26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਯੰਗ ਤੋਂ ਲਗਾਤਾਰ 11 ਵੀਂ ਵਾਰ ਹਾਰੀ ਸਿੰਧੂ

ਪੈਰਿਸ, 25 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 26-10-2026
ਪੈਰਿਸ, 25 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਪੀ.ਵੀ. ਸਿੰਧੂ ਨੇ ਇਥੇ 9.5 ਲੱਖ ਅਮਰੀਕੀ ਡਾਲਰ ਦੇ ਫਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਹ ਦੱਖਣੀ ਕੋਰੀਆ ਦੀ ਵਿਸ਼ਵ ਨੰਬਰ ਇਕ ਖਿਡਾਰੀ ਐਨ ਸੇ ਯੰਗ ਤੋਂ ਤਿੰਨ ਗੇਮ ’ਚ ਹਾਰ ਕੇ ਉਪ ਜੇਤੂ ਰਹੀ।ਦੱਖਣੀ ਕੋਰੀਆਈ ਖਿਡਾਰਨ ਨੇ ਇਸ ਜਿੱਤ ਦੇ ਨਾਲ ਹੀ ਭਾਰਤੀ ਸ਼ਟਲਰ ਖ਼ਿਲਾਫ਼ ਆਪਣੀ ਜਿੱਤ ਹਾਰ ਦਾ ਰਿਕਾਰਡ 11-0 ਕਰ ਲਿਆ ਹੈ। ਯਾਨੀ ਸਿੰਧੂ ਹੁਣ ਤੱਕ ਐਨ ਸੇ ਯੰਗ ਨੂੰ ਇਕ ਵਾਰ ਵੀ ਹਰਾ ਨਹੀਂ ਸਕੀ ਹੈ। ਫਰੈਂਚ ਓਪਨ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਯੰਗ ਦੀ ਜਿੱਤ ਦਾ ਸਿਲਸਿਲਾ 50 ਮੈਚਾਂ ਤੱਕ ਪਹੁੰਚ ਗਿਆ ਹੈ। ਇਸ ਜਿੱਤ ਦੇ ਨਾਲ ਹੀ ਐਨ ਨੇ ਆਪਣਾ ਚੌਥਾ ਫਰੈਂਚ ਓਪਨ ਖ਼ਿਤਾਬ ਆਪਣੇ ਨਾਂਅ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਜ਼ਿੰਬਾਬਵੇ ਨੂੰ 121 ਦੌੜਾਂ ਨਾਲ ਹਰਾਇਆ ਅਗਲੀ ਖ਼ਬਰ ਭਾਰਤ - ਪਾਕਿ ਵਿਚਾਲੇ ਮੁਕਾਬਲਾ 22 ਨਵੰਬਰ ਨੂੰ
Ad Position 24