ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ,
ਦੀਵਾਲੀ 'ਤੇ ਰਲ ਬੂਟੇ ਲਾਈਏ |
ਆਓ ਮਿੱਟੀ ਦੇ ਦੀਵੇ ਜਗਾਈਏ,
ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ.
ਪਟਾਕਿਆਂ 'ਚ ਪੰਛੀ ਉੱਡ ਨਾ ਪਾਉਣ,
ਬੱਚੇ ਡਰ ਕੇ ਕੋਨੇ 'ਚ ਲੁਕ ਜਾਣ |
ਚਕਰੀ, ਆਤਿਸ਼ਬਾਜ਼ੀ ਨਾ ਅਨਾਰ,
ਨਾ ਕਰੋ ਵਾਤਾਵਰਨ ਬਿਮਾਰ |
ਸਭ ਨੂੰ ਇਹ ਸੰਦੇਸ਼ ਪਹੁੰਚਾਈਏ,
ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ |
ਦੀਵਾਲੀ 'ਤੇ ਆਓ ਸਹੁੰ ਖਾਈਏ,
ਪਟਾਕਾ ਇਕ ਵੀ ਨਾ ਚਲਾਈਏ |
ਇਕ ਬੂਟਾ, ਇਕ ਦੀਵਾ, ਇਕ ਮੁਸਕਾਨ,
ਸੱਚੀ ਦੀਵਾਲੀ ਦੀ ਹੈ ਪਹਿਚਾਣ |
'ਮਝੂਰੀਆ' ਰਲ ਵਾਤਾਵਰਨ ਬਚਾਈਏ,
ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ |
-ਸੰਦੀਪ 'ਮਝੂਰ'
ਪੱਤਰ ਪ੍ਰੇਰਕ, ਉਸਮਾਨਪੁਰ (ਨਵਾਂਸ਼ਹਿਰ) |
ਮੋਬਾਈਲ : 94785-70271