21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਰੋਨਾਲਡੋ 30 ਦਿਨਾਂ ਲਈ ਮੁਅੱਤਲ

ਲਿਸਬਨ, 20 ਅਕਤੂਬਰ (ਏਜੰਸੀ)-ਪੁਰਤਗਾਲੀ ਕੈਂਪ ਵਿਚਾਲੇ ਛੱਡਣ ਕਾਰਨ ਕ੍ਰਿਸਟਿਆਨੋ ਰੋਨਾਲਡੋ ਨੂੰ ਰਾਸ਼ਟਰੀ ਫੈਡਰੇਸ਼ਨ ਵਲੋਂ 30 ਦਿਨਾਂ ਦੀ ਮੁਅੱਤਲੀ ਅਤੇ 255 ਯੂਰੋ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਪੁਰਤਗਾਲੀ ਫੁੱਟਬਾਲ ਫੈਡਰੇਸ਼ਨ ਨੇ ਰੋਨਾਲਡੋ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਸੀ ਅਤੇ ਸੋਮਵਾਰ ਨੂੰ ਇਸ ਸਜ਼ਾ ਨੂੰ ਢੁਕਵੀਂ ਅਤੇ ਕਾਫ਼ੀ ਕਰਾਰ ਦਿੱਤਾ।

Ad Position 21
No active advertisement
ਅਜੀਤ ਡੈਸਕ 21-10-2026
ਲਿਸਬਨ, 20 ਅਕਤੂਬਰ (ਏਜੰਸੀ)-ਪੁਰਤਗਾਲੀ ਕੈਂਪ ਵਿਚਾਲੇ ਛੱਡਣ ਕਾਰਨ ਕ੍ਰਿਸਟਿਆਨੋ ਰੋਨਾਲਡੋ ਨੂੰ ਰਾਸ਼ਟਰੀ ਫੈਡਰੇਸ਼ਨ ਵਲੋਂ 30 ਦਿਨਾਂ ਦੀ ਮੁਅੱਤਲੀ ਅਤੇ 255 ਯੂਰੋ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਪੁਰਤਗਾਲੀ ਫੁੱਟਬਾਲ ਫੈਡਰੇਸ਼ਨ ਨੇ ਰੋਨਾਲਡੋ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਸੀ ਅਤੇ ਸੋਮਵਾਰ ਨੂੰ ਇਸ ਸਜ਼ਾ ਨੂੰ ਢੁਕਵੀਂ ਅਤੇ ਕਾਫ਼ੀ ਕਰਾਰ ਦਿੱਤਾ।ਫੈਡਰੇਸ਼ਨ ਨੇ ਦੱਸਿਆ ਕਿ ਰੋਨਾਲਡੋ ਨੇ ਸ਼ੁੱਕਰਵਾਰ ਨੂੰ ਦਿੱਤੇ ਇਕ ਅਧਿਕਾਰਕ ਬਿਆਨ ਵਿਚ ਆਪਣੇ ਉਤੇ ਲੱਗੇ ਦੋਸ਼ਾਂ ਅਤੇ ਉਨ੍ਹਾਂ ਨਾਲ ਜੁੜੇ ਤੱਥਾਂ ਨੂੰ ਪੂਰੀ ਤਰ੍ਹਾਂ ਮੰਨ ਲਿਆ ਹੈ। ਫੈਡਰੇਸ਼ਨ ਅਨੁਸਾਰ ਉਸ ਦੇ ਗ਼ਲਤੀ ਮੰਨਣ ਅਤੇ ਪਹਿਲਾ ਂ ਤੋਂ ਸਾਫ਼-ਸੁਥਰੇ ਅਨੁਸ਼ਾਸਨੀ ਰਿਕਾਰਡ ਕਾਰਨ ਸਜ਼ਾ ਘਟਾਉਣ ਵਿਚ ਮਦਦ ਮਿਲੀ। ਰਾਹਤ ਦੇਣ ਵਾਲੇ ਇਨ੍ਹਾਂ ਕਾਰਨਾਂ ਨੂੰ ਧਿਆਨ ਵਿਚ ਰੱਖਣ ਤੋਂ ਬਾਅਦ ਵੀ ਲਗਾਇਆ ਗਿਆ ਜੁਰਮਾਨਾ ਫੈਡਰੇਸ਼ਨ ਦੇ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਸੀ।ਰੋਨਾਲਡੋ ਮੁਅੱਤਲੀ ਖ਼ਿਲਾਫ਼ ਅਪੀਲ ਕਰ ਸਕਦਾ ਹੈ ਪਰ ਉਸ ਨੇ ਪਹਿਲਾਂ ਹੀ ਮੁਆਫ਼ੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਉਸ ਨੂੰ ਸਜ਼ਾ ਮਿਲਣ ਦੀ ਉਮੀਦ ਹੈ। ਉਸ ਨੇ ਮੁਅੱਤਲੀ ਦੀ ਖ਼ਬਰ ’ਤੇ ਤੁਰੰਤ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ 2029 ਤੱਕ ਦੀ ਉਡੀਕ ਕਿਉਂ? 1997 ਤੋਂ ਹੁਣ ਤੱਕ ਦੇ ਸਾਰੇ ਡਰੱਗ ਮਾਮਲਿਆਂ ਦੀ ਸੀ.ਬੀ.ਆ... ਅਗਲੀ ਖ਼ਬਰ ਭਾਰਤ ਨੇ 5 ਸੋਨ, 4 ਚਾਂਦੀ ਤੇ 5 ਕਾਂਸੀ ਸਮੇਤ 14 ਤਗਮੇ ਜਿੱਤੇ
Ad Position 24