ਬੀ.ਸੀ. ’ਚ ਜੰਗਲੀ ਅੱਗਾਂ ਦਾ ਪ੍ਰਕੋਪ ਲਗਾਤਾਰ ਬਰਕਰਾਰ
** ਘਰ ਛੱਡਣ ਵਾਲੇ ਪਰਿਵਾਰਾਂ ਦੀਆਂ ਮੁਸ਼ਕਲਾਂ ਵਧੀਆਂ
ਵੈਨਕੂਵਰ, 12 ਅਗਸਤ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਇਲਾਕਿਆਂ ਵਿਚ ਜੰਗਲੀ ਅੱਗਾਂ ਕਾਰਨ ਹਾਲਾਤ ਅਜੇ ਵੀ ਚਿੰਤਾਜਨਕ ਬਣੇ ਹੋਏ ਹਨ। ਬੀ.
ਵੈਨਕੂਵਰ, 12 ਅਗਸਤ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਇਲਾਕਿਆਂ ਵਿਚ ਜੰਗਲੀ ਅੱਗਾਂ ਕਾਰਨ ਹਾਲਾਤ ਅਜੇ ਵੀ ਚਿੰਤਾਜਨਕ ਬਣੇ ਹੋਏ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਮੌਸਮੀ ਹਾਲਾਤਾ ਵਿਚ ਨਵੀਆਂ ਅੱਗਾਂ ਭੜਕਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਫੈਲ ਸਕਦੀਆਂ ਹਨ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਖਾਸ ਤੌਰ ‘ਤੇ ਸਾਵਧਾਨ ਰਹਿਣ ਅਤੇ ਅੱਗ ਸਬੰਧੀ ਕਿਸੇ ਵੀ ਖ਼ਤਰੇ ਨੂੰ ਹਲਕੇ ਵਿਚ ਨਾ ਲੈਣ ਦੀ ਅਪੀਲ ਕੀਤੀ ਗਈ ਹੈ। ਬੀ.ਸੀ. ਵਿਚ ਇਸ ਵੇਲੇ ਕਈ ਥਾਵਾਂ ‘ਤੇ ਜੰਗਲੀ ਅੱਗਾਂ ਨਾਲ ਨਜਿੱਠਣ ਲਈ ਅੱਗ ਬੁਝਾਊ ਅਮਲਾ ਲਗਾਤਾਰ ਕੰਮ ਕਰ ਰਿਹਾ ਹੈ। ਕੁਝ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਲਈ ਘਰ ਖਾਲੀ ਕਰਨ ਦੇ ਹੁਕਮ ਅਤੇ ਚਿਤਾਵਨੀਆਂ ਵੀ ਨਾਲੋਂ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ । ਜੰਗਲੀ ਅੱਗਾਂ ਤੋਂ ਪ੍ਰਭਾਵਿਤ ਕਈ ਪਰਿਵਾਰ ਪਹਿਲਾਂ ਹੀ ਆਪਣੇ ਘਰ ਛੱਡ ਚੁੱਕੇ ਹਨ। ਤਾਜ਼ਾ ਸੂਚਨਾਵਾਂ ਮੁਤਾਬਕ ਖੇਤਰੀ ਅਧਿਕਾਰੀਆਂ ਕੋਲ ਅਜਿਹੇ ਪਰਿਵਾਰਾਂ ਵੱਲੋਂ ਆਪਣੀਆਂ ਮੁਸ਼ਕਲਾਂ ਅਤੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਜਾ ਰਹੀ ਹੈ। ਘਰ ਛੱਡਣ ਤੋਂ ਬਾਅਦ ਲੋਕਾਂ ਨੂੰ ਰਹਿਣ-ਸਹਿਣ, ਆਵਾਜਾਈ ਅਤੇ ਇਹ ਜਾਣਨ ਦੀ ਚਿੰਤਾ ਬਣੀ ਹੋਈ ਹੈ ਕਿ ਉਹ ਆਪਣੇ ਘਰਾਂ ਨੂੰ ਕਦੋਂ ਵਾਪਸ ਜਾ ਸਕਣਗੇ।