15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਹਰੇਕ ਫੁੱਟਬਾਲ ਫੈਡਰੇਸ਼ਨ ਨੂੰ 2 ਕਰੋੜ 50 ਲੱਖ ਡਾਲਰ ਦੇਵੇਗਾ ‘ਫੀਫਾ’

ਸਾਓ ਪਾਓਲੋ, 14 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 15-10-2026

ਸਾਓ ਪਾਓਲੋ, 14 ਅਕਤੂਬਰ (ਪੀ. ਟੀ. ਆਈ.)-ਵਿਸ਼ਵ ਫੁੱਟਬਾਲ ਦੀ ਸਰਬਉੱਚ ਸੰਸਥਾ ‘ਫੀਫਾ’ ਸਾਲ 2027 ਤੋਂ 2030 ਤੱਕ ਆਪਣੇ ਮੈਂਬਰ ਦੇਸ਼ਾਂ ਨੂੰ ਫੁੱਟਬਾਲ ਦੇ ਵਿਕਾਸ ਲਈ 6.36 ਅਰਬ ਡਾਲਰ ਦੇ ਬਜ਼ਟ ਦਾ ਪ੍ਰਸਤਾਵ ਰੱਖੇਗਾ, ਜਿਸ ਤਹਿਤ ਹਰੇਕ ਕੌਮੀ ਫੁੱਟਬਾਲ ਫੈਡਰੇਸ਼ਨ ਨੂੰ ਕਰੀਬ 2 ਕਰੋੜ 50 ਲੱਖ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ‘ਫੀਫਾ’ ਅਨੁਸਾਰ ਹਾਲ ਹੀ ’ਚ ਹੋਏ ਵਿਸ਼ਵ ਕੱਪ ਤੋਂ ਪ੍ਰਾਪਤ ਪੈਸਿਆਂ ਦੀ ਵਰਤੋਂ ਆਪਣੀਆਂ 211 ਫੈਡਰੇਸ਼ਨਾਂ, ਐਸੋਸੀਏਸ਼ਨ ਅਤੇ ਹੋਰਨਾਂ ਹਿੱਤਧਾਰਕਾਂ ਵਿਚ ਫੁੱਟਬਾਲ ਦੇ ਵਿਕਾਸ ਲਈ ਨਿਵੇਸ਼ ਕਰੇਗਾ। ਇਸ ਤੋਂ ਪਹਿਲਾਂ ਹਰੇਕ ਫੁੱਟਬਾਲ ਫੈਡਰੇਸ਼ਨ ਨੂੰ ਚਾਰ ਸਾਲ ਦੀ ਮਿਆਦ ਦੌਰਾਨ ਇਕ ਕਰੋੜ ਡਾਲਰ ਮਿਲਦੇ ਸਨ।ਉਕਤ ਯੋਜਨਾ ਨੂੰ ‘ਫੀਫਾ ਕੌਂਸਲ’ ਦਸੰਬਰ 2026 ’ਚ ਅੰਤਿਮ ਰੂਪ ਦੇਵੇਗੀ ਅਤੇ ਫਿਰ ਮਾਰਚ 2027 ’ਚ 77ਵੀਂ ‘ਫੀਫਾ ਕਾਂਗਰਸ’ ਵਿਚ ਇਸ ਨੂੰ ਅੰਤਿਮ ਮਨਜ਼ੂਰੀ ਦਿੱਤੀ ਜਾਵੇਗੀ। ‘ਫੀਫਾ’ ਨੇ ਇਹ ਵੀ ਕਿਹਾ ਕਿ ਉਹ 6 ਮਹਾਂਦੀਪੀ ਫੈਡਰੇਸ਼ਨਾਂ ’ਚੋਂ ਹਰੇਕ ਨੂੰ 9.9 ਕਰੋੜ ਡਾਲਰ ਦੀ ਪੇਸ਼ਕਸ਼ ਵੀ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਨਾਲ 17 ਸਾਲਾਂ ਬਾਅਦ ਪੰਜਾਬ ਵਿਚ ਅੰਤਰਰਾਸ਼ਟਰੀ ਹਾਕੀ ਦੀ ਵਾਪਸੀ ਅਗਲੀ ਖ਼ਬਰ ਆਈ . ਸੀ . ਸੀ . ਟੀ -20 ਰੈਂਕਿੰਗ ’ ਚ ਅਈਅਰ ਪਹਿਲੀ ਵਾਰ ਚੌਥੇ ਸਥਾਨ ’ ਤੇ
Ad Position 24