.

Ad Position 21
No active advertisement
ਅਜੀਤ ਡੈਸਕ 28-08-2026
ਲੰਡਨ, 27 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿਚ ਵੱਸਣ ਅਤੇ ਨਾਗਰਿਕਤਾ ਪ੍ਰਾਪਤ ਕਰਨ ਦੇ ਚਾਹਵਾਨਾਂ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ। ਅੱਜ ਵੀਰਵਾਰ ਨੂੰ ਗ੍ਰਹਿ ਵਿਭਾਗ ਦੇ ਜਾਰੀ ਅੰਕੜਿਆਂ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਯੂ.ਕੇ. ਵਿਚ ਪੱਕੇ ਤੌਰ ’ਤੇ ਵੱਸਣ ਦੇ ਅਧਿਕਾਰ ਨਾਲ ਜੁੜੇ ਨਿਯਮਾਂ ਦੇ ਤਹਿਤ, ਮੌਜੂਦਾ ਸਮੇਂ ਵਿੱਚ ਵੈਧ ਵੀਜ਼ਾ ਵਾਲੇ ਲੋਕਾਂ ਨੂੰ ਪੰਜ ਸਾਲਾਂ ਬਾਅਦ ਇਹ ਅਧਿਕਾਰ ਮਿਲ ਜਾਂਦਾ ਹੈ। ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੇ ਪ੍ਰਸਤਾਵਾਂ ਦੇ ਤਹਿਤ ਇਸ ਮਿਆਦ ਨੂੰ ਇਸ ਸਾਲ ਦੇ ਅੰਤ ਤੱਕ ਵਧਾ ਕੇ ਦੁੱਗਣਾ ਕਰਨ ਦਾ ਪ੍ਰਸਤਾਵ ਹੈ। ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਾਰੀ ਕੀਤੇ ਗਏ ਇਮੀਗ੍ਰੇਸ਼ਨ ਨਾਲ ਸਬੰਧਤ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਨਿਸ਼ਚਿਤ ਸਮੇਂ ਲਈ ਰਹਿਣ ਦੀ ਇਜਾਜ਼ਤ (ਆਈ.ਐੱਲ.ਆਰ.) ਦੇ ਅਰਜ਼ੀਆਂ ਮਨਜ਼ੂਰ ਹੋਣ ਵਿੱਚ 24 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸਨੂੰ ਪੱਕੀ ਰਿਹਾਇਸ਼ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਜਿਸ ਨਾਲ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਲਈ ਅਰਜ਼ੀ ਦੇਣ ਦਾ ਰਸਤਾ ਵੀ ਖੁੱਲ੍ਹਦਾ ਹੈ। ਗ੍ਰਹਿ ਵਿਭਾਗ ਨੇ ਕਿਹਾ ਕਿ ਜੂਨ 2026 ਨੂੰ ਖਤਮ ਹੋਏ ਸਾਲ ਵਿੱਚ, ਭਾਰਤੀ ਨਾਗਰਿਕਾਂ ਨੂੰ ਪੱਕੀ ਰਿਹਾਇਸ਼ ਦੀ ਇਜਾਜ਼ਤ ਦਿੱਤੇ ਜਾਣ ਦੇ ਮਾਮਲੇ ਵਿੱਚ ਉਹ ਸਭ ਤੋਂ ਵੱਡਾ ਰਾਸ਼ਟਰੀਅਤਾ ਸਮੂਹ ਬਣੇ ਰਹੇ। ਇਸ ਦੌਰਾਨ 35,384 ਭਾਰਤੀ ਨਾਗਰਿਕਾਂ ਨੂੰ ਪੱਕੀ ਰਿਹਾਇਸ਼ ਦੀ ਇਜਾਜ਼ਤ ਮਿਲੀ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 51 ਪ੍ਰਤੀਸ਼ਤ ਵੱਧ ਹੈ। ਗ੍ਰਹਿ ਵਿਭਾਗ ਅਨੁਸਾਰ ਇਹ ਮੁੱਖ ਤੌਰ ‘ਤੇ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਵੱਧਦੀ ਗਿਣਤੀ ਨੂੰ ਦਰਸਾਉਂਦਾ ਹੈ, ਜੋ ਹਾਲ ਹੀ ਦੇ ਸਾਲਾਂ ਵਿੱਚ ਰੋਜ਼ਗਾਰ ਦੇ ਜ਼ਰੀਏ ਯੂਕੇ ਆਏ ਸਨ ਅਤੇ ਹੁਣ ਪੱਕੀ ਰਿਹਾਇਸ਼ ਲਈ ਲੋੜੀਂਦੀ ਲਗਾਤਾਰ ਰਿਹਾਇਸ਼ ਦੀ ਨਿਰਧਾਰਤ ਮਿਆਦ ਪੂਰੀ ਕਰ ਚੁੱਕੇ ਹਨ। ਅੰਕੜਿਆਂ ਅਨੁਸਾਰ 2025 ਤੋਂ 2026 ਦੀ ਮਿਆਦ ਵਿੱਚ ਬ੍ਰਿਟਿਸ਼ ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂ ਵਿੱਚ ਭਾਰਤੀ ਨਾਗਰਿਕ 24,851 ਦੇ ਨਾਲ ਸਭ ਤੋਂ ਵੱਡਾ ਰਾਸ਼ਟਰੀਅਤਾ ਸਮੂਹ ਰਹੇ, ਜਦੋਂ ਕਿ ਪਾਕਿਸਤਾਨੀ ਨਾਗਰਿਕ 18,489 ਦੇ ਨਾਲ ਦੂਜੇ ਸਥਾਨ ‘ਤੇ ਰਹੇ ਹਨ। ਇਸ ਹਫ਼ਤੇ ਜਾਰੀ ਅੰਕੜਿਆਂ ਵਿੱਚ ਸ਼ਾਮਲ ਹੋਰ ਮਾਈਗ੍ਰੇਸ਼ਨ ਸ਼੍ਰੇਣੀਆਂ ਵਿੱਚ ਵੀ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ‘ਸੈਰ ਸਪਾਟਾ ਵੀਜ਼ਾ’ ਜਾਰੀ ਕੀਤੇ ਗਏ, ਜਿਨ੍ਹਾਂ ਦੀ ਗਿਣਤੀ 5,14,398 ਰਹੀ। ਇਹ ਗਿਣਤੀ ਪਿਛਲੇ ਸਾਲ ਦੀ ਤੁਲਨਾ ਵਿੱਚ ਨੌਂ ਪ੍ਰਤੀਸ਼ਤ ਘੱਟ ਹੈ। ਜੂਨ 2026 ਨੂੰ ਖਤਮ ਹੋਏ ਸਾਲ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਵਿਦਿਆਰਥੀ ਵੀਜ਼ੇ ਦੀ ਗਿਣਤੀ ਵਿੱਚ ਲਗਾਤਾਰ ਜਾਰੀ ਗਿਰਾਵਟ ਨੂੰ ਵੀ ਦਰਸਾਉਂਦਾ ਹੈ। ਇਸ ਮਿਆਦ ਵਿੱਚ 82,523 ਵੀਜ਼ੇ ਮਨਜ਼ੂਰ ਕੀਤੇ ਗਏ, ਜੋ ਪਿਛਲੇ ਇੱਕ ਸਾਲ ਦੀ ਤੁਲਨਾ ਵਿੱਚ 16 ਪ੍ਰਤੀਸ਼ਤ ਘੱਟ ਹਨ। ਭਾਰਤੀ ਨਾਗਰਿਕ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਲਈ ਦੂਜੇ ਸਥਾਨ ‘ਤੇ ਰਹੇ, ਕਿਉਂਕਿ ਪਿਛਲੇ ਇਕ ਸਾਲ ਵਿਚ ਚੀਨੀ ਨਾਗਰਿਕਾਂ ਨੂੰ 86,368 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਗਏ ਅਤੇ ਉਹ ਪਹਿਲੇ ਸਥਾਨ ’ਤੇ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਨਿਪਾਲ ਦੀ ਤਬਾਹੀ ’ਚ 33 ਬਰਤਾਨਵੀ ਲੋਕ ਲਾਪਤਾ — ਲਾਪਤਾ ਹੋਏ ਲੋਕਾਂ ’ਚ 13 ਸਾਲ ਦੀ ਬੱਚੀ ਤੋਂ ਲੈ ਕੇ 65 ਸਾਲ ਦੇ ਯਾਤਰ... ਅਗਲੀ ਖ਼ਬਰ 28 ਤੋਂ 30 ਅਗਸਤ ਤੱਕ ਵੈਨਕੂਵਰ ’ਚ ਲੱਗਣਗੀਆਂ ਸੰਗੀਤਮਈ ਰੌਣਕਾਂ
Ad Position 24