ਨਾਗੋਆ, 23 ਅਕਤੂਬਰ (ਪੀ. ਟੀ. ਆਈ.)-ਜਪਾਨ ’ਚ ਚਲ ਰਹੀਆਂ ਏਸ਼ਿਆਈ ਪੈਰਾ ਖੇਡਾਂ ਦੇ ਅਖੀਰਲੇ ਦਿਨ ਭਾਰਤ ਨੇ 9 ਸੋਨੇ ਦੇ ਤਗਮੇ ਜਿੱਤੇ, ਜੋ ਕਿ ਇਸ ਵਾਰ ਕਿਸੇ ਇਕ ਦਿਨ ਵਿਚ ਜਿੱਤੇ ਗਏ ਸਭ ਤੋਂ ਵੱਧ ਤਗਮੇ ਹਨ। ਇਹ ਸਫਲਤਾ ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਬੈਡਮਿੰਟਨ ਅਤੇ ਐਥਲੈਟਿਕਸ ਵਿਚ ਮਿਲੀ।ਭਾਰਤ ਦੇ ਐਥਲੀਟਾਂ ਨੇ ਉਮੀਦਾਂ ਤੋਂ ਕਿਤੇ ਬਿਹਤਰ ਪ੍ਰਦਰਸ਼ਨ ਕਰਦਿਆਂ ਆਪਣਾ ਸਫ਼ਰ 30 ਸੋਨੇ, 35 ਚਾਂਦੀ ਅਤੇ 49 ਕਾਂਸੀ ਸਮੇਤ ਕੁੱਲ 114 ਤਗਮਿਆਂ ਨਾਅ ਆਪਣੇ ਸਫ਼ਰ ਦੀ ਸਮਾਪਤੀ ਕੀਤੀ। ਭਾਰਤ ਨੇ ਇਸ ਵਾਰ 168 ਖਿਡਾਰੀ ਭੇਜੇ ਸਨ, ਜੋ ਕਿ 2023 ਦੀਆਂ ਹਾਂਗਜ਼ੂ ਖੇਡਾਂ ਵਿਚ ਭੇਜੇ ਗਏ ਦਲ ਦੇ ਆਕਾਰ ਦਾ ਲਗਭਗ ਅੱਧਾ ਸੀ। ਉਸ ਸਮੇਂ ਭਾਰਤ ਨੇ 27 ਸੋਨੇ ਦੇ ਤਗਮਿਆਂ ਸਮੇਤ ਕੁੱਲ 108 ਤਗਮੇ ਜਿੱਤੇ ਸਨ, ਜੋ ਉਸ ਸਮੇਂ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਭਾਰਤ ਫਿਲਹਾਲ ਤਗਮਾ ਸੂਚੀ ਵਿਚ ਚੌਥੇ ਸਥਾਨ ‘ਤੇ ਹੈ ਪਰ ਇਹ ਸਥਿਤੀ ਬਦਲ ਸਕਦੀ ਹੈ, ਕਿਉਂਕਿ ਸਨਿਚਰਵਾਰ ਨੂੰ ਕੁਝ ਮੁਕਾਬਲਿਆਂ ਦੇ ਫਾਈਨਲ ਹੋਣੇ ਹਨ, ਜਿਨ੍ਹਾਂ ਵਿਚ ਭਾਰਤ ਦਾ ਕੋਈ ਵੀ ਖਿਡਾਰੀ ਹਿੱਸਾ ਨਹੀਂ ਲੈ ਰਿਹਾ ਹੈ।ਹਮੇਸ਼ਾ ਵਾਂਗ, ਐਥਲੈਟਿਕਸ ਸਭ ਤੋਂ ਅੱਗੇ ਰਿਹਾ ਅਤੇ ਇਸ ਵਿਚ ਕੁੱਲ 65 ਤਗਮੇ ਜਿੱਤੇ ਗਏ, ਜੋ 2023 ਦੇ ਮੁਕਾਬਲੇ 12 ਵੱਧ ਹਨ।ਸ਼ੁੱਕਰਵਾਰ ਨੂੰ ਬੈਡਮਿੰਟਨ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਸੋਨੇ ਦੇ ਤਗਮੇ ਜਿੱਤੇ। ਇਨ੍ਹਾਂ ਵਿਚ ਪੈਰਿਸ ਪੈਰਾ-ਉਲੰਪਿਕ ਚੈਂਪੀਅਨ ਨਿਤੇਸ਼ ਕੁਮਾਰ ਅਤੇ ਨਵੀਨ ਸ਼ਿਵਕੁਮਾਰ ਦੀਆਂ ਵਿਅਕਤੀਗਤ ਜਿੱਤਾਂ ਸ਼ਾਮਿਲ ਹਨ।ਤਜਰਬੇਕਾਰ ਨਿਤੇਸ਼ ਨੇ ਪੁਰਸ਼ ਸਿੰਗਲਜ਼ ਐਸਐਲ-3 ਵਰਗ ਵਿਚ ਸੋਨਾ ਅਤੇ ਮਿਸ਼ਰਤ ਡਬਲਜ਼ ਐਸਐਲ-3-ਐਸਯੂ5 ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਪਹਿਲੀ ਵਾਰ ਇਨ੍ਹਾਂ ਖੇਡਾਂ ਵਿਚ ਹਿੱਸਾ ਲੈ ਰਹੇ ਨਵੀਨ ਨੇ ਪੁਰਸ਼ ਸਿੰਗਲਜ਼ ਐਸਐਲ-4 ਵਰਗ ਵਿਚ ਸੋਨ ਤਗਮਾ ਹਾਸਲ ਕੀਤਾ। 31 ਸਾਲਾ ਨਿਤੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ ਸਿੰਗਲਜ਼ ਫਾਈਨਲ ਵਿਚ ਆਪਣੇ ਹੀ ਦੇਸ਼ ਦੇ ਖਿਡਾਰੀ ਅਤੇ ਟੋਕੀਓ ਪੈਰਾਲੰਪਿਕ ਦੇ ਸੋਨ ਤਗਮਾ ਜੇਤੂ ਪ੍ਰਮੋਦ ਭਗਤ ਨੂੰ 21-18, 21-16 ਨਾਲ ਹਰਾਇਆ। ਉਸ ਨੇ ਪੈਰਿਸ ਪੈਰਾਲੰਪਿਕਸ ਦੀ 24 ਸਾਲਾ ਚਾਂਦੀ ਤਗਮਾ ਜੇਤੂ ਨੇ ਮਾਨਸੀ ਜੋਸ਼ੀ ਨਾਲ ਮਿਲ ਕੇ ਮਹਿਲਾ ਡਬਲਜ਼ ਐਸਐਲ-3-ਐਸਯੂ5 ਵਰਗ ਦਾ ਖਿਤਾਬ ਵੀ ਜਿੱਤਿਆ। ਐਥਲੈਟਿਕਸ ਵਿਚ ਸੰਦੀਪ ਅਤੇ ਹਾਨੀ ਨੇ ਕ੍ਰਮਵਾਰ ਪੁਰਸ਼ਾਂ ਦੀ 400 ਮੀਟਰ ਟੀ-64 ਦੌੜ ਅਤੇ ਨੇਜ਼ਾਬਾਜ਼ੀ ਐਫ-37/38 ਮੁਕਾਬਲਿਆਂ ਵਿਚ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੋਨ ਤਗਮੇ ਜਿੱਤੇ। ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਮੌਜੂਦਾ ਪੈਰਾਲੰਪਿਕ ਅਤੇ ਵਿਸ਼ਵ ਚੈਂਪੀਅਨ ਸੁਮਿਤ ਅੰਤਿਲ ਵਲੋਂ ਦੇਖਣ ਨੂੰ ਮਿਲਿਆ, ਜਿਸ ਨੇ ਪੁਰਸ਼ਾਂ ਦੇ ਨੇਜਾਬਾਜ਼ੀ ਐਫ-42-44/61-64 ਸੰਯੁਕਤ ਮੁਕਾਬਲੇ ਵਿਚ 72.46 ਮੀਟਰ ਦੀ ਸਰਵੋਤਮ ਦੂਰੀ ਤੈਅ ਕਰਕੇ ਭਾਰਤ ਲਈ ਜਿੱਤ ਯਕੀਨੀ ਬਣਾਈ।ਵ੍ਹੀਲਚੇਅਰ ‘ਤੇ ਨਿਰਭਰ ਪ੍ਰਣਵ ਸੂਰਮਾ ਨੇ ਪੁਰਸ਼ਾਂ ਦੇ ਡਿਸਕਸ ਥਰੋਅ ਮੁਕਾਬਲੇ ਵਿਚ 32.87 ਮੀਟਰ ਦੀ ਦੂਰੀ ਨਾਲ ਖੇਡਾਂ ਦਾ ਨਵਾਂ ਰਿਕਾਰਡ ਬਣਾਉਂਦੇ ਹੋਏ ਸੋਨ ਤਗਮਾ ਜਿੱਤਿਆ, ਇਸ ਤੋਂ ਪਹਿਲਾਂ ਸੰਦੀਪ ਨੇ 400 ਮੀਟਰ ਟੀ-64 ਫਾਈਨਲ ਵਿਚ 52.28 ਸਕਿੰਟ ਦਾ ਸਮਾਂ ਕੱਢ ਕੇ ਵਿਸ਼ਵ ਰਿਕਾਰਡ ਬਣਾਇਆ ਅਤੇ ਜਿੱਤ ਹਾਸਲ ਕੀਤੀ।ਜੈਵਲਿਨ ਥਰੋਅ (ਨੇਜ਼ਾ ਸੁੱਟਣ) ਦੇ ਐਫ-37/38 ਫਾਈਨਲ ਵਿਚ ਹੈਨੀ ਨੇ 60.49 ਮੀਟਰ ਦੀ ਦੂਰੀ ਤੱਕ ਨੇਜ਼ਾ ਸੁੱਟ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਅਤੇ ਸੋਨ ਤਗਮਾ ਜਿੱਤਿਆ। ਪੈਰਾ-ਸ਼ੂਟਰ ਮੋਨਾ ਅਗਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਰਿਕਾਰਡ ਤੋੜਿਆ ਅਤੇ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੋਜੀਸ਼ਨ ਐਸਐਚ-1 ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ। ਉਸ ਨੇ ਆਈਚੀ ਪ੍ਰੀਫੈਕਚਰ ਜਨਰਲ ਸ਼ੂਟਿੰਗ ਗੈਲਰੀ ਵਿਖੇ 357.5 ਅੰਕ ਪ੍ਰਾਪਤ ਕਰਕੇ ਨਵਾਂ ਰਿਕਾਰਡ ਬਣਾਇਆ ਅਤੇ ਇਸ ਵੱਡੇ ਮੁਕਾਬਲੇ ਵਿਚ ਆਪਣਾ ਦੂਜਾ ਸੋਨ ਤਗਮਾ ਹਾਸਲ ਕੀਤਾ। ਪੈਰਾਲੰਪਿਕ ਚੈਂਪੀਅਨ ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਵਿਜੇ ਸੁਂਡੀ (ਜੋ ਪਹਿਲੀ ਵਾਰ ਇਸ ਪੱਧਰ ‘ਤੇ ਖੇਡ ਰਹੇ ਸਨ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੇ ਡਬਲਜ਼ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ।
ਖੇਡ ਸੰਸਾਰ
Free
ਭਾਰਤ ਨੇ ਇਕ ਦਿਨ ’ਚ ਸਭ ਤੋਂ ਵੱਧ 9 ਸੋਨ ਤਗਮੇ ਜਿੱਤੇ
ਨਾਗੋਆ, 23 ਅਕਤੂਬਰ (ਪੀ. ਟੀ.
400 ਮੀਟਰ ’ਚ ਸੋਨ ਤਗਮਾ ਜਿੱਤਣ ਉਪਰੰਤ ਸੰਦੀਪ ਰਾਸ਼ਟਰੀ ਝੰਡੇ ਨਾਲ।
ਭਾਰਤ ਨੇ ਇਕ ਦਿਨ ’ਚ ਸਭ ਤੋਂ ਵੱਧ 9 ਸੋਨ ਤਗਮੇ ਜਿੱਤੇ
30 ਸੋਨੇ, 35 ਚਾਂਦੀ ਤੇ 49 ਕਾਂਸੀ ਸਮੇਤ 114 ਤਗਮਿਆਂ ਨਾਲ ਸਫ਼ਰ ਸਮਾਪਤ
24-10-2026