19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅਮਰੀਕਾ ਵਿਚ ਇਕੋ ਦਿਨ 2 ਕੈਦੀਆਂ ਨੂੰ ਫਾਂਸੀ ਦੀ ਸਜ਼ਾ

ਸੈਕਰਾਮੈਂਟੋ, 18 ਅਗਸਤ (ਹੁਸਨ ਲੜੋਆ ਬੰਗਾ)-ਟੈਨੇਸੀ ਅਤੇ ਓਕਲਾਹੋਮਾ ਵਿਚ 30 ਮਿੰਟਾਂ ਦੇ ਅੰਦਰ 2 ਕੈਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ | ਉਨਾਂ ਨੂੰ ਜ਼ਹਿਰ ਦੇ ਟੀਕੇ ਦੁਆਰਾ ਮੌਤ ਦਿੱਤੀ ਗਈ| ਜ਼ਹਿਰ ਦੇ ਟੀਕੇ ਲਾਉਣ ਤੋਂ ਬਾਅਦ ਕੁਝ ਹੀ ਮਿੰਟਾਂ ’ਚ ਉਨਾਂ ਨੂੰ ਮ੍ਰਿਤਕ ਐਲਾਨ ਦਿੱਤਾ| ਇਸ ਤੋਂ ਪਹਿਲਾਂ 2010 ਵਿਚ ਪਹਿਲੀ ਵਾਰ ਇੱਕ ਦਿਨ ਵਿੱਚ 2 ਤੋਂ ਵਧ ਕੈਦੀਆਂ ਨੂੰ ਜ਼ਹਿਰ ਦੇ ਟੀਕੇ ਦੁਆਰਾ ਫਾਂਸੀ ਦਿੱਤੀ ਗਈ ਸੀ ਜਦੋਂ ਲੁਈਸਿਆਨਾ, ਓਹੀਓ ਅਤੇ ਟੈਕਸਾਸ ਵਿਚ 3 ਕੈਦੀਆਂ ਨੂੰ ਫਾਹੇ ਲਾਇਆ ਗਿਆ ਸੀ| | ਟੈਨੇਸੀ ਦੇ ਐਨਥਨੀ ਡਾਰੇਲ ਹਿਨਸ ਨੂੰ 1985 ਵਿੱਚ ਇੱਕ ਮੋਟਲ ਵਿੱਚ ਨੌਕਰਾਣੀ ਕੈਥਰੀਨ ਜੀਨ ਜੇਨਕਿਨਸ ਨੂੰ ਕਤਲ ਕਰਨ ਅਤੇ ਓਕਲਾਹੋਮਾ ਦੇ ਕੂਏਸਟਾ ਰੌਡਰਿਗਜ ਨੂੰ 2003 ਵਿੱਚ ਆਪਣੀ ਪ੍ਰੇਮਿਕਾ ਉਲੰਪਆ ਫਿਸ਼ਰ ਦੀ ਹੱਤਿਆ ਕਰਨ ਦੇ ਮਾਮਲੇ ’ਚ ਫਾਂਸੀ ਦਿੱਤੀ ਗਈ| ਇਹ ਵਰਤਾਰਾ ਅਮਰੀਕਾ ਵਿੱਚ ਵਧੇ ਫਾਂਸੀ ਦੇ ਰੁਝਾਨ ਨੂੰ ਵੀ ਦਰਸਾਉਂਦਾ ਹੈ| 2025 ਵਿੱਚ ਗਿਆਰਾਂ ਰਾਜਾਂ ਨੇ ਕੁੱਲ 47 ਲੋਕਾਂ ਨੂੰ ਫਾਂਸੀ ਦਿੱਤੀ, ਜੋ ਕਿ 2009 ਤੋਂ ਬਾਅਦ ਸਭ ਤੋਂ ਵੱਧ ਸੰਖਿਆ ਹੈ| ਇਸ ਸਾਲ ਇੱਕੀ ਕੈਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ ਜਦ ਕਿ ਇੱਕ ਦਰਜਨ ਹੋਰ ਮਾਮਲਿਆਂ ’ਚ ਫਾਂਸੀ ਦਿੱਤੀ ਜਾਣੀ ਹੈ|

Ad Position 21
No active advertisement
ਅਜੀਤ ਡੈਸਕ 19-08-2026

Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਤੋਂ ਨਿਰਾਸ਼ ਅਮਰੀਕੀਆਂ ਨੇ ਆਪਣੇ ਪ੍ਰਚੂਨ ਖਰਚ ਘਟਾਏ ਅਗਲੀ ਖ਼ਬਰ ਪੁਲਿਸ ਦੀ ਗੋਲੀ ਨਾਲ ਮਾਰੇ ਗਏ 28 ਸਾਲਾ ਨੌਜਵਾਨ ਦੇ ਮਾਮਲੇ ਦੀ ਜਾਂਚ ਸ਼ੁਰੂ
Ad Position 24