10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਿਤੇ ਦੋਵਾਂ ਦੀ ਸੁਲਾਹ ਨਾ ਹੋ ਜਾਵੇ

ਕਿਤੇ ਦੋਵਾਂ ਦੀ ਸੁਲਾਹ ਨਾ ਹੋ ਜਾਵੇ

Ad Position 21
No active advertisement
ਅਜੀਤ ਡੈਸਕ 11-10-2026

ਜਨਾਬ ਜੋਸ਼ ਮਲੀਹਾਬਾਦੀ ਅਤੇ ਹਫੀਜ਼ ਜਲੰਧਰੀ 'ਚ ਸ਼ੁਰੂ ਤੋਂ ਹੀ ਅਦਬੀ ਤੂੰ-ਤੂੰ ਮੈਂ-ਮੈਂ ਚੱਲ ਰਹੀ ਸੀ | ਜੋਸ਼ ਸਾਹਿਬ ਦੇ ਪਾਕਿਸਤਾਨ ਚਲੇ ਜਾਣ ਤੋਂ ਬਾਅਦ ਇਹ ਆਪਸੀ ਰੰਜਿਸ਼ ਹੋਰ ਵਧ ਗਈ |

ਇਕ ਮੁਸ਼ਾਇਰੇ 'ਚ ਜਨਾਬ ਜੋਸ਼ ਮਲੀਹਾਬਾਦੀ ਅਤੇ ਹਫੀਜ਼ ਜਲੰਧਰੀ ਦੋਵਾਂ ਨੂੰ  ਬੁਲਾਇਆ ਗਿਆ | ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਦੋਵਾਂ ਦੀਆਂ ਸੀਟਾਂ ਰੇਲ ਦੇ ਵੱਖ-ਵੱਖ ਡੱਬਿਆਂ ਵਿਚ ਰਿਜ਼ਰਵ ਕਰਵਾਈਆਂ ਜਾਣ | ਇਕ ਬੰਦੇ ਨੇ ਪੁੱਛਿਆ ਕਿ ਤੁਹਾਨੂੰ ਇਹ ਡਰ ਹੈ ਕਿ ਕਿਤੇ ਦੋਵਾਂ ਵਿਚ ਝਗੜਾ ਨਾ ਹੋ ਜਾਵੇ | ਪ੍ਰਬੰਧਕ ਅਜੇ ਇਸ ਦਾ ਜਵਾਬ ਦੇ ਨਹੀਂ ਸਕੇ  ਸੀ ਕਿ ਕੋਲ ਖੜ੍ਹੇ ਸ਼ਾਇਰ ਜਨਾਬ ਇਬਨੇ ਇਨਸ਼ਾ ਬੋਲ ਪਏ | ਮੇਰੇ ਖਿਆਲ ਵਿਚ ਖਤਰਾ ਇਹ ਲੱਗ ਰਿਹਾ ਹੈ ਕਿ ਦੋਵਾਂ ਵਿਚਕਾਰ ਕਿਤੇ ਸੁਲਾਹ ਨਾ ਹੋ ਜਾਵੇ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਬੁਖਾਰ ਰੋਧਕ ਵੇਲ ਗਲੋਅ ਅਗਲੀ ਖ਼ਬਰ ਕੀ ਤੁਹਾਡਾ ਮਨ ਚਿੰਤਤ ਰਹਿੰਦਾ ?
Ad Position 24