ਮਲੇਸ਼ੀਆ ਤੇ ਜਪਾਨ ਵਲੋਂ ਵੀ ਜਿੱਤਾਂ ਦਰਜ ਏਸ਼ੀਅਨ ਹਾਕੀ ਚੈਪੀਅਨ ਟਰਾਫ਼ੀ ਦੌਰਾਨ ਪਹਿਲੇ ਦਿਨ ਤਿੰਨ ਮੈਚ ਖੇਡੇ ਗਏ। ਪਹਿਲਾ ਮੈਚ ਮਲੇਸ਼ੀਆ ਤੇ ਚੀਨ ਦਰਮਿਆਨ ਖੇਡਿਆ ਗਿਆ, ਜਿਸ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾ ਕੇ ਜੇਤੂ ਆਗਾਜ਼ ਕੀਤਾ ਗਿਆ। ਮਲੇਸ਼ੀਆ ਵਲੋਂ ਅਜਾਰੀ ਅਬੂ ਕਮਾਲ ਨੇ ਦੋ ਗੋਲ ਤੇ ਸਾਰੀ ਤੇ ਕਮਰੂਦੀਨ ਨੇ ਇਕ-ਇਕ ਗੋਲ ਕੀਤਾ। ਚੀਨ ਵਲੋਂ ਵਾਂਗ ਯਾਕੀ, ਐਨ.ਈ. ਮੋਡਾ ਤੇ ਚੇਨ ਬੇਨੀ ਨੇ ਇਕ-ਇਕ ਗੋਲ ਕੀਤੇ।ਦੂਜੇ ਮੈਚ ਵਿਚ ਜਪਾਨ ਦੀ ਟੀਮ ਨੇ ਕੋਰੀਆ ਨੂੰ 3-2 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਜਪਾਨ ਵਲੋਂ ਫਕੂਡਾ ਕੈਂਤਰੋ, ਉਕਾ ਰੋਮੀਆ ਤੇ ਮਤਸੂਮਤੋ ਗੋਲ ਦਾਗੇ ਗਏ, ਜਦੋਂਕਿ ਕੋਰੀਆ ਵਲੋਂ ਹਾਨ ਸੰਗਜਾਨ ਤੇ ਜੇਓਗ ਨੇ ਇਕ-ਇਕ ਗੋਲ ਕੀਤਾ।
ਖੇਡ ਸੰਸਾਰ
Free
ਮਲੇਸ਼ੀਆ ਤੇ ਜਪਾਨ ਵਲੋਂ ਵੀ ਜਿੱਤਾਂ ਦਰਜ
ਮਲੇਸ਼ੀਆ ਤੇ ਜਪਾਨ ਵਲੋਂ ਵੀ ਜਿੱਤਾਂ ਦਰਜ ਏਸ਼ੀਅਨ ਹਾਕੀ ਚੈਪੀਅਨ ਟਰਾਫ਼ੀ ਦੌਰਾਨ ਪਹਿਲੇ ਦਿਨ ਤਿੰਨ ਮੈਚ ਖੇਡੇ ਗਏ। ਪਹਿਲਾ ਮੈਚ ਮਲੇਸ਼ੀਆ ਤੇ ਚੀਨ ਦਰਮਿਆਨ ਖੇਡਿਆ ਗਿਆ, ਜਿਸ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾ ਕੇ ਜੇਤੂ ਆਗਾਜ਼ ਕੀਤਾ ਗਿਆ।
ਅਜੀਤ ਡੈਸਕ
28-10-2026