25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਿਊਯਾਰਕ ’ਚ ਬਾਬਾ ਨਿਧਾਨ ਸਿੰਘ ਤੇ ਭਗਤ ਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ

ਨਿਊਯਾਰਕ, 24 ਅਗਸਤ (ਰਾਜੂ ਸਾਹਿਬਾਜ਼ਪੁਰਾ)-ਗੁਰਦੁਆਰਾ ਗੁਰੂ ਨਾਨਕ ਦਰਬਾਰ, ਰਿਚਮੰਡ ਹਿੱਲ ਵਿਖੇ ਸੰਤ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਗਤ ਪੂਰਨ ਸਿੰਘ ਦੀ ਸਾਲਾਨਾ ਯਾਦ ਵਿਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਸੇਵਾ-ਭਾਵ ਤੋਂ ਪ੍ਰੇਰਨਾ ਲੈਣ ਦਾ ਸੰਕਲਪ ਲਿਆ।

Ad Position 21
No active advertisement
ਅਜੀਤ ਡੈਸਕ 25-08-2026
ਨਿਊਯਾਰਕ, 24 ਅਗਸਤ (ਰਾਜੂ ਸਾਹਿਬਾਜ਼ਪੁਰਾ)-ਗੁਰਦੁਆਰਾ ਗੁਰੂ ਨਾਨਕ ਦਰਬਾਰ, ਰਿਚਮੰਡ ਹਿੱਲ ਵਿਖੇ ਸੰਤ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਗਤ ਪੂਰਨ ਸਿੰਘ ਦੀ ਸਾਲਾਨਾ ਯਾਦ ਵਿਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਸੇਵਾ-ਭਾਵ ਤੋਂ ਪ੍ਰੇਰਨਾ ਲੈਣ ਦਾ ਸੰਕਲਪ ਲਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਪਟਿਆਲਾ ਦੇ ਕੀਰਤਨੀ ਜਥਿਆਂ ਨੇ ਰਸਭਿੰਨਾ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅੰਤਰਰਾਸ਼ਟਰੀ ਢਾਡੀ ਭਾਈ ਮੋਹਨ ਸਿੰਘ ਬੜਾਣਾ ਦੇ ਜਥੇ ਨੇ ਮਹਾਂਪੁਰਸ਼ਾਂ ਦੇ ਜੀਵਨ, ਤਿਆਗ ਅਤੇ ਸੇਵਾ ਨਾਲ ਜੁੜੇ ਪ੍ਰਸੰਗ ਸੰਗਤਾਂ ਨਾਲ ਸਾਂਝੇ ਕੀਤੇ। ਕਥਾਵਾਚਕ ਜਗਜੀਤ ਸਿੰਘ ਨਲਵੀ ਅਤੇ ਹੈੱਡ ਗ੍ਰੰਥੀ ਭਾਈ ਕੁਲਦੀਪ ਸਿੰਘ ਨੇ ਕਥਾ-ਵਿਚਾਰ ਰਾਹੀਂ ਕਿਹਾ ਕਿ ਬਾਬਾ ਨਿਧਾਨ ਸਿੰਘ ਅਤੇ ਭਗਤ ਪੂਰਨ ਸਿੰਘ ਨੇ ਆਪਣਾ ਸਮੁੱਚਾ ਜੀਵਨ ਲੰਗਰ, ਲੋੜਵੰਦਾਂ ਦੀ ਮਦਦ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕੀਤਾ। ਉਨ੍ਹਾਂ ਸੰਗਤਾਂ ਨੂੰ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਦੇ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸੁਸਾਇਟੀ ਦੇ ਸਾਬਕਾ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਦੋਵਾਂ ਮਹਾਨ ਸ਼ਖ਼ਸੀਅਤਾਂ ਦੀਆਂ ਸੇਵਾਵਾਂ ਅਤੇ ਜੀਵਨ-ਸੰਘਰਸ਼ ਬਾਰੇ ਚਾਨਣਾ ਪਾਇਆ। ਸਟੇਜ ਸਕੱਤਰ ਹਰਚਰਨ ਸਿੰਘ ਗੁਲਾਟੀ ਨੇ ਸਮਾਗਮ ਦੀ ਕਾਰਵਾਈ ਸੰਭਾਲੀ, ਜਦਕਿ ਪ੍ਰਧਾਨ ਬਲਬੀਰ ਸਿੰਘ ਪਾਹਵਾ ਨੇ ਪੁੱਜੀਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ । ਸਮਾਗਮ ਵਿੱਚ ਜੋਗਾ ਸਿੰਘ ਜਸਵਾਲ, ਰਣਜੀਤ ਸਿੰਘ ਜੰਜੂਆ, ਪਰਮਜੀਤ ਸਿੰਘ ਬੇਦੀ, ਹਰਪ੍ਰੀਤ ਸਿੰਘ ਤੂਰ, ਪਰਵਿੰਦਰ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਦਿਹਾਣਾ, ਹਰਮੀਤਪਾਲ ਸਿੰਘ ਦਿਹਾਣਾ, ਬਲਵੀਰ ਸਿੰਘ ਧਮੈੜ, ਸਰਬਜੀਤ ਸਿੰਘ ਸਾਹਨੀ, ਰਾਜੂ ਝਮੁੰਡਾ, ਸਤਨਾਮ ਸਿੰਘ ਪਰਹਾਰ, ਸਤਨਾਮ ਸਿੰਘ ਜੰਜੂਆ, ਡਾ. ਅਵਤਾਰ ਸਿੰਘ ਟੀਨਾ, ਤਜਿੰਦਰ ਸਿੰਘ ਚੱਕਰਵਾਲ, ਬਿੱਟੂ ਜਸਵਾਲ ਨਰੂੜ, ਕਿੰਦਰ ਸਿੰਘ ਤਾਸ, ਪਰਵਿੰਦਰਜੀਤ ਸਿੰਘ ਪਰਮਾਰ, ਚਾਲਾ ਸਿੰਘ, ਇੰਦਰਪਾਲ ਸਿੰਘ ਢੱਲ ਪ੍ਰਧਾਨ ਪਲੇਨਵਿਊ, ਓਂਕਾਰ ਸਿੰਘ ਜੰਜੂਆ, ਧਿਆਨ ਸਿੰਘ, ਜੀਤ ਸਿੰਘ ਭੱਟੀ, ਜਸਬੀਰ ਸਿੰਘ ਬਬੋਂ, ਬਲਦੇਵ ਸਿੰਘ ਮੇਹਦੀਪਾਣਾ, ਅਵਤਾਰ ਸਿੰਘ ਕਾਰੀ ਪ੍ਰਧਾਨ ਸਪੋਰਟਸ ਕਲੱਬ , ਮਹਿੰਦਰ ਸਿੰਘ ਸਿੱਧੂ, ਹਰਭਜਨ ਸਿੰਘ ਬਿੱਛੋ, ਆਸਾ ਸਿੰਘ ਚੋਹਾਨ, ਗੁਰਚਰਨ ਸਿੰਘ ਧੋਤੜੀ, ਹਰਜੀਤ ਸਿੰਘ ਪਰਮਾਰ, ਗੁਰਗਲਾ ਪਰਮਾਰ, ਦਿਆਲ ਸਿੰਘ ਵੋਹਰਾ, ਸੰਤੋਖ ਸਿੰਘ ਬਾਜਵਾ ਅਤੇ ਕੁਲਗਾਜ਼ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਪੀਜ਼ਾ, ਗੋਲਗੱਪੇ, ਨੂਡਲਜ਼ ਤੇ ਆਈਸਕ੍ਰੀਮ ਦੇ ਸਟਾਲ ਵੀ ਲਗਾਏ ਗਏ।
Ad Position 22
No active advertisement
ਪਿਛਲੀ ਖ਼ਬਰ ਬਰਸੀ ਸਮਾਗਮ ਦੇ ਤੀਸਰੇ ਦਿਨ ਵੱਡੀ ਗਿਣਤੀ ’ਚ ਸੰਗਤਾਂ ‘ਬਾਬੇ ਕੇ ਫਾਰਮ’ ਪੁੱਜੀਆਂ — ਬੀਬੀ ਦਲੇਰ ਕੌਰ ਖਾਲਸਾ ਦੇ ਢਾਡੀ ਜ... ਅਗਲੀ ਖ਼ਬਰ ਗੁਰਦੁਆਰਾ ਸਾਹਿਬ ’ਚ ਹਮਲੇ ਨੂੰ ਲੈ ਸਿੱਖ ਸੰਗਤ ’ਚ ਭਾਰੀ ਰੋਸ
Ad Position 24