08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨਵਜਾਤ ਬੱਚੇ ਦੀ ਮੌਤ ਮਾਮਲੇ 'ਚ 33 ਸਾਲਾ ਵਿਅਕਤੀ ਦੋਸ਼ੀ

Ad Position 21
No active advertisement
ਅਜੀਤ ਡੈਸਕ 30-01-2026
ਲੈਸਟਰ (ਇੰਗਲੈਂਡ), 29 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਡਰਬੀ ਸ਼ਹਿਰ ਦੇ ਇਕ ਘਰ 'ਚ ਇਕ ਨਵਜਾਤ ਬੱਚੇ ਦੀ ਮੌਤ ਹੋਣ ਦੇ ਮਾਮਲੇ 'ਚ ਅਦਾਲਤ 'ਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ 33 ਸਾਲਾ ਵਿਅਕਤੀ ਨੇ ਆਪਣੀ ਕਿਸ਼ੋਰ ਉਮਰ ਦੀ ਸਾਥਣ ਦੇ ਨਵਜਾਤ ਬੱਚੇ ਨੂੰ ਬੇਰਹਿਮੀ ਨਾਲ ਹਿਲਾਇਆ, ਜਿਸ ਕਾਰਨ ਬੱਚੇ ਦੀ ਹਾਲਤ ਗੰਭੀਰ ਹੋ ਗਈ ਤੇ ਬਾਅਦ 'ਚ ਉਸਦੀ ਮੌਤ ਹੋ ਗਈ | ਡਾਕਟਰੀ ਰਿਪੋਰਟਾਂ ਅਨੁਸਾਰ ਬੱਚੇ ਦੇ ਸਿਰ ਤੇ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ | ਪੁਲਿਸ ਨੇ ਦੱਸਿਆ ਕਿ ਬੱਚੇ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਦੋਸ਼ੀ ਨੇ ਪੁਲਿਸ ਨਾਲ ਗੱਲਬਾਤ ਦੌਰਾਨ ਬੇਪਰਵਾਹ ਵਰਤਾਓ ਕੀਤਾ, ਜਿਸ 'ਤੇ ਅਦਾਲਤ ਨੇ ਸਖ਼ਤ ਟਿੱਪਣੀ ਕੀਤੀ | ਜੱਜ ਨੇ ਕਿਹਾ ਕਿ ਇਹ ਮਾਮਲਾ ਬੱਚਿਆਂ ਨਾਲ ਹੋ ਰਹੀ ਹਿੰਸਾ ਦੀ ਇਕ ਦਰਦਨਾਕ ਮਿਸਾਲ ਹੈ | ਅਦਾਲਤ ਨੇ ਦੋਸ਼ੀ ਨੂੰ ਹਿਰਾਸਤ 'ਚ ਰੱਖਦਿਆਂ ਕਿਹਾ ਕਿ ਸਜ਼ਾ ਬਾਰੇ ਫੈਸਲਾ ਅਗਲੀ ਤਰੀਖ਼ 'ਤੇ ਸੁਣਾਇਆ ਜਾਵੇਗਾ |


Ad Position 22
No active advertisement
ਪਿਛਲੀ ਖ਼ਬਰ ਓਾਟਾਰੀਓ ਦੇ ਕਈ ਖੇਤਰਾਂ 'ਚ ਲੋਕਾਂ ਨੇ ਮਹਿਸੂਸ ਕੀਤੇ ਭੁਚਾਲ ਦੇ ਝਟਕੇ ਅਗਲੀ ਖ਼ਬਰ 12 ਸਾਲਾ ਬੱਚੇ ਦੀ ਹੱਤਿਆ ਮਾਮਲੇ 'ਚ 15 ਸਾਲਾ ਨਾਬਾਲਗ ਨੇ ਦੋਸ਼ ਕਬੂਲਿਆ
Ad Position 24