25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਟੈਕਸਾਸ ਸਰਹੱਦ ’ਤੇ ਨਸ਼ਿਆਂ ਦੀਆਂ 2 ਵੱਡੀਆਂ ਖੇਪਾਂ ਬਰਾਮਦ, ਡਿਟਰਜੈਂਟ ਤੇ ਸੈਲਰੀ ’ਚ ਲੁਕਾਈ ਸੀ ਮੈਥ

ਨਿਊਯਾਰਕ, 24 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਟੈਕਸਾਸ-ਮੈਕਸੀਕੋ ਸਰਹੱਦ ’ਤੇ ਵੱਖ-ਵੱਖ ਕਾਰਵਾਈਆਂ ਦੌਰਾਨ ਕਰੀਬ 2,747 ਪੌਂਡ ਮੈਥਾਮਫੇਟਾਮਾਈਨ ਬਰਾਮਦ ਕੀਤੀ ਹੈ। ਇਸ ਨਸ਼ੇ ਦੀ ਕੁੱਲ ਅਨੁਮਾਨਿਤ ਕੀਮਤ 2 ਕਰੋੜ 45 ਲੱਖ ਡਾਲਰ ਤੋਂ ਵੱਧ ਦੱਸੀ ਗਈ ਹੈ।

Ad Position 21
No active advertisement
ਅਜੀਤ ਡੈਸਕ 25-08-2026
ਨਿਊਯਾਰਕ, 24 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਟੈਕਸਾਸ-ਮੈਕਸੀਕੋ ਸਰਹੱਦ ’ਤੇ ਵੱਖ-ਵੱਖ ਕਾਰਵਾਈਆਂ ਦੌਰਾਨ ਕਰੀਬ 2,747 ਪੌਂਡ ਮੈਥਾਮਫੇਟਾਮਾਈਨ ਬਰਾਮਦ ਕੀਤੀ ਹੈ। ਇਸ ਨਸ਼ੇ ਦੀ ਕੁੱਲ ਅਨੁਮਾਨਿਤ ਕੀਮਤ 2 ਕਰੋੜ 45 ਲੱਖ ਡਾਲਰ ਤੋਂ ਵੱਧ ਦੱਸੀ ਗਈ ਹੈ। ਤਸਕਰਾਂ ਨੇ ਨਸ਼ੀਲਾ ਪਦਾਰਥ ਡਿਟਰਜੈਂਟ ਅਤੇ ਸੈਲਰੀ ਦੀਆਂ ਵਪਾਰਕ ਖੇਪਾਂ ਵਿੱਚ ਲੁਕਾਇਆ ਹੋਇਆ ਸੀ। ਪਹਿਲੀ ਕਾਰਵਾਈ ਰੋਮਾ ਇੰਟਰਨੈਸ਼ਨਲ ਬ੍ਰਿਜ ’ਤੇ ਹੋਈ। ਮੈਕਸੀਕੋ ਤੋਂ ਡਿਟਰਜੈਂਟ ਲੈ ਕੇ ਆ ਰਹੇ ਟਰੈਕਟਰ-ਟ੍ਰੇਲਰ ਨੂੰ ਸ਼ੱਕ ਪੈਣ ’ਤੇ ਵਾਧੂ ਜਾਂਚ ਲਈ ਰੋਕਿਆ ਗਿਆ। ਸਕੈਨਿੰਗ ਉਪਕਰਨਾਂ ਅਤੇ ਸੂੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਕੀਤੀ ਤਲਾਸ਼ੀ ਦੌਰਾਨ 240 ਪੈਕੇਟ ਮਿਲੇ, ਜਿਨ੍ਹਾਂ ਵਿਚ 1,071 ਪੌਂਡ ਮੈਥ ਸੀ। ਇਸ ਦੀ ਕੀਮਤ ਕਰੀਬ 95 ਲੱਖ 70 ਹਜ਼ਾਰ ਡਾਲਰ ਅੰਕੀ ਗਈ ਹੈ। ਡਰਾਈਵਰ, ਟਰੱਕ ਅਤੇ ਬਰਾਮਦ ਨਸ਼ਾ ਰੋਮਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੂਜੀ ਕਾਰਵਾਈ ਫਾਰ ਇੰਟਰਨੈਸ਼ਨਲ ਬ੍ਰਿਜ ’ਤੇ ਕੀਤੀ ਗਈ। ਮੈਕਸੀਕੋ ਦੇ ਰੇਨੋਸਾ ਸ਼ਹਿਰ ਤੋਂ ਸੈਲਰੀ ਦੀ ਖੇਪ ਲੈ ਕੇ ਆ ਰਹੇ ਟਰੈਕਟਰ-ਟ੍ਰੇਲਰ ਦੀ ਸਕੈਨਿੰਗ ਦੌਰਾਨ ਸ਼ੱਕੀ ਸਮੱਗਰੀ ਦਾ ਪਤਾ ਲੱਗਾ। ਤਲਾਸ਼ੀ ਲੈਣ ’ਤੇ 721 ਪੈਕੇਟਾਂ ਵਿੱਚੋਂ 1,675 ਪੌਂਡ ਤੋਂ ਵੱਧ ਮੈਥ ਬਰਾਮਦ ਹੋਈ, ਜਿਸ ਦੀ ਕੀਮਤ ਲਗਭਗ ਡੇਢ ਕਰੋੜ ਡਾਲਰ ਦੱਸੀ ਗਈ ਹੈ। ਅਧਿਕਾਰੀਆਂ ਨੇ ਟਰੈਕਟਰ-ਟ੍ਰੇਲਰ ਵੀ ਜ਼ਬਤ ਕਰ ਲਿਆ। ਦੋਵਾਂ ਕਾਰਵਾਈਆਂ ਵਿੱਚ ਕੁੱਲ 961 ਪੈਕੇਟਾਂ ’ਚੋਂ ਲਗਭਗ 1,246 ਕਿਲੋਗ੍ਰਾਮ ਮੈਥ ਬਰਾਮਦ ਹੋਈ। ਮਾਮਲਿਆਂ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਹਾਲੇ ਡਰਾਈਵਰਾਂ, ਟਰੱਕ ਕੰਪਨੀਆਂ, ਭੇਜਣ ਵਾਲਿਆਂ ਜਾਂ ਨਸ਼ੇ ਦੇ ਅਸਲ ਪ੍ਰਾਪਤਕਰਤਾਵਾਂ ਦੀ ਪਛਾਣ ਜਨਤਕ ਨਹੀਂ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ’ਚ ਹਮਲੇ ਨੂੰ ਲੈ ਸਿੱਖ ਸੰਗਤ ’ਚ ਭਾਰੀ ਰੋਸ ਅਗਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ —6 ਸਤੰਬਰ ਨੂੰ ਸਜਾਈ ਜਾਵੇਗੀ ਸੋ...
Ad Position 24