10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕੀ ਤੁਹਾਡਾ ਮਨ ਚਿੰਤਤ ਰਹਿੰਦਾ ?

ਕੀ ਤੁਹਾਡਾ ਮਨ ਚਿੰਤਤ ਰਹਿੰਦਾ ?

Ad Position 21
No active advertisement
ਅਜੀਤ ਡੈਸਕ 11-10-2026

ਕਈ ਲੋਕਾਂ ਦਾ ਮਨ ਹਮੇਸ਼ਾ ਹੀ ਬੇਚੈਨ ਰਹਿੰਦਾ ਹੈ | ਇਹ ਲੋਕ ਪੁੱਛਦੇ ਹਨ ਕਿ ਮੈਂ ਉਨ੍ਹਾਂ ਨੂੰ ਕੋਈ ਦਵਾਈ ਦੇਵਾਂ, ਜਿਸ ਨਾਲ ਉਨ੍ਹਾਂ ਦਾ ਮਨ ਪ੍ਰਸੰਨ ਹੋ ਜਾਵੇ | ਕਈ ਲੋਕ ਤਾਂ ਦਿੱਤੇ ਮਸ਼ਵਰਿਆਂ ਨੂੰ ਸਹੀ ਦਵਾਈ ਸਮਝ ਕੇ ਆਪਣਾ ਲੈਂਦੇ ਹਨ ਤੇ ਕਈ ਇਹ ਸੋਚਦੇ ਹਨ ਕਿ ਜੇ ਦਵਾਈ ਦਿੱਤੀ ਹੁੰਦੀ ਤਾਂ ਮਨ ਕਦੋਂ ਦਾ ਪ੍ਰਸੰਨ ਹੋ ਜਾਂਦਾ | ਮਨ ਦੀ ਪ੍ਰਸੰਨਤਾ ਵਾਸਤੇ ਕੋਈ ਦਵਾਈ ਨਹੀਂ, ਸਗੋਂ ਇਕ ਸਹੀ ਸੋਚ ਦੀ ਜ਼ਰੂਰਤ ਹੁੰਦੀ ਹੈ |

ਸਭ ਤੋਂ ਪਹਿਲੀ ਗੱਲ ਇਹ ਹੈ ਕੇ ਜਦੋਂ ਮਨ ਉਚਾਟ ਹੋਵੇ ਤਾਂ ਇੱਧਰ-ਉਧਰ ਭਟਕਣ ਦੀ ਬਜਾਏ ਸਾਨੰੂ ਆਪਣੇ ਅੰਦਰ ਝਾਕਣ ਦੀ ਜ਼ਰੂਰਤ ਹੁੰਦੀ ਹੈ | ਇਹ ਵਿਚਾਰ ਕੀਤਾ ਜਾਵੇ ਕੇ ਸਵੇਰੇ ਉੱਠਦੇ ਵਕਤ ਅਸੀਂ ਕੀ ਸੋਚਦੇ ਹਾਂ | ਕੀ ਉਹ ਸੋਚ ਕਿਸੇ ਦਾ ਨੁਕਸਾਨ ਕਰਨ ਬਾਰੇ ਤਾਂ ਨਹੀਂ? ਕੀ ਉਹ ਸੋਚ ਕਿਸੇ ਚੰਗੇ ਕੰਮ ਵਾਸਤੇ ਹੈ ? ਜੇਕਰ ਉਹ ਸੋਚ ਕਿਸੇ ਦਾ ਨੁਕਸਾਨ ਕਰਨ ਵਾਸਤੇ ਹੈ ਤਾਂ ਤੁਹਾਡਾ ਚਿੰਤਤ ਹੋਣਾ ਸੁਭਾਵਕ ਹੈ | ਜੇ ਇਹ ਸੋਚ ਸਹੀ ਹੈ ਤਾਂ ਤੁਸੀਂ ਚਿੰਤਤ ਹੋ ਹੀ ਨਹੀਂ ਸਕਦੇ | ਸਹੀ ਕੰਮ ਬਾਰੇ ਸੋਚਣਾ ਸਾਨੂ ਚਿੰਤਤ ਨਹੀਂ ਕਰਦਾ, ਹਾਂ ਅਸੀਂ ਵਿਚਾਰਾਂ ਵਿਚ ਉਲਝ ਸਕਦੇ ਹਾਂ ਕਿ ਇਸ ਦਾ ਹਲ ਕਿਵੇਂ ਕੀਤਾ ਜਾਵੇ? ਅਜਿਹੀ ਉਲਝਣ ਨੂੰ ਚਿੰਤਾ ਨਹੀਂ ਚਿੰਤਨ ਕਹਿੰਦੇ ਹਨ | ਸਵੇਰੇ ਇਸ਼ਨਾਨ ਕਰਨ ਤੋਂ ਬਾਦ ਰੱਬ ਦਾ ਸਿਮਰਨ ਕਰਨਾ, ਪੰਛੀਆਂ ਨੂੰ ਚੋਗਾ ਪਾਉਣਾ, ਗਊ ਨੂੰ ਰੋਟੀ ਦੇਣਾ ਤੇ ਕਿਸੇ ਗ਼ਰੀਬ ਤੇ ਦਇਆ ਕਰਨਾ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਨ |
ਸਾਡਾ ਸੱਭਿਆਚਾਰ ਬੜਾ ਹੀ ਉੱਚ-ਕੋਟੀ ਦਾ ਹੈ | ਸਾਨੰੂ ਇਸ 'ਤੇ ਮਾਣ ਹੋਣਾ ਚਾਹੀਦਾ ਹੈ | ਸਾਡੇ ਸੱਭਿਆਚਾਰ ਦਾ ਨਿਯਮ ਹੈ ਕਿ ਅਸੀਂ ਸਵੇਰੇ ਉਠਦੇ ਤੇ ਰਾਤੀਂ ਸੌਂਦੇ ਰੱਬ ਦਾ ਨਾਂਅ ਲੈਂਦੇ ਹਾਂ | ਜੇਕਰ ਅਸੀਂ ਸਹੀ ਢੰਗ ਨਾਲ ਰੱਬ ਦਾ ਨਾਂਅ ਲੈਂਦੇ ਹਾਂ ਤਾਂ ਸਾਨੰੂ ਕਦੀ ਕੋਈ ਚਿੰਤਾ ਹੋ ਹੀ ਨਹੀਂ ਸਕਦੀ | ਰੱਬ ਦਾ ਨਾਂਅ ਲੈਣ ਦਾ ਅਰਥ ਹੈ ਕਿ ਅਸੀਂ ਆਪਣੇ ਸਾਰੇ ਦੁੱਖ ਤਕਲੀਫ਼ਾਂ ਉਸ ਉਤੇ ਛੱਡ ਦੇਈਏ ਤੇ ਉਸ 'ਤੇ ਭਰੋਸਾ ਕਰੀਏ | ਅਜਿਹੀ ਸਤਿਗੁਰ ਦੀ ਓਟ ਸਾਡੇ ਮਨ ਨੂੰ ਅਤਿਅੰਤ ਸ਼ਾਂਤੀ ਪ੍ਰਦਾਨ ਕਰਦੀ ਹੈ | ਸਾਡੀਆਂ ਮੁਸੀਬਤਾਂ ਦੇ ਹਲ ਦਾ ਰਾਹ ਲੱਭ ਜਾਂਦਾ ਹੈ | ਪਰ ਗੱਲ ਸਿਰਫ ਭਰੋਸੇ ਦੀ ਹੈ | ਵਰਨਾ ਸਾਡਾ ਕੀਤਾ ਸਿਮਰਨ ਵੀ ਵਿਅਰਥ ਹੀ ਹੁੰਦਾ ਹੈ |
ਮਨ ਦੀ ਦੁਬਿਧਾ ਨੂੰ ਖ਼ਤਮ ਕਰਨ ਵਾਸਤੇ ਲੰਮੇ ਸਾਹ ਲੈਣਾ ਵੀ ਜ਼ਰੂਰੀ ਹੈ | ਪ੍ਰਦੂਸ਼ਣ ਭਰੇ ਮਾਹੌਲ ਵਿਚ ਲੰਮੇ ਸਾਹ ਲੈਣ ਦੀ ਵੀ ਇਕ ਸਮੱਸਿਆ ਹੈ | ਪਰ ਤੁਸੀਂ ਖੁੱਲ੍ਹੀ ਜਗਾਹ ਨਿਕਲ ਜਾਓ ਤੇ ਲੰਮੇ ਸਾਹ ਲੈਣ ਦਾ ਅਭਿਆਸ ਕਰੋ | ਲੰਮੇ ਸਾਹ ਲੈਣ ਨਾਲ ਵੀ ਸਾਡੇ ਮਨ ਨੂੰ ਸਕੂਨ ਮਿਲਦਾ ਹੈ | ਇਹ ਤਾਂ ਅਸੀਂ ਆਮ ਸੁਣਦੇ ਹਾਂ ਕਿ ਸਾਹ ਨੱਕ ਰਾਹੀਂ ਲਿਆ ਜਾਵੇ ਤੇ ਮੂੰਹ ਰਾਹੀਂ ਛਡਿਆ ਜਾਵੇ | ਪਰ ਅਸਲ ਵਿਚ ਕਿਵੇਂ ? ਸਾਹ ਅੰਦਰ ਖਿੱਚਦੇ ਇਹ ਮਹਿਸੂਸ ਕਰੋ ਕੇ ਤੁਹਾਡਾ ਢਿੱਡ ਇਕ ਬੋਤਲ ਦੀ ਤਰ੍ਹਾਂ ਹੈ | ਜਿਵੇਂ ਅਸੀਂ ਬੋਤਲ ਨੂੰ ਉਤੋਂ ਭਰਦੇ ਹਾਂ ਤੇ ਉਲਟਾ ਕੇ ਖਾਲੀ ਕਰਦੇ ਹੈ ਉਵੇਂ ਹੀ ਨੱਕ ਰਾਹੀਂ ਸਾਹ ਢਿੱਡ ਦੇ ਥੱਲੇ ਤੱਕ ਭਰੋ | ਤੇ ਮੂੰਹ ਰਾਹੀਂ ਛਡਦੇ ਵਕਤ ਬੋਤਲ ਉਲਟਾ ਕਰਨ ਵਾਂਗ ਖਾਲੀ ਕਰ ਦੇਵੋ | ਸਾਹ ਲੈਂਦੇ ਤੇ ਛਡਦੇ ਵਕਤ ਧਿਆਨ ਸਾਹ 'ਤੇ ਹੀ ਕੇਂਦਰਤ ਕਰੋ | ਇੰਜ ਕਰਨ ਨਾਲ ਤੁਹਾਡੇ ਅੰਦਰ ਦੀ ਅਸ਼ਾਂਤੀ ਦੀ ਜਗ੍ਹਾ ਸ਼ਾਂਤੀ ਆਉਣ ਲਗ ਪਵੇਗੀ | ਜ਼ਰਾ ਕਰ ਕੇ ਤਾਂ ਦੇਖਣਾ! 

-ਨੇੜੇ ਗੀਤਾ ਭਵਨ,  ਕਾਂਗੜਾ (ਹਿਮਾਚਲ ਪ੍ਰਦੇਸ਼)-176001
Email: careerking93@gmail.com 

Ad Position 22
No active advertisement
ਪਿਛਲੀ ਖ਼ਬਰ ਕਿਤੇ ਦੋਵਾਂ ਦੀ ਸੁਲਾਹ ਨਾ ਹੋ ਜਾਵੇ ਅਗਲੀ ਖ਼ਬਰ ਅਦਾਕਾਰੀ ਦੇ ਹਰ ਰੰਗ ਦਾ ਮਾਸਟਰ ਸੀ ਨਾਨਾ ਪਾਟੇਕਰ
Ad Position 24