27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਇਮੋਜੀ ਦੀ ਦੁਨੀਆ

ਇਮੋਜੀ ਦੀ ਦੁਨੀਆ

Ad Position 21
No active advertisement
ਅਜੀਤ ਡੈਸਕ 28-11-2026

ਅੱਜਕਲ੍ਹ ਟੈਕਨਾਲੋਜੀ ਵਿਚ ਇਮੋਜੀ ਹਰ ਇਕ ਛੋਟਾ ਬੜਾ ਬੱਚਾ ਵਰਤਦਾ ਹੈ | ਹਰ ਕੋਈ ਆਪਣੀ ਗੱਲਬਾਤ ਵਿਚ ਇਮੋਜੀ ਦੀ ਵਰਤੋਂ ਕਰਦਾ ਹੈ | ਇਮੋਜੀ ਸਾਡੀਆਂ ਬੇਜਾਨ ਗੱਲਾਂ ਨੂੰ ਵੀ ਇਮੋਸ਼ਨ ਨਾਲ ਭਰ ਦਿੰਦੇ ਹਨ | ਚਾਹੇ ਕਿਸੇ ਸੰਦੇਸ਼ ਦਾ ਉੱਤਰ ਦੇਣਾ ਹੋਵੇ ਜਾਂ ਕੋਈ ਵੀ ਕੁਮੈਂਟ ਲਿਖਣਾ ਹੋਵੇ, ਹਰ ਕੋਈ ਇਮੋਜੀ ਦੀ ਵਰਤੋਂ ਕਰਨਾ ਪਸੰਦ ਕਰਦਾ ਹੈ |

ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਇਹ ਸਾਡੀ ਫੋਨ ਦੀ ਸਕਰੀਨ 'ਤੇ ਕਿਵੇਂ ਆਏ ਅਤੇ ਕਦੋਂ ਆਏ ਤੇ ਕਿਸ ਬਣਾਏ ਅਤੇ ਬਣਾਉਣ ਲਈ ਸਿਰਫ ਪੀਲਾ ਰੰਗ ਹੀ ਕਿਉਂ ਚੁਣਿਆ ਗਿਆ? ਇਮੋਜੀ ਦੀ ਸ਼ੁਰੂਆਤ ਜਾਪਾਨ ਤੋਂ ਹੋਈ ਹੈ | ਪਹਿਲੀ ਵਾਰ 1999 ਜਾਪਾਨੀ ਆਰਟਿਸਟ ਸੇਗੇਟਾਕਾ ਕੁਰੀਤਾ ਨੇ ਬਣਾਇਆ ਸੀ | ਉਸ ਟਾਈਮ ਸੇਗੇਟਾਕਾ ਕੁਰੀਤਾ ਜਾਪਾਨੀ ਮੋਬਾਈਲ ਇੰਟਰਨੈੱਟ ਕੰਪਨੀ ਡੋਕੋਮੋ ਦੇ ਇਕ ਪ੍ਰੋਜੈਕਟ 'ਤੇ ਕੰਮ ਕਰ ਰਹੀ ਸੀ | ਉਸ ਸਮੇਂ ਉਸ ਨੂੰ ਸਿਰਫ ਇਮੋਜੀ ਬਣਾਉਣ ਲਈ ਪੰਜ ਹਫ਼ਤਿਆਂ ਦਾ ਟਾਈਮ ਹੀ ਦਿੱਤਾ ਗਿਆ ਸੀ | ਅਸਲ ਵਿਚ ਇਮੋਜੀ ਬਣਾਉਣ ਦਾ ਕੰਮ ਮੋਬਾਈਲ ਦੇ ਅੰਦਰ ਗੱਲਬਾਤ ਨੂੰ ਆਸਾਨ ਬਣਾਉਣਾ ਸੀ | ਪਰ ਦੇਖਦੇ ਹੀ ਦੇਖਦੇ ਇਮੋਜੀ ਦਾ ਜਾਦੂ ਲੋਕਾਂ ਦੀਆਂ ਉਂਗਲੀਆਂ ਤੇ ਚਲਣਾ ਸ਼ੁਰੂ ਹੋ ਗਿਆ | ਇਸ ਤੋਂ ਬਾਅਦ ਦੂਜੀਆਂ ਮੋਬਾਈਲ ਕੰਪਨੀਆਂ ਨੇ ਵੀ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ | ਇਸ ਤਰ੍ਹਾਂ ਪੂਰੇ ਜਪਾਨ ਵਿਚ ਇਮੋਜੀ ਦਾ ਜਾਦੂ ਛਾ ਗਿਆ | ਯੂਨੀਵਰਸਲ ਲੈਂਗੁਏਜ ਕਹੀ ਜਾਣ ਵਾਲੀ ਇਮੋਜੀ ਦਿਲਚਸਪ ਭਾਸ਼ਾ ਨੂੰ ਦੁਨੀਆ ਦੇ ਹਰੇਕ ਕੋਨੇ ਤੱਕ ਪਹੁੰਚਣ ਲਈ 10 ਸਾਲ ਦਾ ਸਮਾਂ ਲੱਗ ਗਿਆ | ਸਾਲ 2010 ਵਿਚ ਪਹਿਲੀ ਵਾਰ ਆਈਫੋਨ ਅਤੇ ਐਂਡਰਾਇਡ ਫੋਨ ਨੇ ਓਫੀਸ਼ਅਲੀ ਆਪਣੇ ਕੀਬੋਰਡ ਵਿਚ 722 ਇਮੋਜੀ ਨੂੰ ਐਡ ਕਰ ਦਿੱਤਾ ਗਿਆ | ਇਸ ਤੋਂ ਬਾਅਦ ਇਮੋਜੀ ਹਰ ਗੱਲਬਾਤ ਦਾ ਹਿੱਸਾ ਬਣ ਗਏ | ਅੱਜਕਲ੍ਹ 90 ਫੀਸਦੀ ਤੱਕ ਲੋਕ ਇਮੋਜੀ ਦੀ ਵਰਤੋਂ ਗੱਲਬਾਤ ਲਈ ਕਰ ਰਹੇ ਹਨ | ਆਕਸਫੋਰਡ ਨੇ 2015 ਵਿਚ ਹੰਝੂਆਂ ਦੇ ਨਾਲ ਹੱਸਣ ਵਾਲੇ ਇਮੋਜੀ ਨੂੰ 'ਵਰਡ ਆਫ ਦਾ ਈਅਰ' ਦਾ ਖ਼ਿਤਾਬ ਵੀ ਦਿੱਤਾ | ਸਾਲ 2014 ਵਿਚ 17 ਜੁਲਾਈ ਨੂੰ ਵਰਡ ਇਮੋਜੀ ਡੇਅ ਮਨਾਇਆ ਜਾਂਦਾ ਹੈ | ਪਰ ਇਮੋਜੀ ਦਾ ਰੰਗ ਪੀਲਾ ਹੀ ਕਿਉਂ ਵਰਤਿਆ ਗਿਆ | ਵਿਗਿਆਨੀਆਂ ਦੇ ਅਨੁਸਾਰ ਪੀਲਾ ਰੰਗ ਇਨਸਾਨੀ ਯੋਗਤਾ ਦੇ ਨਾਲ ਜ਼ਿਆਦਾ ਮੇਲ ਖਾਂਦਾ ਹੈ | ਪੀਲਾ ਰੰਗ ਹਮੇਸ਼ਾ ਖੁਸ਼ੀ ਅਤੇ ਹੱਸਣ ਦਾ ਵੀ ਪ੍ਰਤੀਕ ਹੈ | ਪੀਲੇ ਰੰਗ 'ਤੇ ਇਨਸਾਨ ਦੇ ਇਮੋਸ਼ਨ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੇ ਹਨ | ਇਸੇ ਕਾਰਨ ਇਮੋਜੀ ਨੂੰ ਪੀਲਾ ਰੰਗ ਦਿੱਤਾ ਗਿਆ | ਯੂਨੀਕੋਡ ਹਰ ਸਾਲ ਨਵੇਂ ਇਮੋਜੀ ਜੋੜਦਾ ਹੈ | ਸਾਲ 2015 ਵਿਚ ਇਸ ਨੇ ਮਨੁੱਖੀ ਇਮੋਜੀ ਵਿਚ ਚਮੜੀ ਦਾ ਰੰਗ ਬਦਲਣ ਦੀ ਸੁਵਿਧਾ ਵੀ ਦੇ ਦਿੱਤੀ |

-ਸ੍ਰੀ ਅਨੰਦਪੁਰ ਸਾਹਿਬ |
ਮੋਬਾਈਲ : 97807-72966

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪ੍ਰਸਿੱਧ ਖਿਡਾਰੀਆਂ ਦੇ ਪ੍ਰੇਰਨਾਦਾਇਕ ਕਿੱਸੇ ਅਗਲੀ ਖ਼ਬਰ ਮਨ ਦੀ ਆਵਾਜ਼
Ad Position 24