25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਫਰੇਜ਼ਰ ਦਰਿਆ ਦੀ ਰਾਖੀ ਲਈ 1,375 ਕਿਲੋਮੀਟਰ ਦੀ ਤੈਰਾਕੀ ਮੁਹਿੰਮ ਆਰੰਭੀ

ਵੈਨਕੂਵਰ, 24 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਹਰਿਆਵਲੇ ਪਹਾੜਾਂ ਚੋਂ ਨਿਕਲਦੇ ਪ੍ਰਸਿੱਧ ਫਰੇਜ਼ਰ ਦਰਿਆ ਅਤੇ ਇਸ ਨਾਲ ਜੁੜੇ ਕੁਦਰਤੀ ਖੇਤਰਾਂ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਤੈਰਾਕਾਂ ਦੀ ਇਕ ਟੀਮ ਨੇ ਵਿਲੱਖਣ ਮੁਹਿੰਮ ਸ਼ੁਰੂ ਕੀਤੀ ਹੈ। ਤੈਰਾਕਾਂ ਦੀ ਇਹ ਟੀਮ ਫਰੇਜ਼ਰ ਦਰਿਆ ਵਿਚ ਕੁੱਲ 1,375 ਕਿਲੋਮੀਟਰ ਦਾ ਸਫ਼ਰ ਤੈਰ ਕੇ ਤੈਅ ਕਰ ਰਹੀ ਹੈ।

Ad Position 21
No active advertisement
ਅਜੀਤ ਡੈਸਕ 25-08-2026
ਵੈਨਕੂਵਰ, 24 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਹਰਿਆਵਲੇ ਪਹਾੜਾਂ ਚੋਂ ਨਿਕਲਦੇ ਪ੍ਰਸਿੱਧ ਫਰੇਜ਼ਰ ਦਰਿਆ ਅਤੇ ਇਸ ਨਾਲ ਜੁੜੇ ਕੁਦਰਤੀ ਖੇਤਰਾਂ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਤੈਰਾਕਾਂ ਦੀ ਇਕ ਟੀਮ ਨੇ ਵਿਲੱਖਣ ਮੁਹਿੰਮ ਸ਼ੁਰੂ ਕੀਤੀ ਹੈ। ਤੈਰਾਕਾਂ ਦੀ ਇਹ ਟੀਮ ਫਰੇਜ਼ਰ ਦਰਿਆ ਵਿਚ ਕੁੱਲ 1,375 ਕਿਲੋਮੀਟਰ ਦਾ ਸਫ਼ਰ ਤੈਰ ਕੇ ਤੈਅ ਕਰ ਰਹੀ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਦਰਿਆਈ ਖੇਤਰਾਂ ਦੀ ਸੁਰੱਖਿਆ ਵੱਲ ਸਰਕਾਰ ਅਤੇ ਆਮ ਲੋਕਾਂ ਦਾ ਧਿਆਨ ਖਿੱਚਣਾ ਹੈ। ਮੁਹਿੰਮ ਨਾਲ ਜੁੜੇ ਲੋਕਾਂ ਦਾ ਟੀਚਾ ਹੈ ਕਿ 2030 ਤੱਕ 30 ਫ਼ੀਸਦੀ ਦਰਿਆਈ ਖੇਤਰ ਨੂੰ ਸੁਰੱਖਿਅਤ ਕੀਤਾ ਜਾਵੇ। ਇਸ ਮੁਹਿੰਮ ਵਿਚ ਸ਼ਾਮਲ ਮਿਸ਼ੇਲ ਕੋਨੋਲੀ ਜੰਗਲੀ ਖੇਤਰਾਂ ਵਿਚ ਆਉਣ ਵਾਲੀਆਂ ਤਬਦੀਲੀਆਂ ਦਾ ਅਧਿਐਨ ਕਰਨ ਵਾਲੀ ਵਾਤਾਵਰਨ ਮਾਹਿਰ ਹੈ। ਫਰੇਜ਼ਰ ਦਰਿਆ ਬ੍ਰਿਟਿਸ਼ ਕੋਲੰਬੀਆ ਦੇ ਅਹਿਮ ਕੁਦਰਤੀ ਸਰੋਤਾਂ ਵਿਚੋਂ ਇਕ ਹੈ। ਇਸ ਲੰਮੀ ਤੈਰਾਕੀ ਮੁਹਿੰਮ ਰਾਹੀਂ ਟੀਮ ਦਰਿਆ ਅਤੇ ਇਸ ਨਾਲ ਜੁੜੇ ਕੁਦਰਤੀ ਖੇਤਰਾਂ ਦੀ ਸੰਭਾਲ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰ ਰਹੀ ਹੈ। 1,375 ਕਿਲੋਮੀਟਰ ਦੀ ਇਹ ਯਾਤਰਾ ਇਕੱਲੇ ਤੈਰਾਕ ਵੱਲੋਂ ਨਹੀਂ, ਸਗੋਂ ਰਿਲੇਅ ਢੰਗ ਨਾਲ ਟੀਮ ਦੇ ਮੈਂਬਰਾਂ ਵੱਲੋਂ ਵਾਰੀ-ਵਾਰੀ ਤੈਰ ਕੇ ਪੂਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 40 ਟ੍ਰਿਲੀਅਨ ਡਾਲਰ ਦਾ ਕਰਜ਼ਾ ਚਿੰਤਾਜਨਕ, ਇਰਾਨ ਜੰਗ ਤੇ ਕੈਨੇਡਾ ਟੈਰਿਫ਼ ਵਿਵਾਦ ਮਹਿੰਗਾਈ ਹੋਰ ਵਧਾ ਸਕਦੇ ਹਨ-ਨੀਲ ਕਸ਼ਕ... ਅਗਲੀ ਖ਼ਬਰ ਸਰੀ ’ਚ ਵੱਡੀ ਗਿਣਤੀ ’ਚ ਔਰਤਾਂ ਨੇ ਮਨਾਇਆ ਤੀਆਂ ਦਾ ਮੇਲਾ
Ad Position 24