08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

“ਅੰਤਰਰਾਸ਼ਟਰੀ ਯੋਗਾ ਦਿਵਸ” ਮੌਕੇ ਇਟਲੀ ਦੇ ਤੁਰੀਨ, ਮਿਲਾਨ, ਵੈਰੋਨਾ ਅਤੇ ਵਿਚੈਂਸਾ ਆਦਿ ਵੱਖ ਵੱਖ ਸ਼ਹਿਰਾਂ ’ਚ ਯੋਗ ਅਭਿਆਸਲਕੀਤਾ ਗਿਆ

Ad Position 21
No active advertisement
ਅਜੀਤ ਡੈਸਕ 24-06-2026
ਮਿਲਾਨ (ਇਟਲੀ), 23 ਜੂਨ (ਹਰਦੀਪ ਸਿੰਘ ਕੰਗ)-”ਅੰਤਰਰਾਸ਼ਟਰੀ ਯੋਗਾ ਦਿਵਸ”ਮੌਕੇ ਵਿਸ਼ਵ ਭਰ ਦੇ ਅਨੇਕਾਂ ਮੁਲਕਾਂ ਦੇ ਨਾਲ਼ ਨਾਲ਼ ਉੱਤਰੀ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਲੱਗੇ ਇਕ ਰੋਜ਼ਾ ਕੈਂਪਜ ਦੇ ਰਾਹੀ ਯੋਗ ਅਭਿਆਸ ਕੀਤਾ ਗਿਆ।ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੇ ਸੁਚੱਜੇ ਉਪਰਾਲੇ ਸਦਕਾ ਇਟਾਲੀਅਨ ਪ੍ਰਸ਼ਾਸ਼ਨ ਦੇ ਵਡਮੁੱਲੇ ਸਹਿਯੋਗ ਦੇ ਨਾਲ਼ ਉੱਤਰੀ ਇਟਲੀ ਦੇ ਮਿਲਾਨ,ਤੁਰੀਨ,ਵੈਰੋਨਾ ਅਤੇ ਵਿਚੈਂਸਾ ਵਿਖੇ ਕਰਵਾਏ ਗਏ ਯੋਗ ਅਭਿਆਸ ਦੌਰਾਨ ਵੱਡੀ ਗਿਣਤੀ ਵਿੱਚ ਇਟਾਲੀਅਨ ਲੋਕਾਂ ਅਤੇ ਹੋਰ ਵਿਦੇਸ਼ੀਆਂ ਨੇ ਸ਼ਿਰਕਤ ਕੀਤੀ ਜਿਸ ਤਹਿਤ ਤੁਰੀਨ ਸ਼ਹਿਰ ਵਿਖੇ ਯੋਗਾ ਕੈਂਪ ਦੀ ਅਗਵਾਈ ਕੌਸਲੇਟ ਜਨਰਲ ਮਿਲਾਨ ਸ਼੍ਰੀ ਲਵੱਨਿਆ ਕੁਮਾਰ ਜੀ ਦੁਆਰਾ ਕੀਤੀ ਗਈ।ਜਦੋਂ ਕਿ ਮਿਲਾਨ ਵਿਖੇ ਕੌਂਸਲ ਅਤੁੱਲ ਚੌਹਾਨ ਜੀ ਦੁਆਰਾ ਪਹੁੰਚ ਕੇ ਯੋਗਾ ਕਰਨ ਵਾਲਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਇਸੇ ਪ੍ਰਕਾਰ ਵੈਰੋਨਾ ਵਿਖੇ ਵਾਇਸ ਕੌਂਸਲ ਹਿਮਾਂਸੂ ਮੌਦਗਿਲ ਅਤੇ ਵਿਚੈਂਸਾ ਨੈੜਲੇ ਸ਼ਹਿਰ ਬਸਾਨੋ ਦੀ ਗਰਾਪਾ ਵਿਖੇ ਵਾਇਸ ਕੌਂਸਲ ਬਿਕਰਮਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜਿਰ ਰਹੇ।ਕੌਸਲੇਟ ਅਧਿਕਾਰੀਆਂ ਅਤੇ ਸਟਾਫ ਨੇ ਵੀ ਹੋਰਨਾਂ ਦੇ ਨਾਲ਼ ਨਾਲ਼ ਯੋਗਾ ਕੀਤਾ ਅਤੇ ਇਨਾਂ ਅਧਿਕਾਰੀਆਂ ਨੇ ਸਿਹਤ ਦੀ ਤੰਦਰੁਸਤੀ ਅਤੇ ਮਾਨਸਿਕ ਸਾਂਤੀ ਹਿੱਤ ਯੋਗਾ ਦੀ ਮਹੱਤਤਾ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।
Ad Position 22
No active advertisement
ਪਿਛਲੀ ਖ਼ਬਰ ਪੰਥ ਪ੍ਰਸਿੱਧ ਕੀਰਤਨੀਏ ਭਾਈ ਹਰਭੇਜ ਸਿੰਘ ਸਠਿਆਲਾ ਦਾ ਆਸਟ੍ਰੇਲੀਆ ਵਿਖੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਹਾਕੀ ਪ੍ਰੋ ਲੀਗ: ਭਾਰਤ ਨੇ ਪਾਕਿਸਤਾਨ ’ਤੇ 4-3 ਨਾਲ ਕੀਤੀ ਜਿੱਤ ਦਰਜ
Ad Position 24