ਹਰਜੀਤ ਸਿੰਘ ਪੰਜਾਬ ਸੀਨੀਅਰ ਹਾਕੀ ਟੀਮ ਦੇ ਕਪਤਾਨ ਬਣੇ
ਜਲੰਧਰ, 12 ਅਕਤੂਬਰ (ਡਾ. ਜਤਿੰਦਰ ਸਾਬੀ )-ਹਾਕੀ ਇੰਡੀਆ ਵਲੋਂ ਉਤਰ ਪ੍ਰਦੇਸ਼ ਦੇ ਸ਼ਹਿਰ ਝਾਂਸੀ ਵਿਚ 10 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਈ ਜਾ ਰਹੀ 16ਵੀਂ ਹਾਕੀ ਇੰਡੀਆ ਸੀਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਸੀਨੀਅਰ ਮੈਨ ਹਾਕੀ ਟੀਮ ਦੀ ਕਪਤਾਨੀ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਹਰਜੀਤ ਸਿੰਘ ਨੂੰ ਸੌਂਪੀ ਗਈ ਹੈ।
ਜਲੰਧਰ, 12 ਅਕਤੂਬਰ (ਡਾ. ਜਤਿੰਦਰ ਸਾਬੀ )-ਹਾਕੀ ਇੰਡੀਆ ਵਲੋਂ ਉਤਰ ਪ੍ਰਦੇਸ਼ ਦੇ ਸ਼ਹਿਰ ਝਾਂਸੀ ਵਿਚ 10 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਈ ਜਾ ਰਹੀ 16ਵੀਂ ਹਾਕੀ ਇੰਡੀਆ ਸੀਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਸੀਨੀਅਰ ਮੈਨ ਹਾਕੀ ਟੀਮ ਦੀ ਕਪਤਾਨੀ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਹਰਜੀਤ ਸਿੰਘ ਨੂੰ ਸੌਂਪੀ ਗਈ ਹੈ। ਇਸ ਸੰਬੰਧੀ ਹਾਕੀ ਪੰਜਾਬ ਦੇ ਸੀ.ਈ.ਓ. ਕੁਲਬੀਰ ਸਿੰਘ ਨੇ ਦੱਸਿਆ ਕਿ ਚੁਣੀ ਹੋਈ ਪੰਜਾਬ ਹਾਕੀ ਟੀਮ 15 ਅਕਤੂਬਰ ਨੂੰ ਬੰਗਾਲ ਦੇ ਖਿਲਾਫ ਆਪਣਾ ਪਹਿਲਾ ਮੈਚ ਖੇਡੇਗੀ। ਟੀਮ ’ਚ ਹਰਜੀਤ ਸਿੰਘ ਤੋਂ ਇਲਾਵਾ ਪਾਰਸ ਮਲਹੋਤਰਾ, ਨਿਤਨ ਸਿੰਘ, ਮਨਰਾਜ ਸਿੰਘ ਮਰੋਕ, ਗੁਰਜੋਤ ਸਿੰਘ ਸੰਘਾ, ਉਜਵਲ ਸਿੰਘ, ਜੋਬਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਵਿਸ਼ਾਲ ਯਾਦਵ, ਦਿਲਰਾਜ ਸਿੰਘ, ਗੁਰਜੋਤ ਸਿੰਘ, ਗੁਰਸੇਵਕ ਸਿੰਘ, ਪ੍ਰਭਦੀਪ ਸਿੰਘ, ਲਵਨੂਰ ਸਿੰਘ, ਮਨਮੀਤ ਸਿੰਘ ਰਾਏ, ਪਵਨਦੀਪ ਸਿੰਘ, ਸਿਮਰਨਜੋਤ ਸਿੰਘ ਅਤੇ ਏਕਮਪ੍ਰੀਤ ਸਿੰਘ ਸ਼ਾਮਿਲ ਹਨ। ਟੀਮ ਦੇ ਕੋਚ ਦਲਜੀਤ ਸਿੰਘ ਢਿੱਲੋਂ ਹੋਣਗੇ ਜਦਕਿ ਗੁਰਪ੍ਰੀਤ ਸਿੰਘ ਟੀਮ ਦੇ ਮੈਨੇਜਰ ਹੋਣਗੇ।