ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਰਪੀਅਨ ਆਗੂਆਂ ਦੀ ਬਰੇਸ਼ੀਆ ਵਿਖੇ ਮੀਟਿੰਗ
ਬਰੇਸ਼ੀਆ(ਇਟਲੀ ) 17 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਾਦੇੜ ਵਿਖ਼ੇ ਹੋਏ ਹਮਲੇ ਉਪਰੰਤ ਪੈਦਾ ਹੋਏ ਸਿਆਸੀ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਨਵੀਂ ਰੂਪ ਰੇਖਾ ਤਿਆਰ ਕਰਨ ਹਿੱਤ, ਸ਼੍ਰੋ. ਅ.
ਬਰੇਸ਼ੀਆ(ਇਟਲੀ ) 17 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਾਦੇੜ ਵਿਖ਼ੇ ਹੋਏ ਹਮਲੇ ਉਪਰੰਤ ਪੈਦਾ ਹੋਏ ਸਿਆਸੀ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਨਵੀਂ ਰੂਪ ਰੇਖਾ ਤਿਆਰ ਕਰਨ ਹਿੱਤ, ਸ਼੍ਰੋ.ਅ. ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ, ਉਚੇਚੇ ਤੌਰ ਤੇ ਇਟਲੀ ਦੇ ਸਕੱਤਰ ਜਨਰਾਲ ਲਖਵਿੰਦਰ ਸਿੰਘ ਡੋਗਰਾਂਵਾਲ ਨੂੰ ਮਿਲਣ ਬਰੇਸ਼ੀਆ ਪਹੁੰਚੇ | ਦੋਹਾਂ ਨੇਤਾਵਾਂ ਨੇ ਚਿੰਤਤ ਹੁੰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਉੱਪਰ ਜਿਹੜੇ ਕਾਤਲਾਨਾ ਹਮਲੇ ਹੋਏ ਹਨ, ਇਸ ਪਿੱਛੇ ਕੋਈ ਗਹਿਰੀ ਸਾਜਿਸ਼ ਤਹਿਤ ਸਿਆਸੀ ਰੰਜਿਸ਼ ਦਿਖਾਈ ਦਿੰਦੀ ਹੈ | ਬੇਸ਼ੱਕ ਪ੍ਰਮਾਤਮਾਂ ਨੇ ਦੋ ਵਾਰ ਹੱਥ ਦੇ ਕੇ ਰੱਖ ਲਿਆ ਹੈ, ਦੇ ਬਾਵਜੂਦ ਸੋਚਣ ਤੇ ਮਜਬੂਰ ਹੋਣਾ ਪੈ ਰਿਹਾ ਹੈ | ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਰਦਾਰ ਭੱਟੀ ਨੇ ਕਿਹਾ ਕਿ ਦੋ ਵਾਰ ਹੋਏ ਹਮਲਿਆਂ ਨੇ ਇੱਕ ਗੱਲ ਤਾਂ ਸਪਸ਼ਟ ਕਰ ਦਿੱਤੀ ਹੈ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ, ਜਿਸਤੇ ਸਿਆਸੀਂ ਵਿਰੋਧੀ ਪਾਰਟੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਰਸਤੇ ਤੋਂ ਹਟਾਉਣ ਦੀਆਂ ਵਿਉਂਤਾ ਬਣਾ ਰਹੇ ਹਨ, ਅਤੇ ਪ੍ਰਮਾਤਮਾਂ ਬਾਦਲ ਸਾਹਿਬ ਨੂੰ ਹਮੇਸ਼ਾਂ ਬਚਾ ਰਿਹਾ ਹੈ | ਯੂਰਪ ਵਿੱਚ ਨਵੀਆਂ ਨਿਯੂਕਤੀਆਂ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ, ਤਾਂ ਕਿ ਯੂਰਪੀਅਨ ਦੇਸ਼ਾਂ ਦੇ ਯੂਨਿਟਾਂ ਨੂੰ ਮਜਬੂਤ ਕੀਤਾ ਜਾ ਸਕੇ | ਇਹ ਫ਼ੈਸਲਾ ਵੀ ਲਿਆ ਗਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਰੇਕ ਯੂਨਿਟ ਦੇ ਆਗੂ ਪੰਜਾਬ ਜਾ ਕੇ ਤਨ ਮਨ ਅਤੇ ਧੰਨ ਨਾਲ ਪਾਰਟੀ ਦਾ ਚੋਣ ਪ੍ਰਚਾਰ ਕਰਨਗੇ, ਤਾਂ ਕਿ ਪੰਜਾਬ ‘ਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਸਰਕਾਰ ਬਣ ਸਕੇ ।