ਜਲੰਧਰ, 2 ਨਵੰਬਰ (ਸਾਬੀ)-ਡੱਚ ਹਾਕੀ ਦੇ ਦਿੱਗਜ਼ ਖਿਡਾਰੀ ਤੇ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਤੇ 1990 ਵਿਸ਼ਵ ਕੱਪ ’ਚ ਸੋਨ ਤਗਮਾ ਜੇਤੂ ਫਲੋਰਿਸ ਯਾਨ ਬੋਵੇਲੈਂਡਰ ਨੇ ਪੰਜਾਬ ’ਚ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਦੇਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਸੱਦੇ ’ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਇਸ ਮੌਕੇ ਮੁੱਖ ਮੰਤਰੀ ਦੀ ਇਸ ਸਾਲ ਅਪ੍ਰੈਲ ਵਿਚ ਨੀਦਰਲੈਂਡ ਫੇਰੀ ਤੇ ਹਾਕੀ ਪ੍ਰਤੀ ਉਨ੍ਹਾਂ ਦੇ ਡੂੰਘੇ ਜਨੂੰਨ ਤੇ ਪਿਆਰ ਨੂੰ ਵੀ ਯਾਦ ਕੀਤਾ। ਅਕਤੂਬਰ 1985 ਤੋਂ ਅਗਸਤ 1996 ਤੱਕ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਦੌਰਾਨ ਨੀਦਰਲੈਂਡ ਲਈ 241 ਅੰਤਰਰਾਸ਼ਟਰੀ ਮੈਚ ਖੇਡ ਕੇ ਤੇ 215 ਗੋਲ ਕਰਨ ਵਾਲੇ ਮਹਾਨ ‘ਡਰੈਗ ਫਲਿਕਰ’ ਬੋਵੇਲੈਂਡਰ, ਨੇ ਭਾਰਤ ਨੂੰ ਵਿਸ਼ਵ ਹਾਕੀ ਦਾ ਪਾਵਰਹਾਊਸ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਅੰਤਰਰਾਸ਼ਟਰੀ ਪੱਧਰ ’ਤੇ ਹਾਕੀ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਖੇਡ ਸੰਸਾਰ
Free
ਮੁੱਖ ਮੰਤਰੀ ਭਗਵੰਤ ਮਾਨ ਦਾ ਹਾਕੀ ਪ੍ਰਤੀ ਪਿਆਰ ਤੇ ਨਿੱਘਾ ਸੱਦਾ ਮੈਨੂੰ ਜਲੰਧਰ ਲੈ ਆਇਆ - ਬੋਵੇਲੈਂਡਰ
ਜਲੰਧਰ, 2 ਨਵੰਬਰ (ਸਾਬੀ)-ਡੱਚ ਹਾਕੀ ਦੇ ਦਿੱਗਜ਼ ਖਿਡਾਰੀ ਤੇ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਤੇ 1990 ਵਿਸ਼ਵ ਕੱਪ ’ਚ ਸੋਨ ਤਗਮਾ ਜੇਤੂ ਫਲੋਰਿਸ ਯਾਨ ਬੋਵੇਲੈਂਡਰ ਨੇ ਪੰਜਾਬ ’ਚ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਦੇਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਸੱਦੇ ’ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਇਸ ਮੌਕੇ ਮੁੱਖ ਮੰਤਰੀ ਦੀ ਇਸ ਸਾਲ ਅਪ੍ਰੈਲ ਵਿਚ ਨੀਦਰਲੈਂਡ ਫੇਰੀ ਤੇ ਹਾਕੀ ਪ੍ਰਤੀ ਉਨ੍ਹਾਂ ਦੇ ਡੂੰਘੇ ਜਨੂੰਨ ਤੇ ਪਿਆਰ ਨੂੰ ਵੀ ਯਾਦ ਕੀਤਾ।
ਅਜੀਤ ਡੈਸਕ
03-11-2026