27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਿਸ਼ਵ ਪ੍ਰਸਿੱਧ ਖਿਡਾਰੀਆਂ ਦੇ ਪ੍ਰੇਰਨਾਦਾਇਕ ਕਿੱਸੇ

ਵਿਸ਼ਵ ਪ੍ਰਸਿੱਧ ਖਿਡਾਰੀਆਂ ਦੇ ਪ੍ਰੇਰਨਾਦਾਇਕ ਕਿੱਸੇ

Ad Position 21
No active advertisement
ਅਜੀਤ ਡੈਸਕ 28-11-2026

ਇਹ ਘਟਨਾ ਉਸ ਵੇਲੇ ਦੀ ਹੈ ਜਦੋਂ ਸਾਡਾ ਮੁਲਕ ਅੰਗਰੇਜ਼ਾਂ ਦਾ ਗ਼ੁਲਾਮ ਹੋਇਆ ਕਰਦਾ ਸੀ | ਗਵਾਲੀਅਰ ਦੇ ਵਿਕਟੋਰੀਆ ਸਕੂਲ ਵਿਚ ਇਕ ਬੱਚਾ ਛੇਵੀਂ ਜਮਾਤ ਵਿਚ ਪੜ੍ਹਦਾ ਸੀ | ਉਹ ਪੜ੍ਹਾਈ ਵਿਚ ਜਿੰਨਾ ਹੁਸ਼ਿਆਰ ਸੀ, ਖੇਡਾਂ ਵਿਚ ਵੀ ਉਸ ਦੀ ਕਾਰਗੁਜ਼ਾਰੀ ਓਨੀ ਹੀ ਸ਼ਾਨਦਾਰ ਸੀ |

ਇਕ ਦਿਨ ਸਕੂਲ ਦੇ ਨਾਲ ਲੱਗਦੇ ਬੰਗਲੇ 'ਚੋਂ ਇਕ ਅੰਗਰੇਜ਼ ਅਫ਼ਸਰ ਲਾਲ-ਪੀਲਾ ਹੁੰਦਾ ਹੋਇਆ ਸਕੂਲ ਵਿਖੇ ਆ ਧਮਕਿਆ |  ਉਹ ਇਕ ਬੱਚੇ ਦੀ ਸ਼ਿਕਾਇਤ ਕਰਨ ਆਇਆ ਸੀ | ਉਸਨੇ ਸਕੂਲ ਦੇ ਪਿ੍ੰਸੀਪਲ ਨੂੰ  ਕਿਹਾ,  ' ਤੁਹਾਡੇ ਸਕੂਲ ਦੇ ਇਕ ਬੱਚੇ ਨੇ ਹਾਕੀ ਨਾਲ ਗੇਂਦ ਨੂੰ  ਐਨੀ ਜ਼ੋਰ ਦੀ ਹਿਟ ਮਾਰੀ ਹੈ ਕਿ ਮੇਰੇ ਬੰਗਲੇ ਦੀ ਕੰਧ ਵਿਚ ਛੇਕ ਪਾ ਦਿੱਤਾ ਹੈ |'
ਪਿ੍ੰਸੀਪਲ ਨੇ ਤੁਰੰਤ ਇਸ ਸ਼ਿਕਾਇਤ ਦੀ ਪੜਤਾਲ ਕੀਤੀ ਤੇ ਉਸ ਬੱਚੇ ਨੂੰ  ਆਪਣੇ ਦਫ਼ਤਰ ਵਿਖੇ ਸੱਦ ਲਿਆ | ਬੱਚਾ ਵਿਚਾਰਾ ਡਰ ਨਾਲ ਕੰਬ ਰਿਹਾ ਸੀ | ਪਿ੍ੰਸੀਪਲ ਨੇ ਉਸ ਨੂੰ  ਆਪਣੇ ਕੋਲ ਬੁਲਾਇਆ ਤੇ ਗੱੁਸਾ ਕਰਨ ਦੀ ਥਾਂ ਪਿਆਰ ਨਾਲ ਉਸਦੀ ਪਿੱਠ ਥਾਪੜਦਿਆਂ ਕਿਹਾ,  'ਬੱਚਿਆ,  ਤੇਰਾ ਸ਼ਾੱਟ ਸਚਮੱੁਚ ਜ਼ਬਰਦਸਤ ਸੀ | ਤੈਨੂੰ ਤਾਂ ਸਜ਼ਾ ਨਹੀਂ ਸਗੋਂ ਇਨਾਮ ਮਿਲਣਾ ਚਾਹੀਦਾ ਹੈ |'
ਇਹ ਆਖ ਕੇ ਉਸ ਸੂਝਵਾਨ ਪਿੰ੍ਰਸੀਪਲ ਨੇ ਇਕ ਨਵੀਂ ਹਾਕੀ ਅਤੇ ਇਕ ਗੇਂਦ ਉਸ ਬੱਚੇ ਨੂੰ  ਇਨਾਮ ਵਜੋਂ ਭੇਟ ਕੀਤੀ ਤੇ ਉਸ ਦਾ ਮੱਥਾ ਚੁੰਮ ਲਿਆ | ਕੀ ਤੁਸੀਂ ਸੋਚ ਸਕਦੇ ਹੋ ਕਿ ਉਹ ਬਾਲਕ ਕੌਣ ਸੀ? ਉਹ ਬਾਲਕ ਸੀ –'ਰੂਪ ਸਿੰਘ' ਜੋ ਕਿ ਅੱਗੇ ਜਾ ਕੇ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਿਆ ਸੀ |
ਬੁਲੰਦ ਹੌਂਸਲੇ ਦਾ ਕਰਿਸ਼ਮਾ
ਸਰਦੀਆਂ ਦੇ ਮੌਸਮ ਵਿਚ ਕਿਸੇ ਥਾਂ 'ਤੇ ਦੋ ਸਕੇ ਭਰਾ ਅੰਗੀਠੀ ਬਾਲ ਰਹੇ ਸਨ | ਉਨ੍ਹਾਂ ਵਿਚੋਂ ਇਕ ਨੇ ਗ਼ਲਤੀ ਨਾਲ ਮਿੱਟੀ ਦੇ ਤੇਲ ਦੀ ਥਾਂ ਪੈਟਰੋਲ ਪਾ ਦਿੱਤਾ | ਇਕ ਦਮ ਅੱਗ ਦਾ ਭੰਬਾਕਾ ਪਿਆ ਤੇ ਉਹ ਦੋਵੇਂ ਬੱਚੇ ਅਚਾਨਕ ਹੀ ਭੜਕ ਪਈ ਉਸ ਭਿਆਨਕ ਅੱਗ ਦੀ ਲਪੇਟ ਵਿਚ ਆ ਗਏ | ਉਨ੍ਹਾਂ ਵਿਚੋਂ ਇਕ ਬੱਚੇ ਦੀ ਤਾਂ ਮੌਤ ਹੋ ਗਈ ਤੇ ਦੂਜਾ ਵਿਚਾਰਾ ਉਮਰ ਭਰ ਲਈ ਅਪਾਹਿਜ ਹੋ ਗਿਆ | ਉਸ ਦੇ ਦੋਵੇਂ ਲੱਤਾਂ ਬੁਰੀ ਤਰ੍ਹਾਂ ਝੁਲਸ ਗਈਆਂ ਸਨ ਤੇ ਇਲਾਜ ਕਰਨ ਵਾਲੇ ਡਾਕਟਰਾਂ ਨੇ ਆਖ਼ ਦਿੱਤਾ ਕਿ ਉਹ ਬੱਚਾ ਦੁਬਾਰਾ ਕਦੇ ਵੀ ਤੁਰ ਨਹੀਂ ਸਕੇਗਾ | ਉਹ ਬੱਚਾ ਬੜਾ ਦਲੇਰ ਅਤੇ ਵੱਡੇ ਹੌਂਸਲੇ ਵਾਲਾ ਸੀ | ਉਸ ਦੇ ਅੰਦਰ ਮਜ਼ਬੂਤ ਇੱਛਾ ਸ਼ਕਤੀ ਅਤੇ ਚੋਖਾ ਆਤਮ-ਬਲ ਸੀ | ਉਸ ਨੇ ਤੁਰਨ ਲਈ ਜੱਦੋ-ਜਹਿਦ ਸ਼ੁਰੂ ਕਰ ਦਿੱਤੀ | ਉਹ ਕਈ ਵਾਰ ਡਿੱਗਿਆ ਤੇ ਕਈ ਵਾਰ ਜ਼ਖ਼ਮੀ ਹੋਇਆ ਪਰ ਉਸ ਨੇ ਫਿਰ ਵੀ ਹਿੰਮਤ ਨਾ ਹਾਰੀ | ਉਸ ਨੇ ਤੁਰਨ ਦੀਆਂ ਕੋਸ਼ਿਸ਼ਾਂ ਅਤੇ ਅਭਿਆਸ ਨੂੰ  ਨਿਰੰਤਰ ਜਾਰੀ ਰੱਖਿਆ | ਆਖਿਰ ਉਹ ਦਿਨ ਵੀ ਆਇਆ ਜਦੋਂ ਸੰਨ 1936 ਦੀਆਂ ਉਲੰਪਿਕ ਖੇਡਾਂ ਵਿਚ ਪੰਦਰ੍ਹਾਂ ਸੌ ਮੀਟਰ ਦੀ ਦੋੜ ਦੇ ਮੁਕਾਬਲੇ ਵਿਚ 'ਸਰਬੋਤਮ ਦੌੜਾਕ' ਦੇ ਰੂਪ ਵਿਚ ਉਸ ਨੇ ਚਾਂਦੀ ਦਾ ਤਗ਼ਮਾ ਜਿੱਤ ਲਿਆ ਅਤੇ ਅੱਠ ਸੌ ਮੀਟਰ ਦੌੜ ਦੇ ਮੁਕਾਬਲੇ ਵਿਚ ਉਸ ਨੇ ਵਿਸ਼ਵ ਰਿਕਾਰਡ ਵੀ ਸਥਾਪਿਤ ਕਰ ਦਿੱਤਾ ਜੋ ਕਿ ਤਿੰਨ ਸਾਲ ਦੇ ਅਰਸੇ ਤੱਕ ਕਾਇਮ ਰਿਹਾ ਸੀ | ਸਮੱੁਚੇ ਖੇਡ ਜਗਤ ਲਈ ਇਹ ਇਕ ਅਨੋਖੀ ਘਟਨਾ ਸੀ ਕਿ ਇਕ ਨਕਾਰਾ ਐਲਾਨ ਦਿੱਤੀਆਂ ਗਈਆਂ ਲੱਤਾਂ ਵਾਲੇ ਅਪਾਹਿਜ ਸ਼ਖ਼ਸ ਨੇ ਉਲੰਪਿਕ ਮੁਕਾਬਲਿਆਂ ਵਿਚ ਸੋਨ ਤਗ਼ਮਾ ਹਾਸਿਲ ਕੀਤਾ ਸੀ | ਉਸ ਸਾਹਸੀ ਅਤੇ ਸਿਰੜੀ ਖਿਡਾਰੀ ਦਾ ਨਾਂਅ ਸੀ-'ਗਲੈਨ ਕਨਿੰਘਮ' | ਸੰਨ 1988 ਵਿਚ ਉਸ ਦਾ ਦਿਹਾਂਤ ਹੋ ਗਿਆ ਸੀ ਤੇ ਉਸ ਨੇ ਆਪਣੇ ਜੀਵਨ ਕਾਲ ਦੌਰਾਨ ਦਸ ਹਜ਼ਾਰ ਤੋਂ ਵੱਧ ਲੋੜਵੰਦ ਬੱਚਿਆਂ ਦੀ ਮਦਦ ਕਰਕੇ ਉਨ੍ਹਾਂ ਦਾ ਜੀਵਨ ਬਦਲ ਦਿੱਤਾ ਸੀ |

-410,  ਚੰਦਰ ਨਗਰ,  ਬਟਾਲਾ |
ਮੋਬਾਈਲ : 97816-46008

Ad Position 22
No active advertisement
ਪਿਛਲੀ ਖ਼ਬਰ ਐਲਬਰਟ ਆਈਨਸਟਾਈਨ ਦੀ ਸੂਝਬੂਝ ਨੂੰ ਪ੍ਰਗਟਾਉਂਦਾ ਇਕ ਰੌਚਕ ਪ੍ਰਸੰਗ ਅਗਲੀ ਖ਼ਬਰ ਇਮੋਜੀ ਦੀ ਦੁਨੀਆ
Ad Position 24