13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 14-11-2026

ਸਵਾਲ : 881. 'ਸੇਬਾਂ ਦੀਆਂ ਵਾਦੀਆਂ' ਹਿਮਾਚਲ ਵਿੱਚ ਕਿੱਥੇ ਹਨ?

882. 'ਮੱਟ ਤੇ ਮੱਟੀਆਂ' ਕਿਸ ਕੰਮ ਆਉਂਦੀਆਂ ਸਨ?
883. 'ਹੁਜਰਾ' ਕਿਹੜੀ ਥਾਂ ਨੂੰ  ਆਖਦੇ ਨੇ?
884. 'ਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ' ਦੇ ਸੰਚਾਲਕ ਕੌਣ ਹਨ?
885. 'ਹੁਸੈਨੀਵਾਲਾ ਪੰਜਾਬੀ ਸੱਥ ਫਿਰੋਜ਼ਪੁਰ' ਦੇ ਮੋਢੀ ਦਾ ਨਾਂਅ ਦੱਸੋ? 886. 'ਪਿੰਗਲਵਾੜੇ ਦਾ ਮੁੱਢ' ਕਿਹੜੇ ਸ਼ਹਿਰ ਤੇ ਕਿਸ ਗੁਰਦੁਆਰੇ ਨਾਲ ਜੁੜਿਆ ਹੋਇਆ ਹੈ? 887. 'ਪਿੰਗਲਵਾੜੇ ਦਾ ਪਹਿਲਾ ਮਰੀਜ਼' ਕਿਹੜਾ ਸੀ? 888. 'ਸੱਸੀ' ਦੇ ਅਸਲ ਪਿਓ (ਬਾਦਸ਼ਾਹ) ਦਾ ਕੀ ਨਾਂਅ ਸੀ?
889. 'ਅੱਖ ਦੀ ਸ਼ਰਮ' ਤੋਂ ਪੰਜਾਬੀ ਕੀ ਭਾਵ ਲੈਂਦੇ ਹਨ? 890. 'ਕਲਗੀਆਂ ਵਾਲਾ', 'ਬਾਜਾਂ ਵਾਲਾ' ਗੁਰੂ ਕਿਸ ਨੂੰ  ਕਿਹਾ ਜਾਂਦਾ ਹੈ?
ਜਵਾਬ : 881. ਕੁੱਲੂ, ਕਿਨੌਰ ਤੇ ਚੰਬਾ | 882. ਅਨਾਜ, ਆਟਾ, ਖੰਡ, ਗੁੜ ਭੰਡਾਰ ਕਰਨ ਦੇ | 883. ਸੂਫ਼ੀ ਫਕੀਰਾਂ ਦੇ ਡੇਰੇ ਨੂੰ  | 884. ਸ. ਲਾਭ ਸਿੰਘ ਸੰਧੂ | 885. ਪ੍ਰੋ. ਜਸਵੰਤ ਸਿੰਘ ਕੈਲਵੀ | 886. ਲਾਹੌਰ-ਗੁਰਦੁਆਰਾ ਡੇਹਰਾ ਸਾਹਿਬ | 887. ਭਾਈ ਪਿਆਰਾ ਸਿੰਘ | 888. ਆਦਮ ਜਾਮ ਜਲਾਨੀ | 889. ਸਤਿਕਾਰ ਇੱਜ਼ਤ | 890. ਗੁਰੂ ਗੋਬਿੰਦ ਸਿੰਘ |

-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਆਓ, ਬੱਚਿਓ ਖੇਡ ਦਾ ਮੈਦਾਨ ਸੱਦ ਰਿਹਾ ਹੈ... ਅਗਲੀ ਖ਼ਬਰ ਅਨੋਖੀ ਜਾਣਕਾਰੀ
Ad Position 24