18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਗਾਲੇ ਟੈਸਟ-ਭਾਰਤ ਨੇ 178 ਦੌੜਾਂ ਦੀ ਬੜਤ ਕੀਤੀ ਦਰਜ

ਗਾਲੇ, 17 ਅਗਸਤ (ਏਜੰਸੀ)-ਭਾਰਤ ਤੇ ਸ੍ਰੀਲੰਕਾ ਵਿਚਕਾਰ 2 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਇਸ ਸਮੇਂ ਗਾਲੇ ਦੇ ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਚੱਲ ਰਿਹਾ ਹੈ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ 462 ਦੌੜਾਂ ਬਣਾਈਆਂ।

Ad Position 21
No active advertisement
ਅਜੀਤ ਡੈਸਕ 18-08-2026
ਗਾਲੇ, 17 ਅਗਸਤ (ਏਜੰਸੀ)-ਭਾਰਤ ਤੇ ਸ੍ਰੀਲੰਕਾ ਵਿਚਕਾਰ 2 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਇਸ ਸਮੇਂ ਗਾਲੇ ਦੇ ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਚੱਲ ਰਿਹਾ ਹੈ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ 462 ਦੌੜਾਂ ਬਣਾਈਆਂ। ਅੱਜ ਮੈਚ ਦੇ ਤੀਜਾ ਦਿਨ ਜਵਾਬ ਵਿਚ, ਸ੍ਰੀਲੰਕਾ ਦੀ ਟੀਮ ਸੋਨਲ ਦਿਨੁਸ਼ਾ ਦੇ ਸੈਂਕੜੇ ਦੀ ਬਦੌਲਤ ਦਿਨ ਦੀ ਖੇਡ ਖਤਮ ਹੋਣ ਤੱਕ 284 ਦੌੜਾਂ ਬਣਾਉਣ ’ਚ ਕਾਮਯਾਬ ਰਹੀ। ਨਤੀਜੇ ਵਜੋਂ, ਭਾਰਤ ਨੇ ਪਹਿਲੀ ਪਾਰੀ ਦੇ ਆਧਾਰ ’ਤੇ 178 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਅੱਜ ਸ੍ਰੀਲੰਕਾ ਦੀ ਪਹਿਲੀ ਪਾਰੀ ਖਤਮ ਹੋਣ ਤੋਂ ਬਾਅਦ ਮੌਸਮ ਵਿਗੜ ਗਿਆ। ਅਸਮਾਨ ਬੱਦਲਵਾਈ ਅਤੇ ਹਨੇਰਾ ਹੋ ਗਿਆ। ਨਤੀਜੇ ਵਜੋਂ, ਭਾਰਤ ਦੀ ਦੂਜੀ ਪਾਰੀ ਸ਼ੁਰੂ ਨਹੀਂ ਹੋ ਸਕੀ ਤੇ ਅੰਪਾਇਰਾਂ ਨੇ ਦਿਨ ਲਈ ਸਟੰਪਸ ਦਾ ਐਲਾਨ ਕੀਤਾ। ਜਡੇਜਾ ਨੇ 350 ਟੈਸਟ ਵਿਕਟ ਕੀਤੇ ਪੂਰੇ ਗਾਲੇ ਟੈਸਟ ਦੇ ਤੀਜੇ ਦਿਨ ਰਵਿੰਦਰ ਜਡੇਜਾ ਨੇ 350 ਟੈਸਟ ਵਿਕਟਾਂ ਪੂਰੀਆਂ ਕਰਕੇ ਵੱਡੀ ਉਪਲਬਧੀ ਆਪਣੇ ਨਾਮ ਕੀਤੀ। ਇਸ ਦੇ ਨਾਲ ਹੀ ਉਹ ਟੈਸਟ ਕ੍ਰਿਕਟ ਵਿਚ 4,000 ਤੋਂ ਵੱਧ ਦੌੜਾਂ ਤੇ 350 ਤੋਂ ਵੱਧ ਵਿਕਟਾਂ ਲੈਣ ਵਾਲੇ ਕਪਿਲ ਦੇਵ ਤੋਂ ਬਾਅਦ ਦੂਜੇ ਭਾਰਤੀ ਬਣ ਗਏ ਹਨ। ਜਡੇਜਾ ਨੇ 4,108 ਦੌੜਾਂ ਤੇ 351 ਵਿਕਟਾਂ ਨਾਲ ਦੁਨੀਆ ਦੇ ਇਸ ਵਿਸ਼ੇਸ਼ ਕਲੱਬ ਵਿਚ ਜਗ੍ਹਾ ਬਣਾਈ ਹੈ। ਇਸ ਕਲੱਬ ’ਚ ਕਪਿਲ ਦੇਵ, ਇਆਨ ਬੋਥਮ ਤੇ ਡੈਨੀਅਲ ਵਿਟੋਰੀ ਵੀ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਹਾਕੀ ਵਿਸ਼ਵ ਕੱਪ-ਇੰਗਲੈਂਡ ’ਤੋਂ 4-2 ਨਾਲ ਭਾਰਤ ਨੂੰ ਮਿਲੀ ਹਾਰ ਅਗਲੀ ਖ਼ਬਰ —ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ— ਸਿੰਧੂ ਦੂਜੇ ਦੌਰ ’ਚ ਅੱਗੇ ਵਧੀ, ਤ੍ਰਿਸ਼ਾ-ਗਾਇਤਰੀ ਨੇ ਵੀ ਜਿੱਤ ਕੀਤੀ ਦਰਜ
Ad Position 24