06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਹਿਰੂ ਤੇ ਪਟੇਲ ਨੇ ਆਜ਼ਾਦੀ ਲਈ ਕਾਹਲੀ ਕਿਉਂ ਕੀਤੀ?

ਨਹਿਰੂ ਤੇ ਪਟੇਲ ਨੇ ਆਜ਼ਾਦੀ ਲਈ ਕਾਹਲੀ ਕਿਉਂ ਕੀਤੀ?

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਭਾਜਪਾ ਹਮੇਸ਼ਾ ਇਹ ਕਹਿੰਦੀ ਰਹੀ ਹੈ ਕਿ ਭਾਰਤ ਦੀ ਵੰਡ ਇਸ ਲਈ ਹੋਈ, ਕਿਉਂਕਿ ਨਹਿਰੂ ਸਮੇਤ ਸਾਰੇ ਕਾਂਗਰਸੀ ਆਗੂ ਸੱਤਾ ਭੋਗਣ ਲਈ ਕਾਹਲੇ ਸਨ | ਇਹ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਹੀ ਨਹੀਂ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਉਹ ਉਸ ਸਮੇਂ ਦੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ | ਪਹਿਲੀ ਗੱਲ ਇਹ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਣੇ ਪਹਿਲੇ ਮੰਤਰੀ-ਮੰਡਲ (ਕੈਬਨਿਟ) ਵਿਚ ਕਾਂਗਰਸੀ ਆਗੂਆਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਆਗੂ ਵੀ ਸ਼ਾਮਿਲ ਸਨ | ਇਨ੍ਹਾਂ ਵਿਚ ਜਨਸੰਘ (ਹੁਣ ਭਾਜਪਾ) ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵੀ ਸ਼ਾਮਿਲ ਸਨ, ਜੋ ਉਸ ਸਮੇਂ ਹਿੰਦੂ ਮਹਾਂਸਭਾ ਦੇ ਇਕ ਪ੍ਰਮੁੱਖ ਨੇਤਾ ਸਨ | ਮੁਖਰਜੀ ਤੋਂ ਇਲਾਵਾ ਡਾ. ਅੰਬੇਡਕਰ ਨੂੰ  ਵੀ ਕੈਬਨਿਟ 'ਚ ਸ਼ਾਮਿਲ ਕੀਤਾ ਗਿਆ ਸੀ ਤੇ ਇਹ ਕੈਬਨਿਟ ਪੂਰੀ ਤਰ੍ਹਾਂ ਨਾਲ ਰਾਸ਼ਟਰੀ ਪ੍ਰਕਿਰਤੀ ਵਾਲੀ ਸੀ | ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਦੇਸ਼ ਦੀ ਵੰਡ ਨੂੰ  ਇਸ ਲਈ ਸਵੀਕਾਰ ਕਰ ਲਿਆ ਗਿਆ ਸੀ, ਕਿਉਂਕਿ ਨਹਿਰੂ ਸੱਤਾ ਹਾਸਿਲ ਕਰਨ ਲਈ ਜਲਦੀ ਵਿਚ ਸਨ |
ਦੱਸਣਯੋਗ ਹੈ ਕਿ ਪਹਿਲਾਂ ਅੰਗ੍ਰੇਜ਼ ਜੂਨ 1948 ਵਿਚ ਭਾਰਤ ਨੂੰ  ਛੱਡ ਕੇ ਜਾਣ ਵਾਲੇ ਸਨ, ਇਸ ਦੌਰਾਨ ਤਤਕਾਲੀ  ਵਾਇਸਰਾਏ ਮਾਊਾਟਬੈਟਨ ਲੰਡਨ ਗਏ | ਜਦੋਂ ਉਹ 3 ਜੂਨ, 1947 ਨੂੰ  ਵਾਪਸ ਆਏ ਤਾਂ ਉਨ੍ਹਾਂ ਆਪਣੀ ਵਾਪਸੀ ਦੇ  ਤੁਰੰਤ ਬਾਅਦ ਆਲ ਇੰਡੀਆ ਰੇਡੀਓ 'ਤੇ ਦੇਸ਼ ਵੰਡ ਦੀ ਯੋਜਨਾ ਬਾਰੇ ਐਲਾਨ ਕਰ ਦਿੱਤਾ | ਇਸ ਤੋਂ ਅਗਲੇ ਦਿਨ ਮਾਊਾਟਬੈਟਨ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ  ਬਰਤਾਨੀਆ ਹੁਣ ਜੂਨ 1948 ਦੀ ਬਜਾਏ 15 ਅਗਸਤ, 1947 ਨੂੰ  ਭਾਰਤ ਨੂੰ  ਆਜ਼ਾਦ ਕਰ ਦੇਵੇਗਾ | ਇੱਥੇ ਇਹ ਖੁਲਾਸਾ ਵੀ ਹੋਇਆ ਕਿ ਭਾਰਤ ਦੀ ਆਜ਼ਾਦੀ ਤੇ ਵੰਡ ਦੀ ਤਾਰੀਖ਼ ਨਿਰਧਾਰਤ ਕਰਨ ਦਾ ਫ਼ੈਸਲਾ ਪੂਰੀ ਤਰ੍ਹਾਂ ਨਾਲ ਮਾਊਾਟਬੈਟਨ ਤੇ ਬਰਤਾਨੀਆ ਸਰਕਾਰ ਦਾ ਸੀ, ਨਹਿਰੂ ਜਾਂ ਕਿਸੇ ਹੋਰ ਕਾਂਗਰਸੀ ਆਗੂ ਦੀ ਇਸ 'ਚ ਕੋਈ ਭੂਮਿਕਾ ਨਹੀਂ ਸੀ | ਦਰਅਸਲ ਮਾਊਾਟਬੈਟਨ ਸੋਚਦੇ ਸਨ ਕਿ ਜਦੋਂ ਭਾਰਤ ਦੀ ਵੰਡ ਤੇ ਆਜ਼ਾਦੀ ਬਾਰੇ ਫ਼ੈਸਲਾ ਹੋ ਚੁੱਕਾ ਹੈ ਤਾਂ ਇਸ ਨੂੰ  ਲਾਗੂ ਕਰਨ ਵਿਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਕੋਈ ਵੀ ਦੇਰੀ ਹੋਣ ਨਾਲ ਪੂਰੇ ਦੇਸ਼ ਵਿਚ ਫਿਰਕੂ ਹਿੰਸਾ ਫੈਲਣ ਕਾਰਨ ਲੱਖਾਂ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਸੀ | 
ਦੇਸ਼ ਨੂੰ  ਜਲਦੀ ਆਜ਼ਾਦ ਕਰਨ ਦਾ ਇਕ ਵੱਡਾ ਕਾਰਨ ਇਹ ਸੀ ਕਿ ਭਾਰਤ ਦੇ ਬਹੁਤੇ ਹਿੱਸੇ ਸਿੱਧੇ ਬਰਤਾਨੀਆ  ਸ਼ਾਸਨ ਅਧੀਨ ਸਨ, ਜਦਕਿ ਕੁਝ ਹਿੱਸਿਆਂ 'ਤੇ ਬਿ੍ਟੇਨ ਵਲੋਂ ਰਾਜਿਆਂ ਤੇ ਰਾਜਕੁਮਾਰਾਂ ਦੁਆਰਾ ਸ਼ਾਸਨ ਕੀਤਾ ਜਾ ਰਿਹਾ ਸੀ | ਹੁਣ ਜਦੋਂ ਬਿ੍ਟੇਨ ਆਪਣਾ ਰਾਜ ਖ਼ਤਮ ਕਰ ਰਿਹਾ ਸੀ ਤਾਂ ਇਹ ਫ਼ੈਸਲਾ ਹੋਇਆ ਕਿ ਦੇਸ਼ ਦੇ ਜਿਨ੍ਹਾਂ ਹਿੱਸਿਆਂ 'ਤੇ ਬਿ੍ਟੇਨ ਦਾ ਸਿੱਧਾ ਰਾਜ ਹੈ, ਉਨ੍ਹਾਂ 'ਚੋਂ ਭਾਰਤੀ ਹਿੱਸੇ ਦੀ ਸੱਤਾ ਕਾਂਗਰਸ ਤੇ ਪਾਕਿਸਤਾਨੀ ਖੇਤਰ ਦੀ ਮੁਸਲਿਮ ਲੀਗ ਨੂੰ  ਸੌਂਪੀ  ਜਾਵੇਗੀ | ਜਿੱਥੋਂ ਤੱਕ ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਦੁਆਰਾ ਸ਼ਾਸਿਤ ਖੇਤਰਾਂ ਦੀ ਗੱਲ ਹੈ, ਉਹ 15 ਅਗਸਤ, 1947 ਤੋਂ ਬਾਅਦ ਆਜ਼ਾਦ ਹੋਣਗੇ, ਜੇਕਰ ਉਹ ਅਜਿਹਾ ਨਹੀਂ ਚਾਹੁੰਦੇ ਤਾਂ ਭਾਰਤ ਜਾਂ ਪਾਕਿਸਤਾਨ 'ਚ ਸ਼ਾਮਿਲ ਹੋ ਸਕਦੇ ਹਨ | ਅਜਿਹੇ 'ਚ ਜੇਕਰ ਉਹ ਆਜ਼ਾਦ ਰਹਿਣ ਦਾ ਫ਼ੈਸਲਾ ਕਰਦੇ ਤਾਂ ਸੁਤੰਤਰ ਭਾਰਤ ਦੇ ਅੰਦਰ ਸੈਂਕੜੇ ਛੋਟੇ-ਛੋਟੇ ਦੇਸ਼ ਹੋਂਦ 'ਚ ਆ ਜਾਣੇ ਸਨ | ਇਸ ਕਾਰਨ ਦੇਸ਼ ਟੁਕੜੇ-ਟੁਕੜੇ ਹੋ ਸਕਦਾ ਸੀ | ਰਾਜੇ-ਰਜਵਾੜਿਆਂ ਦੀਆਂ 500 ਤੋਂ ਵੱਧ ਰਿਆਸਤਾਂ ਸਨ, ਜੇਕਰ ਉਹ ਸਾਰੇ  ਆਜ਼ਾਦ ਹੋਣ ਦਾ ਫ਼ੈਸਲਾ ਕਰ ਲੈਂਦੇ  ਤਾਂ ਭਾਰਤ ਇਕ ਦੇਸ਼ ਦੇ ਰੂਪ ਵਿਚ ਮੌਜੂਦ ਨਹੀਂ ਰਹਿ ਸਕਦਾ ਸੀ | 
ਅਜਿਹੇ 'ਚ ਗਾਂਧੀ, ਨਹਿਰੂ ਤੇ ਪਟੇਲ ਇਸ ਮਾਮਲੇ 'ਤੇ ਕੋਈ ਪੱਕਾ ਫ਼ੈਸਲਾ ਲੈਣਾ ਚਾਹੁੰਦੇ ਸਨ | ਇਸ ਲਈ ਨਹਿਰੂ ਤੇ ਪਟੇਲ ਇਸ ਮਹੱਤਵਪੂਰਨ ਮੁੱਦੇ 'ਤੇ ਚਰਚਾ ਕਰਨ ਲਈ 9 ਜੁਲਾਈ, 1947 ਨੂੰ  ਉਹ ਮਾਊਾਟਬੈਟਨ ਨੂੰ  ਮਿਲੇ ਤਾਂ ਉਨ੍ਹਾਂ ਨੇ ਮਾਊਾਟਬੈਟਨ ਨੂੰ  ਪੁੱਛਿਆ ਕਿ ਉਹ ਭਾਰਤ ਨਾਲ ਇਨ੍ਹਾਂ ਰਿਆਸਤਾਂ ਦੇ ਸਬੰਧਾਂ ਦੇ ਮੁੱਦੇ ਨੂੰ  ਹੱਲ ਕਰਨ ਲਈ ਕਿਹੜੇ ਫ਼ੈਸਲਾਕੁੰਨ ਕਦਮ ਚੁੱਕ ਸਕਦੇ ਹਨ | ਮਾਊਾਟਬੈਟਨ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਇਸ ਮਾਮਲੇ ਨੂੰ  ਸੁਲਝਾਉਣਾ ਚਾਹੁੰਦੇ ਹਨ ਤੇ ਇਹ ਕਾਰਜ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਤਰਜੀਹਾਂ 'ਚੋਂ ਇਕ ਹੈ | ਉਸੇ ਦਿਨ ਬਾਅਦ 'ਚ ਗਾਂਧੀ ਜੀ ਵੀ ਇਸ ਮਾਮਲੇ 'ਤੇ ਚਰਚਾ ਕਰਨ ਲਈ ਮਾਊਾਟਬੈਟਨ ਨੂੰ  ਮਿਲੇ | ਮਾਊਾਟਬੈਟਨ ਨੇ ਗਾਂਧੀ ਜੀ ਨਾਲ ਹੋਈ ਆਪਣੀ ਇਸ ਗੱਲਬਾਤ ਨੂੰ  ਖ਼ੁਦ ਰਿਕਾਰਡ ਕੀਤਾ, ਗਾਂਧੀ ਜੀ ਨੇ ਉਨ੍ਹਾਂ ਨੂੰ  ਇਸ ਮਾਮਲੇ 'ਤੇ ਬਹੁਤ ਗੰਭੀਰਤਾ ਤੇ ਦਿ੍ੜ੍ਹਤਾ ਨਾਲ ਫ਼ੈਸਲਾ ਲੈਣ ਲਈ ਕਿਹਾ ਸੀ | ਗਾਂਧੀ ਜੀ ਨੇ ਮਾਊਾਟਬੈਟਨ ਨੂੰ  ਇਹ ਯਕੀਨੀ ਬਣਾਉਣ ਲਈ ਕਿਹਾ ਕਿ ਰਾਜੇ ਤੇ ਨਵਾਬ ਖ਼ੁਦ  ਨੂੰ  ਆਜ਼ਾਦ ਹੋਣ ਦਾ ਐਲਾਨ ਨਾ ਕਰ ਸਕਣ, ਮਾਊਾਟਬੈਟਨ ਨੇ ਇਸ ਬਾਰੇ ਪੂਰੀ ਦਿ੍ੜ੍ਹਤਾ ਨਾਲ ਫ਼ੈਸਲਾ ਲਿਆ ਸੀ |
ਮਾਊਾਟਬੈਟਨ ਨੇ 25 ਜੁਲਾਈ ਨੂੰ  'ਚੈਂਬਰ ਆਫ਼ ਪਿ੍ੰਸ' ਦੀ ਇਕ ਮੀਟਿੰਗ ਬੁਲਾਈ ਤੇ ਉਨ੍ਹਾਂ ਨੂੰ  ਦੱਸਿਆ ਕਿ ਬਿ੍ਟੇਨ ਨੇ ਭਾਰਤ ਦੀ ਆਜ਼ਾਦੀ ਸੰਬੰਧੀ ਬਣਾਏ ਗਏ ਕਾਨੂੰਨ ਦੁਆਰਾ ਰਾਜਿਆਂ-ਰਾਜਵਾੜਿਆਂ ਨੂੰ  ਹਰ ਪੱਖੋਂ ਬਿ੍ਟੇਨ ਤੋਂ ਆਜ਼ਾਦ ਕਰ ਦਿੱਤਾ ਹੈ ਅਤੇ ਤਕਨੀਕੀ ਤੌਰ 'ਤੇ ਉਹ ਪੂਰੀ ਤਰ੍ਹਾਂ ਸੁਤੰਤਰ ਸਨ | ਬਰਤਾਨੀਆ ਨਾਲ ਉਨ੍ਹਾਂ ਦੇ ਸਾਰੇ ਸਬੰਧ ਟੁੱਟ ਗਏ ਹਨ, ਜੇਕਰ ਇਸ ਦੇ ਸਥਾਨ 'ਤੇ ਨਵੇਂ ਸੰਬੰਧ ਸਥਾਪਿਤ ਨਾ ਕੀਤੇ ਗਏ ਤਾਂ ਹਫੜਾ-ਦਫੜੀ ਤੇ ਅਰਾਜਕਤਾ ਫੈਲਣ ਦਾ ਸਿੱਧਾ ਅਸਰ ਰਾਜਾਂ 'ਤੇ ਪਵੇਗਾ | ਮਾਊਾਟਬੈਟਨ ਨੇ ਉਨ੍ਹਾਂ ਨੂੰ  ਸਲਾਹ ਦਿੱਤੀ ਕਿ ਉਹ ਨਵੇਂ ਬਣੇ ਦੇਸ਼ਾਂ 'ਚੋਂ ਭੂਗੋਲਿਕ ਤੌਰ 'ਤੇ ਆਪਣੇ ਨੇੜਲੇ ਗੁਆਂਢੀ ਦੇਸ਼ ਨਾਲ ਸੰਬੰਧ ਸਥਾਪਿਤ ਕਰਨ ਬਗੈਰ ਨਹੀਂ ਰਹਿ ਸਕਣਗੇੇ | ਤੁਸੀਂ ਆਪਣੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੋ, ਉਂਝ ਵੀ ਤੁਸੀਂ ਆਪਣੀ ਰੱਖਿਆ ਖ਼ੁਦ ਨਹੀਂ ਕਰ ਸਕੋਗੇ | ਜਿੱਥੋਂ ਤੱਕ ਵਿਦੇਸ਼ੀ ਸੰਬੰਧਾਂ ਦਾ ਸਵਾਲ ਹੈ, ਤੁਹਾਡੇ ਕੋਲ ਵਿਦੇਸ਼ਾਂ ਵਿਚ ਆਪਣੇ ਰਾਜਦੂਤ ਭੇਜਣ ਲਈ ਬਹੁਤੇ ਸਰੋਤ ਨਹੀਂ ਹੋਣਗੇ | ਆਵਾਜਾਈ ਤੇ ਸੰਚਾਰ ਜਿਹੇ ਖੇਤਰਾਂ ਵਿਚ ਵੀ ਤੁਸੀਂ ਪੂਰੀ ਤਰ੍ਹਾਂ ਸਵੈ-ਨਿਰਭਰ ਨਹੀਂ ਹੋ ਸਕੋਗੇ | ਮਾਊਾਟਬੈਟਨ ਨੇ ਰਾਜਿਆਂ ਨੂੰ  ਸਮਝਾਇਆ  ਕਿ ਕਾਂਗਰਸ ਨੇ ਉਨ੍ਹਾਂ ਨੂੰ  ਅੰਦਰੂਨੀ ਮਾਮਲਿਆਂ 'ਚ ਖੁਦਮੁਖਤਿਆਰੀ ਦੇਣ ਦੀ ਸਪੱਸ਼ਟ ਪੇਸ਼ਕਸ਼ ਕੀਤੀ ਹੈ |
ਮਾਊਾਟਬੈਟਨ ਨੇ ਆਪਣੇ ਭਾਸ਼ਨ ਨਾਲ ਸਥਿਤੀ ਕਾਫ਼ੀ ਹੱਦ ਤੱਕ ਸਪੱਸ਼ਟ ਕਰ ਦਿੱਤੀ ਸੀ, ਜੋ ਸ਼ਾਇਦ ਉਸ ਦਾ ਸਭ ਤੋਂ ਦਲੇਰਾਨਾ ਫ਼ੈਸਲਾ ਸੀ | ਮਾਊਾਟਬੈਟਨ ਨੇ ਸਪੱਸ਼ਟ ਕੀਤਾ ਕਿ ਰਾਜੇ ਤੇ ਰਜਵਾੜਿਆਂ ਨੂੰ  ਬਰਤਾਨਵੀ ਸੁਰੱਖਿਆ ਨਹੀਂ ਮਿਲੇਗੀ | ਮਾਊਾਟਬੈਟਨ ਦੇ ਸਪੱਸ਼ਟ ਰੁਖ਼ ਨੇ ਰਾਜਕੁਮਾਰਾਂ ਨੂੰ  ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਹਾਲਾਤ ਵਿਚ ਸੁਤੰਤਰ ਨਹੀਂ ਰਹਿ ਸਕਣਗੇ | ਇਸ ਮੀਟਿੰਗ ਤੋਂ ਬਾਅਦ ਮਾਊਾਟਬੈਟਨ ਨੇ ਰਾਜਿਆਂ 'ਤੇ ਲਗਾਤਾਰ ਰਲੇਵੇਂ ਦੇ ਦਸਤਾਵੇਜ਼ 'ਤੇ ਦਸਤਖਤ ਕਰਨ ਲਈ ਦਬਾਅ ਬਣਾਈ ਰੱਖਿਆ ਤੇ ਉਨ੍ਹਾਂ ਨੂੰ  ਭਰੋਸਾ ਦਿੱਤਾ ਕਿ ਜੇਕਰ ਉਹ 15 ਅਗਸਤ, 1947 ਤੋਂ ਪਹਿਲਾਂ ਭਾਰਤ 'ਚ ਸ਼ਾਮਿਲ ਹੋਣ ਲਈ ਸਹਿਮਤ ਹੋ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ  ਭਾਰਤ ਤੋਂ ਬਿਹਤਰ ਸਹੂਲਤਾਂ ਤੇ ਰਲੇਵੇਂ ਦੀਆਂ ਸ਼ਰਤਾਂ ਦਿਵਾ ਦੇਵੇਗਾ | ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ  ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿਚ ਉਨ੍ਹਾਂ ਦੇ ਆਪਣੇ ਲੋਕਾਂ ਦਾ ਗੁੱਸਾ ਵੀ ਸ਼ਾਮਿਲ ਹੋਵੇਗਾ | 
ਮਾਊਾਟਬੈਟਨ ਦੇ ਸਹਿਯੋਗ ਤੇ ਸਰਦਾਰ ਪਟੇਲ ਦੀ ਕੁਸ਼ਲਤਾ ਨਾਲ ਨਹਿਰੂ ਵਲੋਂ ਵਾਰ-ਵਾਰ ਜਨਤਕ ਗੁੱਸੇ ਦੀ ਸੰਭਾਵਨਾ ਦੀਆਂ ਚਿਤਾਵਨੀਆਂ ਦੇਣ ਨਾਲ ਜ਼ਿਆਦਾਤਰ ਰਾਜੇ ਭਾਰਤ 'ਚ ਸ਼ਾਮਿਲ ਹੋ ਗਏ | ਇਨ੍ਹਾਂ ਘਟਨਾਕ੍ਰਮਾਂ ਤੋਂ ਬਿਲਕੁੱਲ ਸਪੱਸ਼ਟ ਹੈ ਕਿ ਜੇਕਰ ਦੇਸ਼ ਦੀ ਵੰਡ ਜੂਨ 1948 ਤੱਕ ਰੋਕੀ ਜਾਂਦੀ ਤਾਂ ਅਸੀਂ ਇਕ ਮਜ਼ਬੂਤ ਇਕਾਈ ਦੇ ਰੂਪ 'ਚ ਨਹੀਂ ਉੱਭਰ ਸਕਦੇ ਸੀ | ਦੁਨੀਆ ਉਕਤ ਰਾਜਿਆਂ ਤੇ ਰਜਵਾੜਿਆਂ ਨੂੰ  ਭੜਕਾ ਕੇ ਮਦਦ ਕਰਨ ਦੇ ਝੂਠੇ ਵਾਅਦੇ ਕਰਕੇ ਸਾਨੂੰ ਕਈ ਭੂਗੋਲਿਕ ਇਕਾਈਆਂ 'ਚ ਵੰਡ ਸਕਦੀ ਸੀ | ਅਜਿਹੀ ਸਥਿਤੀ ਪੈਦਾ ਨਾ ਹੋਣ ਦੇਣਾ ਹੀ ਨਹਿਰੂ, ਪਟੇਲ ਤੇ ਹੋਰ ਕਾਂਗਰਸੀ ਨੇਤਾਵਾਂ ਦੀ ਸੱਚੀ ਦੇਸ਼ ਭਗਤੀ ਦਾ ਪੱਕਾ ਸਬੂਤ ਹੈ | (ਸੰਵਾਦ)
Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ ਡਾ. ਕਪੂਰ ਦੀਆਂ ਮੁਲਾਕਾਤਾਂ ਅਗਲੀ ਖ਼ਬਰ ਰਿਸ਼ਤਿਆਂ ਵਿਚ ਪੈ ਰਹੀਆਂ ਤਰੇੜਾਂ ਲਈ ਜ਼ਿੰਮੇਵਾਰ ਕੌਣ?
Ad Position 24