26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਭਾਰਤ ਨੇ ਜ਼ਿੰਬਾਬਵੇ ਨੂੰ 121 ਦੌੜਾਂ ਨਾਲ ਹਰਾਇਆ

ਵਡੋਦਰਾ, 25 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 26-10-2026
ਵਡੋਦਰਾ, 25 ਅਕਤੂਬਰ (ਪੀ. ਟੀ. ਆਈ.)-ਇਥੇ ਖੇਡੇ ਗਏ ਦੂਜੇ ਇਕ ਦਿਨਾ ਮੈਚ ਵਿਚ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ 126 ਦੌੜਾਂ ਬਣਾਈਆਂ, ਜਦਕਿ ਹਰਫ਼ਨਮੌਲਾ ਦੀਪਤੀ ਸ਼ਰਮਾ ਨੇ ਅਜੇਤੂ 106 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਭਾਰਤ ਨੇ ਜ਼ਿੰਬਾਬਵੇ ਨੂੰ 121 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ।ਭਾਰਤ ਨੇ 6 ਵਿਕਟਾਂ ਦੇ ਨੁਕਸਾਨ ‘ਤੇ 328 ਦੌੜਾਂ ਬਣਾਈਆਂ ਅਤੇ ਫਿਰ ਜ਼ਿੰਬਾਬਵੇ ਦੀ ਪੂਰੀ ਟੀਮ ਨੂੰ 48.5 ਓਵਰਾਂ ਵਿਚ 207 ਦੌੜਾਂ ‘ਤੇ ਆਊਟ ਕਰ ਦਿੱਤਾ।ਵੈਸ਼ਨਵੀ ਸ਼ਰਮਾ ਨੇ 10 ਓਵਰਾਂ ’ਚ 39 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ।ਪਹਿਲੇ ਮੈਚ ਵਿਚ ਸੈਂਕੜਾ ਲਗਾਉਣ ਵਾਲੀ ਓਪਨਰ ਪ੍ਰਤੀਕਾ ਰਾਵਲ ਨੇ ਇਸ ਵਾਰ 67 ਗੇਂਦਾਂ ‘ਤੇ 61 ਦੌੜਾਂ ਦੀ ਵਧੀਆ ਪਾਰੀ ਖੇਡੀ। ਉਥੇ ਹੀ, ਹਰਮਨਪ੍ਰੀਤ ਕੌਰ ਨੇ 121 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣੇ ਕਰੀਅਰ ਦਾ 8ਵਾਂ ਇਕ ਦਿਨਾ ਸੈਂਕੜਾ ਲਗਾਇਆ।ਇਸ ਦੇ ਨਾਲ ਹੀ ਉਸ ਨੇ ਭਾਰਤੀ ਮਹਿਲਾ ਕ੍ਰਿਕਟ ’ਚ ਸੈਂਕੜਿਆਂ ਦੇ ਮਾਮਲੇ ’ਚ ਸਾਬਕਾ ਕਪਤਾਨ ਮਿਤਾਲੀ ਰਾਜ ਨੂੰ ਪਿੱਛੇ ਛੱਡ ਦਿੱਤਾ ਹੈ।ਹਰਮਨਪ੍ਰੀਤ ਨੇ 5ਵੀਂ ਵਿਕਟ ਲਈ ਦੀਪਤੀ ਸ਼ਰਮਾ ਨਾਲ 153 ਦੌੜਾਂ ਦੀ ਸਾਂਝੇਦਾਰੀ ਕੀਤੀ। ਦੀਪਤੀ ਨੇ ਵੀ ਆਪਣੀ 86 ਗੇਂਦਾਂ ਦੀ ਪਾਰੀ ਦੌਰਾਨ 15 ਚੌਕੇ ਲਗਾਏ।ਦੀਪਤੀ 6ਵੇਂ ਜਾਂ ਉਸ ਤੋਂ ਹੇਠਲੇ ਕ੍ਰਮ ’ਚ ਸੈਂਕੜੇ ਜੜਨ ਵਾਲੀ ਪਹਿਲੀ ਭਾਰਤੀ ਬੱਲੇਬਾਜ਼ ਬਣ ਗਈ ਹੈ। ਜ਼ਿੰਬਾਬਵੇ ਵਲੋਂ ਮੋਡੇਸਟਰ ਮੁਪਾਚਿਕਵਾ (49) ਅਤੇ ਚਿਪੋ ਮੁਗੇਰੀ-ਤਿਰੀਪਾਨੋ (46) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ।
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦਾ ਆਗਾਜ਼ ਕੱਲ੍ਹ ਤੋਂ ਅਗਲੀ ਖ਼ਬਰ ਯੰਗ ਤੋਂ ਲਗਾਤਾਰ 11 ਵੀਂ ਵਾਰ ਹਾਰੀ ਸਿੰਧੂ
Ad Position 24