ਜਲੰਧਰ, 23 ਅਕਤੂਬਰ (ਡਾ. ਜਤਿੰਦਰ ਸਾਬੀ)-ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਜਪਾਨ ਦੀ 18 ਮੈਂਬਰੀ ਪੁਰਸ਼ ਹਾਕੀ ਟੀਮ ਦਾ ਪੰਜਾਬ ਪੁੱਜਣ ’ਤੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਸ਼ਾਨਦਾਰ ਸਵਾਗਤ ਹਾਕੀ ਪੰਜਾਬ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਕੀਤਾ ਗਿਆ। ਇਸ ਮੌਕੇ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆ ਨੇ ਜਪਾਨ ਹਾਕੀ ਟੀਮ ਦੇ ਖਿਡਾਰੀਆ ਨੂੰ ਜੀ ਆਇਆ ਕਿਹਾ । ਇਸ ਮੌਕੇ ਜਪਾਨ ਹਾਕੀ ਟੀਮ ਦੇ ਖਿਡਾਰੀਆ ਨੇ ਅਭਿਆਸ ਵੀ ਕੀਤਾ। ਜਪਾਨ ਦੀ ਟੀਮ ’ਚ ਯਾਮਾਦਾ ਸ਼ੋਤਾ, ਤਨਾਕਾ ਸੇਰੇਨ, ਵਾਤਾਨਾਬੇ ਜੁਨ, ਮਾਤਸੁਮੋਤੋ ਕਾਜ਼ੁਮਾਸਾ, ਨਾਗਾਈ ਯੂਮਾ, ਯਾਮਾਸ਼ਿਤਾ ਮਨਾਬੂ, ਫੁਜੀਸ਼ਿਮਾ ਰਾਇਕੀ (ਕਪਤਾਨ), ਨਾਗਾਯੋਸ਼ੀ ਕੇਨ, ਸਾਇਤੋ ਹੀਰੋ, ਕਾਸ਼ੀਵਾਗੀ ਰੇਨ, ਤਨਾਕਾ ਸੁਬਾਸਾ, ਓਕਾ ਰਯੋਮਾ, ਕਾਵਾਮੁਰਾ ਯੂਸੁਕੇ, ਕੁਰੋਦਾ ਕਿਸ਼ੋ (ਗੋਲਕੀਪਰ), ਯਾਮਾਨਾਕਾ ਮੋਤੋਯਾ, ਓਚਿਆਈ ਹਾਰੂਕੀ, ਕਿਤਾਗਾਵਾ ਤਾਕੁਮੀ (ਗੋਲਕੀਪਰ) ਅਤੇ ਫੁਕੁਦਾ ਕੇਂਤਾਰੋ ਸ਼ਾਮਿਲ ਹਨ। ਪੰਜਾਬ ਵਿਚ ਪਹਿਲੀ ਵਾਰ ਕਰਵਾਈ ਜਾ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਖੇ ਹੋਵੇਗੀ।
ਖੇਡ ਸੰਸਾਰ
Free
ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਹਿੱਸਾ ਲੈਣ ਪੁੱਜੀ ਜਪਾਨ ਦੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ
ਜਲੰਧਰ, 23 ਅਕਤੂਬਰ (ਡਾ. ਜਤਿੰਦਰ ਸਾਬੀ)-ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਜਪਾਨ ਦੀ 18 ਮੈਂਬਰੀ ਪੁਰਸ਼ ਹਾਕੀ ਟੀਮ ਦਾ ਪੰਜਾਬ ਪੁੱਜਣ ’ਤੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਸ਼ਾਨਦਾਰ ਸਵਾਗਤ ਹਾਕੀ ਪੰਜਾਬ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਕੀਤਾ ਗਿਆ।
ਅਜੀਤ ਡੈਸਕ
24-10-2026