ਦੁਬਈ, 14 ਅਕਤੂਬਰ (ਪੀ. ਟੀ. ਆਈ.)-ਭਾਰਤੀ ਕਪਤਾਨ ਸ਼੍ਰੇਅਸ ਅਈਅਰ ਵੈਸਟਇੰਡੀਜ਼ ਖ਼ਿਲਾਫ਼ ਮੌਜੂਦਾ ਪੰਜ ਮੈਚਾਂ ਦੀ ਘਰੇਲੂ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਈ.ਸੀ.ਸੀ. ਬੱਲੇਬਾਜ਼ਾਂ ਦੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ’ਚ ਤਿੰਨ ਸਥਾਨ ਦੇ ਫਾਇਦੇ ਨਾਲ ਕਰੀਅਰ ਦੇ ਸਰਬੋਤਮ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਅਈਅਰ ਨੇ ਲਖਨਊ ਵਿਚ ਲੜੀ ਦੇ ਪਹਿਲੇ ਮੈਚ ਦੌਰਾਨ ਆਪਣਾ ਪਹਿਲਾ ਟੀ-20 ਸੈਂਕੜਾ ਜੜਿਆ ਸੀ। ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਸਿਖਰਲੇ 10 ’ਚ ਭਾਰਤ ਦੇ ਚਾਰ ਖਿਡਾਰੀ ਸ਼ਾਮਿਲ ਹਨ।ਈਸ਼ਾਨ ਕਿਸ਼ਨ 904 ਅੰਕਾਂ ਨਾਲ ਸਿਖਰ ’ਤੇ ਕਾਬਜ਼ ਹਨ। ਉਸ ਨੇ ਸਾਥੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨਾਲੋਂ 13 ਅੰਕਾਂ ਦੀ ਬੜਤ ਬਣਾ ਰੱਖੀ ਹੈ। ਪਾਕਿਸਾਤਨ ਦੇ ਸਾਹਿਬਜ਼ਾਦਾ ਫਰਹਾਨ ਕਰੀਅਰ ਦੇ ਸਰਬੋਤਮ 883 ਅੰਕਾਂ ਨਾਲ ਤੀਜੇ ਸਥਾਨ ’ਤੇ ਹਨ।
ਖੇਡ ਸੰਸਾਰ
Free
ਆਈ . ਸੀ . ਸੀ . ਟੀ -20 ਰੈਂਕਿੰਗ ’ ਚ ਅਈਅਰ ਪਹਿਲੀ ਵਾਰ ਚੌਥੇ ਸਥਾਨ ’ ਤੇ
ਦੁਬਈ, 14 ਅਕਤੂਬਰ (ਪੀ. ਟੀ.
ਅਜੀਤ ਡੈਸਕ
15-10-2026