12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗੱਲਾਂ ਕਰਨ ਵਾਲਾ ਪੈੱਨ

ਗੱਲਾਂ ਕਰਨ ਵਾਲਾ ਪੈੱਨ

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

 

ਸੋਨੂੰ ਦੇ ਕੋਲ ਇਕ ਨਵਾਂ ਪੈੱਨ ਆਇਆ | ਨੀਲੇ ਰੰਗ ਦਾ, ਚਮਕਦਾਰ ਅਤੇ ਬਹੁਤ ਪਿਆਰਾ | ਸੋਨੂੰ ਨੇ ਖੁਸ਼ ਹੋ ਕੇ ਉਸ ਨਾਲ ਲਿਖਣਾ ਸ਼ੁਰੂ ਕੀਤਾ |
ਅਚਾਨਕ ਪੈੱਨ ਬੋਲਿਆ, 'ਸੋਨੂੰ, ਥੋੜ੍ਹਾ ਹੌਲੀ ਲਿਖੋ, ਮੇਰੀ ਪਿੱਠ ਦੁੱਖ ਰਹੀ ਹੈ!'
ਸੋਨੂੰ ਹੈਰਾਨ! 'ਪੈੱਨ ਵੀ ਬੋਲਦਾ ਹੈ?' 
ਪੈੱਨ ਹੱਸ ਕੇ ਕਹਿਣ ਲੱਗਾ, 'ਹਾਂ ਜੀ, ਮੈਂ ਜਾਦੂਈ ਪੈੱਨ ਹਾਂ | ਮੈਂ ਉਦੋਂ ਹੀ ਬੋਲਦਾ ਹਾਂ ਜਦੋਂ ਬੱਚੇ ਗਲਤ ਲਿਖਦੇ ਹਨ ਜਾਂ ਕਾਪੀ ਗੰਦੀ ਕਰਦੇ ਹਨ |'
ਅਗਲੇ ਦਿਨ ਸੋਨੂੰ ਦਾ ਗਣਿਤ ਦਾ ਪੇਪਰ ਸੀ | ਸਵਾਲ ਮੁਸ਼ਕਿਲ ਸੀ | ਸੋਨੂੰ ਨੇ ਸੋਚਿਆ 'ਚਲੋ ਨਕਲ ਮਾਰ ਲੈਂਦੇ ਹਾਂ |' ਜਿਵੇਂ ਹੀ ਉਸਨੇ ਦੋਸਤ ਵੱਲ ਦੇਖਿਆ, ਪੈੱਨ ਫਿਰ ਬੋਲਿਆ-'ਓਏ ਸੋਨੂੰ, ਆਪਣੇ ਦਿਮਾਗ ਦੀ ਨਕਲ ਕਰ, ਦੂਜਿਆਂ ਦੀ ਨਹੀਂ | ਮੈਂ ਤੈਨੂੰ ਸਹੀ ਰਸਤਾ ਦਿਖਾਵਾਂਗਾ |'
ਸੋਨੂੰ ਨੇ ਮਿਹਨਤ ਕੀਤੀ ਅਤੇ ਪੇਪਰ ਚੰਗਾ ਕਰ ਕੇ ਆਇਆ | ਰਿਜ਼ਲਟ ਵਾਲੇ ਦਿਨ ਜਦੋਂ ਅਧਿਆਪਕ ਨੇ ਸੋਨੂੰ ਦੀ ਤਾਰੀਫ ਕੀਤੀ ਤਾਂ ਪੈੱਨ ਖੁਸ਼ੀ ਨਾਲ ਕਹਿਣ ਲੱਗਾ - 'ਦੇਖਿਆ, ਮਿਹਨਤ ਦਾ ਫਲ ਮਿੱਠਾ ਹੁੰਦਾ ਹੈ!'
ਉਸ ਦਿਨ ਤੋਂ ਸੋਨੂੰ ਰੋਜ਼ ਸਮੇਂ 'ਤੇ ਹੋਮਵਰਕ ਕਰਦਾ, ਕਾਪੀ ਸਾਫ਼ ਰੱਖਦਾ ਅਤੇ ਝੂਠ ਨਹੀਂ ਬੋਲਦਾ | ਕਿਉਂਕਿ ਉਸਨੂੰ ਪਤਾ ਸੀ ਕਿ ਉਸਦਾ ਜਾਦੂਈ ਪੈੱਨ ਸਭ ਦੇਖ ਰਿਹਾ ਹੈ |
ਸਿੱਖਿਆ: ਮਿਹਨਤ ਕਰਨ ਵਾਲੇ ਬੱਚਿਆਂ ਦੇ ਨਾਲ ਹਮੇਸ਼ਾ ਕੋਈ ਨਾ ਕੋਈ 'ਜਾਦੂ' ਜ਼ਰੂਰ ਹੁੰਦਾ ਹੈ | ਉਹ ਜਾਦੂ ਹੈ-ਇਮਾਨਦਾਰੀ ਅਤੇ ਮਿਹਨਤ ਦਾ ਨਤੀਜਾ |
-ਪਿੰਡ ਤੇ ਡਾਕ ਕੋਟਲੀ ਖਾਸ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : 64653-69343.

Ad Position 22
No active advertisement
ਪਿਛਲੀ ਖ਼ਬਰ ਕੰਧਾਂ ਦੀਆਂ ਤਰੇੜਾਂ ਵਿਚ ਕਿਵੇਂ ਉੱਗਦੇ ਹਨ ਪਿੱਪਲ ਦੇ ਪੌਦੇ? ਅਗਲੀ ਖ਼ਬਰ ਬਾਲ ਗੀਤ ਮੋਰ
Ad Position 24