21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਾਲੀਵੁੱਡ ਦੇ ਵੱਡੇ ਪ੍ਰਾਜੈਕਟ 'ਸਮੁਕ' ਦਾ ਹਿੱਸਾ ਬਣੀ ਰੁਕਮਣੀ ਮੈਤਰਾ?

ਬਾਲੀਵੁੱਡ ਦੇ ਵੱਡੇ ਪ੍ਰਾਜੈਕਟ 'ਸਮੁਕ' ਦਾ ਹਿੱਸਾ ਬਣੀ ਰੁਕਮਣੀ ਮੈਤਰਾ?

Ad Position 21
No active advertisement
ਅਜੀਤ ਡੈਸਕ 21-10-2026

ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਪੈਦਾ ਹੋਈ ਬੰਗਲਾ ਫ਼ਿਲਮਾਂ ਦੀ ਮੰਨੀ-ਪ੍ਰਮੰਨੀ ਅਦਾਕਾਰਾ ਰੁਕਮਣੀ ਮੈਤਰਾ ਨੇ ਮਹਿਜ਼ 13 ਸਾਲ ਦੀ ਉਮਰ ਵਿਚ ਮਾਡਲਿੰਗ ਵਿਚ ਆਪਣਾ ਕਰੀਅਰ ਸ਼ੁਰੂ ਕਰਦੇ ਹੋਏ ਦੇਸ਼ ਦੀਆਂ ਕਈ ਵੱਡੀਆਂ ਕੰਪਨੀਆਂ ਦੀਆਂ ਮਸ਼ਹੂਰੀਆਂ ਲਈ ਮਾਡਲਿੰਗ ਕੀਤੀ ਹੈ |

ਰਾਜ ਚੱਕਰਵਰਤੀ ਦੇ ਨਿਰੇਦਸ਼ਨ ਵਿਚ ਬਣੀ ਬੰਗਾਲੀ ਫ਼ਿਲਮ 'ਚਾਂਪ' ਵਿਚ ਅਭਿਨੇਤਾ ਦੇਵ ਨਾਲ ਇਕ ਕਿਰਦਾਰ ਵਿਚ ਰੁਕਮਣੀ ਮੈਤਰਾ ਨੇ ਫ਼ਿਲਮਾਂ ਵਿਚ ਡੈਬਿਊ ਕੀਤਾ ਸੀ | ਉਸ ਤੋਂ ਬਾਅਦ ਉਨ੍ਹਾਂ ਨੇ ਦੇਵ ਦੇ ਨਾਲ ਅੱਠ ਫ਼ਿਲਮਾਂ ਵਿਚ ਕੰਮ ਕੀਤਾ |
ਨਿਰਦੇਸ਼ਕ ਰਾਜ ਚੱਕਰਵਰਤੀ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ 'ਸਨਕ' ਵਿਚ ਵਿਧੁਤ ਜਾਮਵਾਲ ਦੇ ਉਲਟ ਮੁੱਖ ਅਦਾਕਾਰਾ ਦੇ ਤੌਰ 'ਤੇ ਉਸ ਨੇ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ |
ਰੁਕਮਣੀ ਮੈਤਰਾ ਦੇ ਪ੍ਰਸੰਸਕਾਂ ਲਈ ਇਕ ਚੰਗੀ ਖ਼ਬਰ ਆ ਰਹੀ ਹੈ ਕਿ ਉਹ ਛੇਤੀ ਹੀ ਅਕਸ਼ੈ ਕੁਮਾਰ ਦੀ ਸਾਇੰਸ-ਫਿਕਸ਼ਨ ਐਕਸ਼ਨ ਥਿ੍ਲਰ 'ਸਮੁਕ' ਵਿਚ ਉਸ ਦੇ ਉਲਟ ਮੁੱਖ ਭੂਮਿਕਾ ਵਿਚ ਨਜ਼ਰ ਆ ਸਕਦੀ ਹੈ | ਇਸ ਲਈ ਨਿਰਮਾਤਾ ਦੇ ਨਾਲ ਉਸ ਦੀ ਗੱਲਬਾਤ ਮਹੱਤਵਪੂਰਨ ਦੌਰ ਵਿਚ ਚੱਲ ਰਹੀ ਹੈ |
ਕਨਿਸ਼ਕ ਵਰਮਾ ਦੇ ਨਿਰੇਦਸ਼ਨ ਵਿਚ ਬਣ ਰਹੀ ਇਸ ਫ਼ਿਲਮ ਦਾ ਨਿਰਮਾਣ ਸਨਸ਼ਾਈਨ ਪਿਕਚਰਜ਼ ਦੇ ਬੈਨਰ ਹੇਠ ਵਿਪੁਲ ਅੰਮਿ੍ਤਲਾਲ ਸ਼ਾਹ ਕਰ ਰਹੇ ਹਨ, ਜਦ ਕਿ ਆਸ਼ੀਨ ਏ. ਸ਼ਾਹ ਇਸ ਦੇ ਸਹਿ-ਨਿਰਮਾਤਾ ਹਨ | ਫ਼ਿਲਮ ਵਿਚ ਸਾਇੰਸ ਫਿਕਸ਼ਨ ਦੇ ਨਾਲ ਐਕਸ਼ਨ ਅਤੇ ਸਰਵਾਈਕਲ ਦਾ ਰੋਮਾਂਚ ਦੇਖਣ ਨੂੰ  ਮਿਲੇਗਾ | ਇਸ ਫ਼ਿਲਮ ਨੂੰ  ਬਹੁਤ ਵੱਡੇ ਪੱਧਰ 'ਤੇ ਸਿਨੇਮਾ ਘਰਾਂ ਲਈ ਬਣਾਇਆ ਜਾ ਰਿਹਾ ਹੈ | ਖ਼ਬਰਾਂ ਦੀ ਮੰਨੀਏ ਤਾਂ ਨਿਰਮਾਤਾ ਨੂੰ  ਅਕਸ਼ੈ ਕੁਮਾਰ ਦੇ ਨਾਲ ਇਕ ਇਸ ਤਰ੍ਹਾਂ ਦੀ ਅਦਾਕਾਰਾ ਦੀ ਭਾਲ ਸੀ ਜੋ ਇਸ ਮਹੱਤਵਪੂਰਨ ਭੂਮਿਕਾ ਵਿਚ ਗਹਿਰਾਈ ਅਤੇ ਇੰਟੈਸਿਟੀ ਲਿਆ ਸਕੇ | ਨਿਰਮਾਤਾ ਦਾ ਮੰਨਣਾ ਹੈ ਕਿ ਫ਼ਿਲਮ ਦੇ ਨਾਲ ਰੁਕਮਣੀ ਦੇ ਜੁੜਨ ਨਾਲ ਫ਼ਿਲਮ ਨੂੰ  ਇਕ ਵੱਖਰਾ ਹੀ ਐਨਰਜੀ ਪੱਧਰ ਮਿਲ ਸਕੇਗਾ |
ਬੰਗਾਲੀ ਸਿਨੇਮਾ ਵਿਚ ਆਪਣੀ ਪਛਾਣ ਬਣਾ ਚੁੱਕੀ ਰੁਕਮਣੀ ਦਾ ਨਾਂਅ ਜੇਕਰ ਇਸ ਪ੍ਰੋਜੈਕਟ ਲਈ ਫਾਈਨਲ ਹੁੰਦਾ ਹੈ ਤਾਂ ਉਦੋਂ ਹਿੰਦੀ ਸਿਨੇਮਾ ਦੇ ਇਸ ਵੱਡੇ ਪ੍ਰੋਜੈਕਟ ਦਾ ਹਿੱਸਾ ਬਣਨਾ ਨਿਸ਼ਚਿਤ ਹੀ ਉਸ ਲਈ ਇਕ ਨਵਾਂ ਅਨੁਭਵ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਹਾਲੀਵੁੱਡ 'ਚ ਦਸਤਕ ਅਗਲੀ ਖ਼ਬਰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਐਡਵੋਕੇਟ ਅਭਿਰਾ, ਸਮਿ੍ਧੀ ਸ਼ੁਕਲਾ
Ad Position 24