21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪਾਲੀਵੁੱਡ ਤੋਂ ਬਾਲੀਵੁੱਡ ਤੱਕ 'ਪਤੀਲਾ' ਦੀ ਧਮਾਲ!

ਪਾਲੀਵੁੱਡ ਤੋਂ ਬਾਲੀਵੁੱਡ ਤੱਕ 'ਪਤੀਲਾ' ਦੀ ਧਮਾਲ!

Ad Position 21
No active advertisement
ਅਜੀਤ ਡੈਸਕ 21-10-2026

ਸੰਦੀਪ ਜਿਤ ਪੰਜਾਬੀ ਫ਼ਿਲਮ ਇੰਡਸਟਰੀ ਦੀ ਗੱਲ ਹੋਵੇ ਤੇ ਸਾਡੇ ਸੁਪਰ-ਟੈਲੈਂਟਿਡ ਅਤੇ ਮਿਹਨਤੀ ਕਲਾਕਾਰ ਸੰਦੀਪ ਜਿਤ ਪਤੀਲਾ ਦਾ ਜ਼ਿਕਰ ਨਾ ਆਵੇ... ਭਲਾ ਇਹ ਕਿਵੇਂ ਹੋ ਸਕਦਾ ਹੈ! ਆਪਣੇ ਦੇਸੀ ਠਾਠ, ਵੱਖਰੇ ਸਟਾਈਲ ਤੇ ਦਮਦਾਰ ਅਦਾਕਾਰੀ ਨਾਲ ਪਤੀਲਾ ਨੇ ਪੰਜਾਬੀ ਸਿਨੇਮਾ ਤੋਂ ਲੈ ਕੇ ਬਾਲੀਵੁੱਡ, ਛੋਟੇ ਪਰਦੇ, ਸੁਪਰਹਿੱਟ ਟੈਲੀਫ਼ਿਲਮਾਂ ਅਤੇ ਓਟੀਟੀ (OTT) ਦੇ ਵੱਡੇ ਪਲੇਟਫ਼ਾਰਮਾਂ ਤੱਕ ਆਪਣੇ ਨਾਮ ਦਾ ਡੰਕਾ ਵਜਾਇਆ ਹੈ! 4 ਜੁਲਾਈ 1977 ਨੂੰ ਜਨਮੇ ਸੰਦੀਪ ਜਿਤ ਪਤੀਲਾ ਨੇ ਆਪਣੇ ਫ਼ਿਲਮੀ ਸਫ਼ਰ 'ਚ ਇਕ ਤੋਂ ਵੱਧ ਕੇ ਇਕ ਯਾਦਗਾਰ ਕਿਰਦਾਰ ਨਿਭਾਏ ਹਨ | ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਸਿਅਤ ਇਹ ਹੈ ਕਿ ਉਹ ਰੋਲ ਛੋਟਾ ਹੈ ਜਾਂ ਵੱਡਾ, ਇਹ ਨਹੀਂ ਦੇਖਦੇ, ਬਸ ਸਕ੍ਰੀਨ 'ਤੇ ਆਉਂਦਿਆਂ ਹੀ ਛਾ ਜਾਂਦੇ ਹਨ! ਕਈ ਵਾਰ ਤਾਂ ਉਨ੍ਹਾਂ ਦਾ ਕੁਝ ਮਿੰਟਾਂ ਦਾ ਕਿਰਦਾਰ ਹੀ ਪੂਰੀ ਫ਼ਿਲਮ 'ਤੇ ਭਾਰੀ ਪੈ ਜਾਂਦਾ ਹੈ ਤੇ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਜਾਂਦਾ ਹੈ | ਫ਼ਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਦੀ ਦੁਨੀਆ ਵਿਚ ਵੀ ਉਨ੍ਹਾਂ ਦਾ ਪੂਰਾ ਬੋਲਬਾਲਾ ਹੈ |

ਉਨ੍ਹਾਂ ਦੀਆਂ ਵਾਇਰਲ ਵੀਡੀਓਜ਼ ਵਿਚ ਪੰਜਾਬੀ ਇੰਡਸਟਰੀ ਦੇ ਵੱਡੇ-ਵੱਡੇ ਦਿਗੱਜ ਕਲਾਕਾਰ ਵੀ ਰੌਣਕ ਲਾਉਂਦੇ ਨਜ਼ਰ ਆਉਂਦੇ ਹਨ | ਜਸਵਿੰਦਰ ਭੱਲਾ, ਬਿੰਨੂ ਢਿੱਲੋਂ, ਮਾਸਟਰ ਸਲੀਮ ਅਤੇ ਕਲੇਰ ਕੰਠ ਵਰਗੀਆਂ-ਵੱਡੀਆਂ ਸ਼ਖ਼ਸੀਅਤਾਂ ਨਾਲ ਉਨ੍ਹਾਂ ਦੀਆਂ ਵੀਡੀਓਜ਼ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ | ਉਸ ਨੇ ਪੰਜਾਬੀ ਇੰਡਸਟਰੀ 'ਚ ਆਪਣੀ ਕਾਮੇਡੀ ਟਾਈਮਿੰਗ ਨਾਲ ਸਭ ਨੂੰ ਹਸਾ-ਹਸਾ ਕੇ ਲੋਟ-ਪੋਟ ਕੀਤਾ | ਉਨ੍ਹਾਂ ਦੇ ਕਰੀਅਰ ਨੂੰ ਅਸਲ ਉਡਾਣ ਮਿਲੀ ਬਲਾਕਬਸਟਰ ਫ਼ਿਲਮ 'ਕੈਰੀ ਆਨ ਜੱਟਾ' ਨਾਲ | ਫਿਰ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਫ਼ਿਲਮਾਂ ਦੀ ਲਾਈਨ ਲਾ ਦਿੱਤੀ: ਡੈਡੀ ਕੂਲ ਮੁੰਡੇ ਫੂਲ, ਜੱਟ ਏਅਰਵੇਜ਼, ਦਿਲ ਸਾਡਾ ਲੁੱਟਿਆ ਗਿਆ, ਵਿਆਹ 70 ਕਿਲੋਮੀਟਰ, ਭਾਅ ਜੀ ਇਨ ਪ੍ਰਾਬਲਮ, ਦਿਲਦਾਰੀਆਂ, ਰੱਬ ਤੋਂ ਸੋਹਣਾ ਇਸ਼ਕ, ਕੈਰੀਆਨ ਜੱਟਾ-2, 25 ਕਿੱਲੇ, ਰੰਗ ਪੰਜਾਬ, ਅੰਮਿ੍ਤਸਰ ਚੰਡੀਗੜ੍ਹ ਅੰਮਿ੍ਤਸਰ,  ਗਿੱਦੜਸਿੰਗੀ, ਪੁਆੜਾ, ਪੰਜਾਬੀ ਆ ਗਏ ਓਏ ਅਤੇ ਮਿਹਰ ਵਰਗੀਆਂ ਅਣਗਿਣਤ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ | ਪੰਜਾਬੀ ਸਿਨੇਮਾ ਤੋਂ ਬਾਅਦ ਉਸ ਨੇ ਬਾਲੀਵੁੱਡ ਦੇ ਵੱਡੇ ਪਰਦੇ 'ਤੇ ਕਦਮ ਰੱਖਿਆ ਤੇ ਸੁਪਰਹਿੱਟ ਅਤੇ ਚਰਚਿਤ ਫ਼ਿਲਮ 'ਉੜਤਾ ਪੰਜਾਬ' ਅਤੇ ਦੰਗਲ ਵਿਚ ਉਨ੍ਹਾਂ ਦੀ ਮੌਜੂਦਗੀ ਨੇ ਸਭ ਦਾ ਧਿਆਨ ਖਿੱਚਿਆ!
ਇਸ ਤੋਂ ਇਲਾਵਾ ਉਨ੍ਹਾਂ ਨੇ ਗੁੱਟ ਲੱਕ ਜੈਰੀ, ਪ੍ਰੇਸ਼ਾਨਪੁਰ, ਦਾ ਰੈਲੀ, ਡਰਟੀ ਸਕੂਲ ਅਤੇ ਸਤਲੁਜ ਵਰਗੀਆਂ ਫ਼ਿਲਮਾਂ 'ਚ ਸ਼ਾਨਦਾਰ ਕੰਮ ਕੀਤਾ | ਹਾਲੀਵੁੱਡ ਪ੍ਰੋਜੈਕਟ 'ਆਈ.ਐਮ. ਸੌਰੀ' ਨਾਲ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਕਲਾ ਦਾ ਝੰਡਾ ਗੱਡਿਆ!
ਫ਼ਿਲਮਾਂ ਤੋਂ ਇਲਾਵਾ ਪਤੀਲਾ ਜੀ ਨੇ ਛੋਟੇ ਪਰਦੇ ਅਤੇ ਡਿਜੀਟਲ ਦੁਨੀਆ 'ਚ ਵੀ ਧਮਾਲ ਮਚਾਇਆ | ਟੈਲੀਫ਼ਿਲਮਾਂ : ਹੁਣ ਪਤੀਲਾ ਖੜਕੇਗਾ, ਕਾਨੂੰਨ, ਆਪੈ, ਪੈਣ ਸਿਆਪੇ, ਚਿੰਟੂ ਦੀ ਮੰਮੀ ਰਾਹੀਂ ਘਰ ਘਰ 'ਚ ਪਛਾਣ ਬਣਾਈ |
ਸੰਦੀਪ ਜਿਤ ਪਤੀਲਾ ਜੀ ਦੀ ਬਹੁ-ਉਡੀਕੀ ਪੰਜਾਬੀ ਫ਼ਿਲਮ 'ਏਹ ਦਿਨ ਰੋਜ਼ ਨਹੀਂ ਆਉਣੇ' ਹੁਣ ਸਿਨੇਮਾਘਰਾਂ 'ਚ ਲੱਗ ਚੁੱਕੀ ਹੈ! ਇਸ ਫ਼ਿਲਮ ਵਿਚ ਪਤੀਲਾ ਜੀ ਇਕ ਬਹੁਤ ਹੀ ਖ਼ਾਸ, ਅਹਿਮ ਅਤੇ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ |

-ਅ. ਬ.

Ad Position 22
No active advertisement
ਪਿਛਲੀ ਖ਼ਬਰ ਜੰਮੂ ਕਸ਼ਮੀਰ ਦਾ ਪੰਜਾਬੀ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਬਿਕਰਮਜੀਤ ਅਗਲੀ ਖ਼ਬਰ 21 ਅਕਤੂਬਰ ਨੂੰ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਅਧਿਆਪਕ ਲੈਣਗੇ ਸਮੂਹਿਕ ਛੁੱਟੀ
Ad Position 24